ਅਸ਼ਵਨੀ ਸ਼ਰਮਾ ਨੇ 33 ਜ਼ਿਲ੍ਹਿਆਂ ਦੇ ਇੰਚਾਰਜ, ਸੂਬਾ ਮੋਰਚਾ ਇੰਚਾਰਜ ਅਤੇ ਸਹਿ-ਇੰਚਾਰਜ ਅਤੇ ਸੂਬਾ ਸੈੱਲਾਂ ਦੇ ਇੰਚਾਰਜ ਐਲਾਨੇ।

qwerth
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੇ ਸੂਬੇ ‘ਚ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬੇ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਰਾਜ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰੇਗੀ। ਸੰਗਠਨ ਦੀ ਸਥਿਤੀ ਪਹਿਲਾਂ ਹੀ ਲੋਕਾਂ ਵਿਚ ਬਹੁਤ ਮਜ਼ਬੂਤ ਹੈ ਅਤੇ ਇਸ ਨੂੰ ਹੋਰ ਮਜਬੂਤ ਕਰਨ ਦੀ ਆਪਣੀ ਰਣਨੀਤੀ ਦੇ ਹਿੱਸੇ ਵਜੋਂ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ 33 ਜਿਲਿਆਂ ‘ਚ ਜ਼ਿਲ੍ਹਾ ਇੰਚਾਰਜ, ਸੂਬਾ ਮੋਰਚਾ ਇੰਚਾਰਜ ਅਤੇ ਸਹਿ-ਇੰਚਾਰਜ ਅਤੇ ਸੂਬਾ ਸੈਲ ਇੰਚਾਰਜ ਨਿਯੁਕਤ ਕੀਤੇ ਹਨI

 ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੰਮ੍ਰਿਤਸਰ ਦਿਹਾਤੀ ਵਿਖੇ ਸ਼ਿਵਬੀਰ ਸਿੰਘ ਰਾਜਨ, ਅੰਮ੍ਰਿਤਸਰ ਸ਼ਹਿਰੀ ਵਿਖੇ ਜੀਵਨ ਗੁਪਤਾ, ਬਰਨਾਲਾ ਵਿੱਚ ਗੁਰਤੇਜ ਸਿੰਘ ਢਿੱਲੋਂ, ਬਟਾਲਾ ਵਿੱਚ ਨਰਿੰਦਰ ਪਰਮਾਰ, ਬਠਿੰਡਾ ਦਿਹਾਤੀ ਵਿੱਚ ਦਰਸ਼ਨ ਸਿੰਘ ਨੈਨੀਵਾਲ, ਬਠਿੰਡਾ ਸ਼ਹਿਰੀ ਵਿੱਚ ਵਿਨੋਦ ਕੁਮਾਰ ਗੁਪਤਾ, ਫਰੀਦਕੋਟ ਵਿੱਚ ਸੁਖਵੰਤ ਸਿੰਘ ਧਨੌਲਾ, ਫਤਿਹਗੜ ਸਾਹਿਬ ਵਿੱਚ ਰਵਿੰਦਰ ਅਰੋੜਾ, ਫਾਜ਼ਿਲਕਾ ਵਿੱਚ ਦਿਆਲ ਸੋਢੀ, ਫਿਰੋਜ਼ਪੁਰ ਵਿੱਚ ਆਰ.ਪੀ. ਮਿੱਤਲ, ਗੁਰਦਾਸਪੁਰ ਵਿੱਚ ਨਰੇਸ਼ ਸ਼ਰਮਾ, ਹੁਸ਼ਿਆਰਪੁਰ ਵਿੱਚ ਵਿਨੋਦ ਸ਼ਰਮਾ, ਜਗਰਾਉਂ ਵਿੱਚ ਅਰੁਣ ਸ਼ਰਮਾ, ਜਲੰਧਰ ਦਿਹਾਤੀ ਨਾਰਥ ਵਿੱਚ ਉਮੇਸ਼ ਸ਼ਾਕਰ, ਜਲੰਧਰ ਦਿਹਾਤੀ ਦੱਖਣ ਵਿਚ ਪੁਰਸ਼ੋਤਮ ਪਾਸੀ, ਜਲੰਧਰ ਸ਼ਹਿਰੀ ਵਿਚ ਸੁਭਾਸ਼ ਸ਼ਰਮਾ, ਕਪੂਰਥਲਾ ਵਿਚ ਮੋਹਨ ਲਾਲ ਸੇਠੀ, ਖੰਨਾ ਵਿਚ ਰਾਕੇਸ਼ ਗੁਪਤਾ, ਲੁਧਿਆਣਾ ਸ਼ਹਿਰੀ ਵਿਚ ਰਾਕੇਸ਼ ਰਾਠੌਰ, ਮਾਨਸਾ ਵਿਚ ਵਿਜੇ ਸਿੰਗਲਾ, ਮੋਗਾ ਵਿਚ ਪਰਵੀਨ ਬਾਂਸਲ, ਮੁਹਾਲੀ ਵਿੱਚ ਅਰਵਿੰਦ ਮਿੱਤਲ, ਮੁਕਤਸਰ ਵਿੱਚ ਸੁਖਪਾਲ ਸਿੰਘ ਸਰਾਂ, ਮੁਕੇਰੀਆਂ ਵਿੱਚ ਵਿਪਨ ਮਹਾਜਨ, ਨਵਾਂਸ਼ਹਿਰ ਵਿੱਚ ਵਿਵੇਕ ਮੋਦਗਿਲ, ਪਠਾਨਕੋਟ ਵਿੱਚ ਰਾਜੇਸ਼ ਬਾਗਾ, ਪਟਿਆਲਾ ਦਿਹਾਤੀ ਨੋਰਥ ਵਿੱਚ ਭੁਪੇਸ਼ ਅਗਰਵਾਲ, ਪਟਿਆਲਾ ਦਿਹਾਤੀ ਦੱਖਣੀ ਵਿੱਚ ਸੁਖਵਿੰਦਰ ਕੌਰ ਨੌਲੱਖਾ, ਪਟਿਆਲਾ ਸ਼ਹਿਰੀ ਵਿੱਚ ਡਾ. ਸੁਭਾਸ਼ ਵਰਮਾ, ਰੋਪਦਾ ਵਿਚ ਅਨਿਲ ਸੱਚਰ, ਸੰਗਰੂਰ -1 ਵਿੱਚ ਸੁਨੀਤਾ ਗਰਗ, ਸੰਗਰੂਰ -2 ਵਿੱਚ ਗੁਰਮੀਤ ਸਿੰਘ ਹੰਡੀਆਲਾ ਅਤੇ ਤਰਨਤਾਰਨ ਵਿੱਚ ਰੀਨਾ ਜੇਤਲੀ ਨੂੰ ਜਿਲਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

 ਜੀਵਨ ਗੁਪਤਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਨੂੰ ਸੂਬਾ ਮਹਿਲਾ ਮੋਰਚਾ ਦੀ ਇੰਚਾਰਜ ਅਤੇ ਅਰਚਨਾ ਦੱਤ ਨੂੰ ਸਹਿ-ਇੰਚਾਰਜ, ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸੂਬਾ ਕਿਸਾਨ ਮੋਰਚਾ ਦਾ ਇੰਚਾਰਜ ਅਤੇ ਗੁਰਵਿੰਦਰ ਸਿੰਘ ਭਾਈ ਭਗਤਾ ਨੂੰ ਸਹਿ-ਇੰਚਾਰਜ, ਰਾਕੇਸ਼ ਗਿੱਲ ਨੂੰ ਸੂਬਾ ਐਸ.ਸੀ. ਮੋਰਚਾ ਦਾ ਇੰਚਾਰਜ ਅਤੇ ਰਜਿੰਦਰ ਖੱਤਰੀ ਨੂੰ ਸਹਿ-ਇੰਚਾਰਜ, ਰਾਜੇਸ਼ ਹਨੀ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦਾ ਇੰਚਾਰਜ, ਸ਼ਿਵਰਾਜ ਚੌਧਰੀ ਨੂੰ ਸੂਬਾ ਬੀ.ਸੀ. ਮੋਰਚਾ ਦਾ  ਇੰਚਾਰਜ ਅਤੇ ਰਜਨੀਸ਼ ਧੀਮਾਨ ਨੂੰ ਸਹਿ-ਇੰਚਾਰਜ ਵਜੋਂ ਅਤੇ ਡੀ.ਪੀ. ਚੰਦਨ ਨੂੰ ਸੂਬਾ ਘੱਟ ਗਿਣਤੀ ਮੋਰਚਾ ਦਾ ਇੰਚਾਰਜ ਲਗਾਇਆ ਗਿਆ ਹੈ।

 ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਜਗਤ ਕਥੂਰੀਆ ਨੂੰ ਸੂਬਾ ਟਰੇਡ ਸੈੱਲ ਦਾ ਇੰਚਾਰਜ, ਦੀਵਾਨ ਅਮਿਤ ਅਰੋੜਾ ਨੂੰ ਸੂਬਾ ਬੁੱਧੀਜੀਵੀ ਸੈੱਲ ਦਾ ਇੰਚਾਰਜ, ਰਾਕੇਸ਼ ਜੈਨ ਨੂੰ ਸੂਬਾ ਆੜ੍ਹਤੀਆ ਸੈੱਲ ਦਾ ਇੰਚਾਰਜ, ਰਾਹੁਲ ਮਹੇਸ਼ਵਰੀ ਨੂੰ ਸੂਬਾ ਐਮਐਸਐਮਈ ਸੈਲ ਦਾ ਇੰਚਾਰਜ, ਅਨਿਲ ਰਾਮਪਾਲ ਨੂੰ ਸੂਬਾ ਲੋਕਲ ਬਾਡੀ ਸੈੱਲ ਦਾ  ਇੰਚਾਰਜ, ਰਾਕੇਸ਼ ਢੀਂਗਰਾ ਨੂੰ ਸੂਬਾ ਸਵੱਛ ਭਾਰਤ ਸੈੱਲ ਦਾ ਇੰਚਾਰਜ, ਰਾਕੇਸ਼ ਜੋਤੀ ਸੂਬਾ ਐਨ.ਜੀ.ਓ. ਸੈੱਲ ਦਾ ਇੰਚਾਰਜ, ਐੱਸ. ਕੇ. ਦੇਵ ਨੂੰ ਸੂਬਾ ਸਪੋਰਟਸ ਸੈੱਲ ਦਾ ਇੰਚਾਰਜ, ਗੁਰਜੀਤ ਕੋਹਲੀ ਨੰ ਸੂਬਾ ਕਲਚਰਲ ਸੈੱਲ ਦਾ ਇੰਚਾਰਜ, ਰਵੀ ਮਹਿੰਦਰੂ ਨੂੰ  ਸੂਬਾ ਕਾਉ ਪ੍ਰੋਟੈਕਸ਼ਨ ਸੈੱਲ ਦਾ ਇੰਚਾਰਜ ਅਤੇ ਮੇਜਰ ਸਿੰਘ ਦਾਤਵਾਲ ਨੂੰ ਸੂਬਾ ਕੋਆਪ੍ਰੇਟਿਵ ਸੈੱਲ ਦਾ ਇੰਚਾਰਜ ਲਗਾਇਆ ਗਿਆ ਹੈ।

 ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵੀਂ ਨਿਯੁਕਤ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਐਲਾਨੇ ਗਏ ਅਧਿਕਾਰੀ ਆਪਣੀ ਜਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ  ਅਤੇ ਪੂਰੇ ਸੂਬੇ ਵਿਚ ਸੰਗਠਨ ਨੂੰ ਮਜ਼ਬੂਤ ਕਰਨਗੇ ਅਤੇ ਸਖਤ ਮਿਹਨਤ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿਤਾਉਣਗੇ।