ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਨਿਕਲੀ ਟਰੈਕਟਰ ਰੈਲੀ ਨੂੰ ਹਜ਼ਾਰਾਂ ਕਿਸਾਨਾਂ ਦਾ ਮਿਲਿਆ ਸਮਰਥਨ ।

ਮੋਦੀ ਦਾ ਨਾਅਰਾ 'ਖੁਸ਼ਹਾਲ ਹੋਵੇ ਕਿਸਾਨ ਹਮਾਰਾ' : ਅਸ਼ਵਨੀ ਸ਼ਰਮਾ
ਮੋਦੀ ਦਾ ਨਾਅਰਾ ‘ਖੁਸ਼ਹਾਲ ਹੋਵੇ ਕਿਸਾਨ ਹਮਾਰਾ’ : ਅਸ਼ਵਨੀ ਸ਼ਰਮਾ

ਕੇਂਦਰ ਸਰਕਾਰ ਵੱਲੋਂ ਸੋਧੇ ਹੋਏ ਖੇਤੀਬਾੜੀ ਕਾਨੂੰਨਾਂ ਦੇ ਲਾਭਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ਾਲ ਟਰੈਕਟਰ ਰੈਲੀ ਕੀਤੀ ਗਈ, ਜਿਸ ਵਿਚ ਹਜ਼ਾਰਾਂ ਕਿਸਾਨ ਟਰੈਕਟਰਾਂ ਸਮੇਤ ਇਸ ਰੈਲੀ ਦਾ ਹਿੱਸਾ ਬਣੇ। ਇਸ ਟਰੈਕਟਰ ਰੈਲੀ ਦੀ ਅਗਵਾਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਬੱਬੂ, ਭੋਆ ਤੋਂ ਸਾਬਕਾ ਵਿਧਾਇਕ ਸੀਮਾ ਦੇਵੀ, ਸੂਬਾ ਉਪ ਪ੍ਰਧਾਨ ਨਰਿੰਦਰ ਪਰਮਾਰ, ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਸ਼ਰਮਾ ਅਤੇ ਸੂਬਾ ਮੀਡੀਆ ਸਹਿ ਇੰਚਾਰਜ ਜਨਾਰਦਨ ਸ਼ਰਮਾ ਵੀ ਮੌਜੂਦ ਸਨ। ਇਹ ਰੈਲੀ ਮਨਵਾਲ ਤੋਂ ਸ਼ੁਰੂ ਹੋ ਕੇ ਸੁਜਾਨਪੁਰ, ਪਠਾਨਕੋਟ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਭੋਆ ਵਿਧਾਨ ਸਭਾ ਪੂਜ ਕੇ ਖਤਮ ਹੋਈ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੋਦੀ ਸਰਕਾਰ ਦਾ ਇਕੋ ਨਾਅਰਾ ਹੈ ਕਿ ‘ਖੁਸ਼ਹਾਲ ਰਹੇ ਕਿਸਾਨ ਹਮਾਰਾ’। ਪਰ ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਲਈ ਸੋਧ ਕਰਕੇ ਪਾਸ ਕੀਤੇ ਤਿੰਨੋ ਖੇਤੀਬਾੜੀ ਕਾਨੂੰਨਾਂ ਰਾਸ ਨਹੀਂ ਆ ਰਹੇ ਅਤੇ ਤਿੰਨੋ ਰਾਜਨੀਤਿਕ ਪਾਰਟੀਆਂ ਬਿਨਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਤਿੰਨੋਂ ਰਾਜਨੀਤਿਕ ਪਾਰਟੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ਬੰਦ ਕਰ ਦਿੱਤਾ ਜਾਵੇਗਾ, ਜਦੋਂਕਿ ਕੇਂਦਰ ਸਰਕਾਰ ਨੇ ਸਮੇਂ ਤੋਂ ਪਹਿਲਾਂ ਹਾੜ੍ਹੀ ਦੀਆਂ ਫਸਲਾਂ ਦਾ ਐਮਐਸਪੀ ਜਾਰੀ ਕਰ ਦਿੱਤਾ ਹੈ ਅਤੇ ਕਿਸਾਨ ਆਪਣੀਆਂ ਫਸਲਾਂ ਸਰਕਾਰੀ ਏਜੰਸੀਆਂ ਨੂੰ ਵੇਚ ਰਹੇ ਹਨ I

