ਅਸ਼ਵਨੀ ਸ਼ਰਮਾ ਨੂੰ ਸਟੇਟ ਮੀਡੀਆ ਸੈੱਲ ਦਾ ਕਨਵੀਨਰ ਅਤੇ ਕੋ-ਕਨਵੀਨਰ ਕੀਤੇ ਨਿਯੁਕਤ ।

ashwani-sharma-2
ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦਾ ਵਿਸਥਾਰ ਕਰਦੇ ਹੋਏ ਸੂਬਾ ਮੀਡੀਆ ਸੈੱਲ ਦੇ ਕਨਵੀਨਰ ਅਤੇ ਸਹਿ-ਕਨਵੀਨਰ ਨਿਯੁਕਤ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਡਾ.ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸੰਗਠਨ ਦੀ ਹਰ ਗਤੀਵਿਧੀ ਨੂੰ ਲੋਕਾਂ ਤੱਕ ਪਹੁੰਚਯੋਗ ਬਣਾਉਣ ਅਤੇ ਜਨਤਾ ਵਿੱਚ ਭਾਜਪਾ ਦੀ ਪਕੜ ਮਜ਼ਬੂਤ ਕਰਨ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸਟੇਟ ਮੀਡੀਆ ਸੈੱਲ ਦੇ ਕਨਵੀਨਰ ਦੇ ਅਹੁਦੇ ‘ਤੇ ਜੈਸਮੀਨ ਸੰਦੇਵਾਲੀਆ ਨੂੰ, ਕੋ-ਕਨਵੀਨਰ ਦੇ ਅਹੁਦੇ ਲਈ ਚੰਡੀਗੜ੍ਹ ਤੋਂ ਅਜੇ ਭਾਰਦਵਾਜ, ਫਾਜ਼ਿਲਕਾ ਤੋਂ ਸੁਬੋਧ ਵਰਮਾ, ਜਲੰਧਰ ਤੋਂ ਐਚ.ਐੱਸ. ਬੇਦੀ, ਅੰਮ੍ਰਿਤਸਰ ਤੋਂ ਗੌਰਵ ਮਹਾਜਨ ਅਤੇ ਗੌਰਵ ਭੰਡਾਰੀ ਨੂੰ ਨਿਯੁਕਤ ਕੀਤਾ ਗਿਆ ਹੈ।

       ਅਸ਼ਵਨੀ ਸ਼ਰਮਾ ਅਤੇ ਡਾ: ਸੁਭਾਸ਼ ਸ਼ਰਮਾ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਦੀ ਸ਼ੁਭਕਾਮਨਾਵਾਂ ਕਰਦਿਆਂ ਕਿਹਾ ਕਿ ਨਵੇਂ ਨਿਯੁਕਤ ਅਧਿਕਾਰੀ ਘਰ-ਘਰ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਆਂ ਨੂੰ ਲੈ ਕੇ ਪਾਰਟੀ ਨੂੰ ਨਵੀਂਆਂ ਉਚਾਈਆਂ ਤੇ ਲੈ ਜਾਣਗੇ।