ਅਸ਼ਵਨੀ ਸ਼ਰਮਾ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ 298 ਵੀਂ ਜਯੰਤੀ ਤੇ ਸਾਰਿਆਂ ਨੂੰ ਦਿੱਤੀ ਵਧਾਈ।

img-20210413-wa0023
ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 298 ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਰਿਆਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਜਰਨੈਲਾਂ ਨੂੰ ਯਾਦ ਰੱਖਦਿਆਂ ਹਨ, ਉਹੀ ਜਿਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਨੇ 1783 ਵਿਚ ਕਲਾਨੌਰ, ਕਾਦੀਆਂ, ਦੀਨਾ ਨਗਰ ਅਤੇ ਜਲੰਧਰ ਦੇ ਦੁਆਬਾ ਦੇ ਇਲਾਕਿਆਂ ਉੱਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਵਿਚ ਯੋਗਦਾਨ ਪਾਇਆ। ਜੱਸਾ ਸਿੰਘ ਨੇ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਨੇੜੇ ਤਿੰਨ ਮੰਜ਼ਿਲਾ ਰਾਮਗੜ੍ਹੀਆ ਬੁੰਗਾ ਬਣਾਵਇਆ।

ਅਸ਼ਵਨੀ ਸ਼ਰਮਾ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨੀ ਬਾਰੇ ਚਾਨਣਾ ਪਾਉਂਦੀਆਂ ਕਿਹਾ ਕਿ ਉਨ੍ਹਾਂ ਦਾ ਜਨਮ ਹੋਇਆ 5 ਮਈ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਘਰ ਮਾਤਾ ਗੰਗੋ ਜੀ ਦੀ ਕੁੱਖੋਂ ਨਾਨਕੇ ਪਿੰਡ ਈਚੋਗਿਲ ਹੋਇਆ ਸੀ, ਜਿਹੜਾ ਅੱਜਕਲ ਪਾਕਿਸਤਾਨ ਵਿੱਚ ਹੈ। ਇਹਨਾਂ ਦਾ ਆਪਣਾ ਜੱਦੀ ਪਿੰਡ ਸੁਰਸਿੰਘ ਵਾਲਾ ਜਿਲਾ ਤਰਨਤਾਰਨ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਹਾਰਾਜਾ ਜੱਸਾ ਸਿੰਘ ਦੇ ਦਾਦਾ ਹਰਦਾਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੀI ਜੱਸਾ ਸਿੰਘ ਦੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਗੁਰਬਾਣੀ ਦੀ ਸਿੱਖਿਆ ਦਿੰਦੇ ਸਨ। ਅੰਮ੍ਰਿਤਸਰ ਵਿਖੇ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਨੂੰ ਪੱਕੀ ਜੱਸਾ ਸਿੰਘ ਰਾਮਗੜ੍ਹੀਆ ਨੇ ਕੀਤਾ ਸੀ ਅਤੇ ਉਸ ਗੜ੍ਹੀ ਦਾ ਨਾਂ ‘ਰਾਮਗੜ੍ਹ’ ਰੱਖਿਆ। ਉਸ ਦਿਨ ਤੋਂ ਹੀ ‘ਰਾਮਗੜ੍ਹੀਆ’ ਸ਼ਬਦ ਜੱਸਾ ਸਿੰਘ ਦੇ ਨਾਂ ਨਾਲ ਲੱਗ ਗਿਆ। ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬਹਾਦੁਰੀ, ਸਿਆਣਪ, ਦੂਰਅੰਦੇਸ਼ੀ ਅਤੇ ਯੁੱਧ ਕੌਸ਼ਲ ਨਾਲ ਇਸ ਮਿਸਲ ਨੂੰ ਬਾਕੀ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਅਤੇ ਅਮੀਰ ਮਿਸਲ ਬਣਾ ਦਿੱਤਾI ਇਹ ਪਹਿਲਾ ਸਿੱਖ ਰਾਜਾ ਸੀ ਜਿਸਨੇ ਪਹਾੜੀ ਰਿਆਸਤਾਂ ਜਿੱਤ ਕੇ ਉਹਨਾਂ ਨੂੰ ਆਪਣੇ ਅਧੀਨ ਕੀਤਾI

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੱਸਾ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਚਾਰ ਮੰਜਲਾ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਬਣਵਾਏ ਜੋ ਅੱਜ ਵੀ ਮੌਜੂਦ ਹਨI ਸਾਰੀਆਂ ਸਿੱਖ ਫੌਜਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋ ਕੇ ਕਿਲ੍ਹੇ ’ਤੇ ਕਬਜ਼ਾ ਕਰ ਲਿਆI ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਸ੍ਰੀ ਅੰਮ੍ਰਿਤਸਰ ਵਿਖੇ ਲਿਆ ਕੇ ਰੱਖ ਦਿੱਤਾ ਸੀ। ਮਹਾਰਾਜਾ ਜੱਸਾ ਸਿੰਘ ਨੇ 1803 ‘ਚ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਸਾਹਿਬ ‘ਚ ਕੁੱਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਸ਼ਰਮਾ ਨੇ ਕਿਹਾ ਕਿ ਉਹਨਾਂ ਦਾ ਜੀਵਨ ਅੱਜ ਵੀ ਸਾਨੂੰ ਸਾਰੀਆਂ ਨੂੰ ਪ੍ਰੇਰਨਾ ਦਿੰਦਾ ਹੈI ਸ਼ਰਮਾ ਨੇ ਸਾਰੀਆਂ ਨੂੰ ਉਹਨਾਂ ਦੇ ਦਰਸਾਏ ਰਸਤੇ ‘ਤੇ ਚਲਣ ਦਾ ਸੱਦਾ ਦਿੱਤਾI