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਤਿੰਨੋ ਰਾਜਨੀਤਿਕ ਪਾਰਟੀਆਂ ਜਨਤਾ ‘ਚ ਆਪਣੀ ਭਰੋਸੇਯੋਗਤਾ ਨੂੰ ਬਚਾਉਣ ਲਈ ਇੱਕ ਰਾਜਨੀਤਕ ਡਰਾਮਾ ਕਰ ਰਹੀਆਂ ਹਨ, ਜਦੋਂ ਕਿ ਕਿਸਾਨ ਉਨ੍ਹਾਂ ਨਾਲ ਉਹਨਾਂ ਦੇ ਇਸ ਡਰਾਮੇ ਵਿੱਚ ਕੀਤੇ ਵੀ ਨਜ਼ਰ ਨਹੀਂ ਆ ਰਹੇ। ਕੈਪਟਨ ਅਮਰਿੰਦਰ ਸਿੰਘ ਆਪਣੀ ਅਤੇ ਆਪਣੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਖੇਤੀਬਾੜੀ ਕਾਨੂੰਨਾਂ ਦਾ ਸਹਾਰਾ ਲੈ ਕੇ ਕਿਸਾਨਾਂ ਦੇ ਨਾਮ ਦੀ ਵਰਤੋਂ ਕਰ ਰਹੇ ਹਨ। ਕੈਪਟਨ ਇਹ ਰਾਜਨੀਤਕ ਡਰਾਮਾ ਬੰਦ ਕਰਕੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰਨ, ਜਿਸਦੀ ਤਾਕਤ ਤੇ ਉਹ ਸੱਤਾ ਵਿੱਚ ਆਏ ਸਨ  ਅਤੇ ਜ਼ਹਿਰੀਲੀ ਸ਼ਰਾਬ ਦੇ ਘੁਟਾਲੇ ਵਿੱਚ ਮਾਰੇ ਗਏ 129 ਨਿਰਦੋਸ਼ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਹ ਰਾਜਨੀਤਿਕ ਕਤਲੇਆਮ ਹੈ ਅਤੇ ਇਸਦੀ ਸਿੱਧੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਬੰਦੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣਾ ਬਹੁਤ ਹੀ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਹਿਤੈਸ਼ੀ ਬਣਨ ਦਾ ਦਮ ਭਰਨ ਵਾਲੀ ਕਾਂਗਰਸ, ਅੱਜ ਦਲਿਤਾਂ ਦੇ ਵਜ਼ੀਫ਼ੇ ਦੇ ਪੈਸੇ ਖਾ ਕੇ ਚੁੱਪ ਕਿਯੂੰ ਹੈ? ਕੈਪਟਨ ਦਸਣ ਕਿ ਉਹ ਇਨਸਾਫ਼ ਦੀ ਥਾਂ ਮੁਲਜ਼ਮਾਂ ਨੂੰ ਕਿਉਂ ਬਚਾ ਰਹੇ ਹਨ?

ਇਸ ਮੌਕੇ ਜਨਰਲ ਸਕੱਤਰ ਵਿਨੋਦ ਧੀਮਾਨ, ਸੁਰੇਸ਼ ਸ਼ਰਮਾ, ਵਿਪਨ ਮਹਾਜਨ, ਅਨਿਲ ਵਾਸੂਦੇਵਾ, ਅਨਿਲ ਰਾਮਪਾਲ, ਸ਼ਮਸ਼ੇਰ ਠਾਕੁਰ, ਨਰਿੰਦਰ ਸਿੰਘ ਪੰਮੀ, ਰੋਹਿਤ ਪੁਰੀ, ਵਰੁਣ ਠਾਕੁਰ, ਬਖਸ਼ੀਸ਼ ਸਿੰਘ, ਪ੍ਰਦੀਪ ਰੈਨਾ, ਬਿੰਦਾ ਸੈਣੀ ਆਦਿ ਹਾਜ਼ਰ ਸਨ।