ਕਸ਼ਮੀਰ ਬਾਰੇ ਸਿੱਧੂ ਦੇ ਸਲਾਹਕਾਰ ਮੱਲੀ ਵੱਲੋਂ ਫੇਸ੍ਬੂਕ ‘ਤੇ ਵਿਵਾਦਤ ਪੋਸਟ ਪਾਉਣ ‘ਤੇ ਭਾਜਪਾ ਨੇ ਜਤਾਇਆ ਸਖਤ ਇਤਰਾਜ਼।

subhash-sharma-gen-sec-bjp-punjab-1
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਵ ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਵੱਲੋਂ ਕਸ਼ਮੀਰ ‘ਤੇ ਪਾਈ ਗਈ ਵਿਵਾਦਤ ਪੋਸਟ’ ਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਰੜਾ ਇਤਰਾਜ ਜਤਾਉਂਦਿਆਂ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਨੂੰ ਉਸ ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਡਾ. ਸੁਭਾਸ਼ ਸ਼ਰਮਾ ਨੇ ਸਿੱਧੂ ਨੂੰ ਆਪਣੇ ਪੱਤਰ ਵਿੱਚ ਲਿਖਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਨਵ-ਨਿਯੁਕਤ ਸਲਾਹਕਾਰ ਮਾਲਵਿੰਦਰ ਸਿੰਘ ਮੱਲੀ ਵਲੋਂ ਭਾਰਤ ਦੇ ਅਟੁੱਟ ਅੰਗ, ਕਸ਼ਮੀਰ ਬਾਰੇ ਆਪਣੀ ਫੇਸਬੁੱਕ ‘ਤੇ ਇੱਕ ਵਿਵਾਦਪੂਰਨ ਪੋਸਟ ਪਾਈ ਗਈ ਸੀ, ਜਿਸ ਵਿੱਚ ਲਿਖਿਆ ਹੈ ਕਿ ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ, 1947 ਵਿੱਚ ਇੰਡੀਆ ਨੂੰ ਛੱਡਣ ਮੌਕੇ ਤਹਿ ਹੋਏ ਅਸੂਲਾਂ ਤੇ ਯੂ ਐਨ ਓ  ਦੇ ਫੈਸਲਿਆਂ ਤੇ ਭਾਰਤ ਨਾਲ ਕਸ਼ਮੀਰ ਦੇ ਇਲਹਾਕ ਦੇ ਫੈਸਲਿਆਂ ਦੀ ਉਲੰਘਣਾ ਕਰਕੇ ਕਸ਼ਮੀਰ ਦੇਸ਼ ਦੇ ਦੋ ਟੋਟੇ ਕਰਕੇ ਉਸ ਉੱਪਰ ਪਾਕਿਸਤਾਨ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ ” | ਇਸ ਪੋਸਟ ਨੂੰ ਪੜ੍ਹ ਕੇ ਹਰ ਸੱਚੇ ਭਾਰਤੀ ਦਾ ਖੂਨ ਖੋਲ੍ਹੇਗਾ | ਭਾਰਤ ਮਾਤਾ ਦੇ ਸਿਰ ਦੇ ਮੁਕਟ ਅਤੇ ਰਿਸ਼ੀ ਕਸ਼ਿਅਪ ਦੀ ਭੂਮੀ ਜੰਮੂ ਕਸ਼ਮੀਰ ਨੂੰ ਤੁਹਾਡੇ ਸਲਾਹਕਾਰ ਵਿਦੇਸ਼ੀ ਭੂਮੀ ਦੱਸ ਰਹੇ ਹਨ ਅਤੇ ਭਾਰਤ ਉੱਤੇ ਉਸ ਉਪਰ ਕਬਜਾ ਕਰਨ ਦਾ ਆਰੋਪ ਵੀ ਲਗਾ ਰਹੇ ਹਨ |

ਡਾ. ਸ਼ਰਮਾ ਨੇ ਨਵਜੋਤ ਸਿੱਧੂ ਨੂੰ ਵਾਲ ਕੀਤਾ ਕਿ ਕੀ ਤੁਸੀਂ ਓਹਨਾਂ ਦੇ ਇਸ ਵਿਚਾਰ ਨਾਲ ਸਹਿਮਤ ਹੋ ? ਵੈਸੇ ਤਾਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਅਤੇ ਜਰਨਲ ਬਾਜਵਾ ਨਾਲ ਤੁਹਾਡੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ | ਪਰ ਫਿਰ ਵੀ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਤੁਸੀਂ ਕਸ਼ਮੀਰ ਨੂੰ  ਭਾਰਤ ਦਾ ਅਟੁੱਟ ਹਿਸਾ ਮੰਨਦੇ ਹੋ  ਜਾ ਨਹੀਂ ?

ਡਾ. ਸ਼ਰਮਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ  ਤੁਸੀਂ ਇਸ ਸਵਾਲ ਦਾ ਜਵਾਬ ਦਵੋਗੇ  ਜਾ ਨਹੀਂ ਪ੍ਰੰਤੂ ਮੈਂ ਤੁਹਾਨੂੰ ਇਹ ਯਾਦ ਦਿਲਾਣਾ ਚਾਹੁੰਦਾ ਹਾਂ ਕਿ ਪੰਜਾਬੀਆਂ ਦਾ ਕਸ਼ਮੀਰ ਨਾਲ ਬਹੁਤ ਗਹਿਰਾ ਅਤੇ ਭਾਵਨਾਤਮਕ ਰਿਸ਼ਤਾ ਹੈ | ਸਾਡੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਨੂੰ ਬਚਾਉਣ ਦੇ  ਲਈ ਆਪਣੇ ਸ਼ੀਸ਼ ਦੀ ਕੁਰਬਾਨੀ ਦਿੱਤੀ ਸੀ | ਅੱਜ ਵੀ ਪੂਰਾ ਭਾਰਤ ਉਸ ਬਲੀਦਾਨ  ਅੱਗੇ ਸ਼ੀਸ਼ ਝੁਕਾਉਂਦੇ ਹੋਏ ਓਹਨਾਂ ਨੂੰ ਹਿੰਦ ਦੀ ਚਾਦਰ ਦੇ ਰੂਪ ਵਿਚ ਯਾਦ ਕਰਦਾ ਹੈ | ਜੰਮੂ ਕਸ਼ਮੀਰ  ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਵੀ ਅਹਿਮ ਹਿਸਾ ਰਿਹਾ ਹੈ |ਡਾ. ਸ਼ਰਮਾ ਨੇ ਕਿਹਾ ਕਿ ਪੰਜਾਬੀ ਅਤੇ  ਭਾਰਤੀ ਹੋਣ ਦੇ ਨਾਤੇ ਕਸ਼ਮੀਰ ਤੋਂ ਲੈਕੇ ਕੰਨਿਆਕੁਮਾਰੀ ਤੱਕ ਜਮੀਨ ਦਾ ਕਣ – ਕਣ ਸਾਡੇ ਲਈ ਪਵਿੱਤਰ ਹੈ ਅਤੇ ਸਾਡੀ ਮਾਤਰ ਭੂਮੀ ਹੈ | ਇਸ ਲਈ  ਮੈਂ ਉਮੀਦ ਅਤੇ ਮੰਗ ਕਰਦਾ ਹਾਂ ਕਿ ਤੁਸੀਂ ਭਾਰਤ ਵਿਰੋਧੀ ਮਾਨਸਿਕਤਾ ਵਾਲੇ ਇਸ ਵਿਅਕਤੀ ਨੂੰ ਤਰੁੰਤ ਆਪਣੇ ਸਲਾਹਕਾਰ ਪੱਦ ਤੋਂ ਹਟਾਉਗੇ |