ਅੰਸਾਰੀ ਕੇਸ ‘ਚ ਸੁਪਰੀਮ ਕੋਰਟ ਦਾ ਫੈਸਲਾ, ਕਾਂਗਰਸ-ਅਪਰਾਧਿਕ ਗਠਜੋੜ ਦਾ ਸਬੂਤ: ਅਸ਼ਵਨੀ ਸ਼ਰਮਾ

ashwani-sharma-2

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਨੂੰ ਪਨਾਹ ਅਤੇ ਸੁਰੱਖਿਆ ਮੁਹੱਈਆ ਕਰਵਾਉਣਾਮੁਖਤਾਰ ਅੰਸਾਰੀ ਜੋ ਕਿ ਗੈਂਗਸਟਰ ਤੋਂ ਸਿਆਸਤਦਾਨ ਬਣਿਆ ਹੈਨੂੰ ਪੰਜਾਬ ਤੋਂ ਯੂ.ਪੀ. ਚ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ਨੇ ਅਮਰਿੰਦਰ ਸਰਕਾਰ ਦੀ “ਅਪਰਾਧਿਕ ਸਾਜਿਸ਼” ਨੂੰ ਬੇਨਕਾਬ ਕਰ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਖਿਲਾਫ ਯੂ ਪੀ ਸਰਕਾਰ ਨੂੰ ਅੰਸਾਰੀ ਦੀ ਹਿਰਾਸਤ ਤੋਂ ਇਨਕਾਰ ਕਰਨਾ ਅਮਰਿੰਦਰ ਸਿੰਘ ਸਰਕਾਰ ਤੇ ਇਕ ਧੱਬਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੰਸਾਰੀਜੋ ਜਨਵਰੀ 2019 ਤੋਂ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈਵਿਸ਼ੇਸ਼ ਅਦਾਲਤ ਵਿੱਚ 10 ਅਪਰਾਧਿਕ ਮਾਮਲਿਆਂ ਦੇ ਕੇਸਾਂ ਵਿੱਚ ਲੋੜੀਂਦਾ ਹੈ। ਸ਼ਰਮਾ ਨੇ ਕਿਹਾ ਕਿ ਅੰਸਾਰੀ ਮੈਡੀਕਲ ਨੂੰ ਅਧਾਰ ਬਣਾ ਕੇ ਪ੍ਰਯਾਗਰਾਜ ਅਦਾਲਤ ਵਲੋਂ ਉਸ ਵਿਰੁੱਧ ਜਾਰੀ 26 ਅਦਾਲਤਾਂ ਦੇ ਵਰੰਟਾਂ ਤੋਂ ਬੱਚਣ ਵਿਚ ਕਾਮਯਾਬ ਰਿਹਾਜਿਸਦੇ ਲਈ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਰੁੱਧ ਸੁਪਰੀਮ ਕੋਰਟ ਦੀਆਂ ਇੱਛਾਵਾਂ ਦੇ ਮੱਦੇਨਜ਼ਰ ਜੋ ਕਿ ਪੰਜਾਬ ਨੇ ਹਰ ਵਾਰ ਮਾਮੂਲੀ ਆਧਾਰਾਂ ਤੇ ਯੂ ਪੀ ਪੁਲਿਸ ਨੂੰ ਅੰਸਾਰੀ ਦੀ ਹਿਰਾਸਤ ਤੋਂ ਇਨਕਾਰ ਕਰ ਦਿੱਤਾਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਿਵੇਂ ਕਾਂਗਰਸ ਨੇ ਆਮ ਬਿਮਾਰੀਆਂ ਦਾ ਜ਼ਿਕਰ ਕਰ ਕੇ ਡਾਕਟਰੀ ਆਧਾਰਾਂ ਦੀ ਆੜ ਵਿੱਚ ਅਪਰਾਧੀਆਂ ਨਾਲ ਹੱਥ ਮਿਲਾਇਆ ਹੋਇਆ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਇਕ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਅੰਸਾਰੀ ਪਰਿਵਾਰ ਦੀ ਸੁਰੱਖਿਆ ਦਾ ਆਨੰਦ ਲੈਣ ਲਈ ਯੂ.ਪੀ.ਗਏ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਅੰਸਾਰੀ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦਿਤੀਆਂ ਜਾਣਗੀਆਂ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨੇ ਯੂ ਪੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਪਰਾਧਿਕ ਅਨਸਰਾਂ ਨਾਲ ਕਾਂਗਰਸ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਅਪਰਾਧੀਆਂ ਨੂੰ ਸੁਰੱਖਿਆ ਦੇਣਾ ਕਾਂਗਰਸ ਦਾ ਇੱਕ ਪੁਰਾਣਾ ਸਭਿਆਚਾਰ ਰਿਹਾ ਹੈਜਿਸ ਨੂੰ ਸੁਪਰੀਮ ਕੋਰਟ ਨੇ ਉਜਾਗਰ ਕੀਤਾ ਹੈ।