ਅਸ਼ਵਨੀ ਸ਼ਰਮਾ ਨੇ ਨਗਰ ਕਮੇਟੀਆਂ ਦੀਆਂ ਚੋਣਾਂ ਲਈ ਇੰਚਾਰਜਾਂ ਅਤੇ ਸੂਬਾ ਕਨਵੀਨਰਜ਼ ਦੀ ਕੀਤੀ ਨਿਯੁਕਤੀ ।

ashwani-sharmaa
ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਨਗਰ  ਕਮੇਟੀਆਂ ਦੀਆਂ ਚੋਣਾਂ ਲਈ ਇੰਚਾਰਜਾਂ ਅਤੇ ਸੈੱਲਾਂ ਦੇ ਸੂਬਾ ਕਨਵੀਨਰ ਨਿਯੁਕਤ ਕੀਤੇ ਹਨ। ਇਹ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿਚ ਹੋਣ ਵਾਲੀਆਂ ਨਿਗਮ ਕਮੇਟੀਆਂ ਦੀਆਂ ਚੋਣਾਂ ਦੇ ਪ੍ਰਬੰਧਨ ਲਈ ਚੋਣ ਇੰਚਾਰਜ ਅਤੇ ਸੂਬਾ ਕਨਵੀਨਰ ਨਿਯੁਕਤ ਕੀਤੇ ਹਨ।

ਜੀਵਨ ਗੁਪਤਾ ਨੇ ਦਸਿਆ ਕਿ ਬਰਨਾਲਾ ਤੋਂ ਵਿਜੇ ਸਿੰਗਲਾ, ਫਰੀਦਕੋਟ ਤੋਂ ਸੁਖਪਾਲ ਸਿੰਘ ਸਰਾਂ, ਕੋਟਕਪੂਰਾ ਤੋਂ ਓਮ ਪ੍ਰਕਾਸ਼ ਮਿਧਾ, ਨਕੋਦਰ ਤੋਂ ਆਨੰਦ ਸ਼ਰਮਾ, ਮਾਨਸਾ ਤੋਂ ਪ੍ਰਵੀਨ ਬਾਂਸਲ, ਖਰੜ ਤੋਂ ਵਿਨੀਤ ਜੋਸ਼ੀ, ਜ਼ੀਰਕਪੁਰ ਤੋਂ ਗੁਰਤੇਜ ਸਿੰਘ ਢਿੱਲੋਂ, ਲਾਲੜੂ ਤੋਂ ਐਸ.ਕੇ. ਦੇਵ, ਨਵਾਂ ਪਿੰਡ ਦੇ ਕਮਲ ਸੇਤੀਆ, ਮਲੋਟ ਤੋਂ ਮੋਹਿਤ ਗੁਪਤਾ, ਮੁਕਤਸਰ ਤੋਂ ਦਿਆਲ ਸੋਢੀ, ਨਵਾਂ ਸ਼ਹਿਰ ਤੋਂ ਕਮਲ ਚੇਤਲੀ, ਨਾਭਾ ਤੋਂ ਭੁਪੇਸ਼ ਅਗਰਵਾਲ, ਮਲੇਰਕੋਟਲਾ ਤੋਂ ਗੁਰਦੇਵ ਸ਼ਰਮਾ ਦੇਬੀ, ਸੰਗਰੂਰ ਤੋਂ ਮਹਿੰਦਰ ਭਗਤ ਅਤੇ ਸੁਨਾਮ ਤੋਂ ਰਮੇਸ਼ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸੂਬਾ ਪੱਧਰੀ ਸੈੱਲਾਂ ਦੇ ਕਨਵੀਨਰ ਨਿਯੁਕਤ ਕੀਤੇ ਹਨ। ਜੀਵਨ ਗੁਪਤਾ ਨੇ ਦੱਸਿਆ ਕਿ ਕਾਰਪੋਰੇਟ ਸੈੱਲ ਦੇ ਕਨਵੀਨਰ ਦੇ ਅਹੁਦੇ ਲਈ ਰਾਕੇਸ਼ ਸ਼ਰਮਾ (ਮੋਗਾ), ਸੀਨੀਅਰ ਸਿਟੀਜ਼ਨ ਸੈੱਲ ਦੇ ਅਹੁਦੇ ਲਈ ਸੀਤਾ ਰਾਮ ਸ਼ਰਮਾ (ਫਾਜ਼ਿਲਕਾ) ਅਤੇ ਐਜੂਕੇਸ਼ਨ ਸੈੱਲ ਦੇ ਕਨਵੀਨਰ ਦੇ ਅਹੁਦੇ ਲਈ ਪੰਕਜ ਮਹਾਜਨ (ਬਟਾਲਾ) ਨੂੰ ਨਿਯੁਕਤ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵੀਂ ਨਿਯੁਕਤ ਇੰਚਾਰਜਾਂ ਅਤੇ ਕਨਵੀਨਰਾਂ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਾਰੇ ਪਾਰਟੀ ਦੇ ਪ੍ਰਚਾਰ-ਪ੍ਰਸਾਰ ਲਈ ਸਖਤ ਮਿਹਨਤ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ।