ਕਾਂਗਰਸ ਦੀ ਆਪਸੀ ਲੜਾਈ ਵਿਚ ਜਨਤਾ ਦਾ ਹੋ ਰਿਹਾ ਜਾਨੀ ਅਤੇ ਮਾਲੀ ਨੁਕਸਾਨ: ਅਸ਼ਵਨੀ ਸ਼ਰਮਾ

img-20210413-wa0023
ਪੰਜਾਬ ਕਾਂਗਰਸ ਵਿਚ ਵਿਰਾਸਤ, ਹੋਂਦ ਅਤੇ ਆਪਸੀ ਲੜਾਈ ‘ਤੇ ਚੁਟਕੀ ਲੈਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਸੂਬੇ ਦੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਬਜਾਏ , ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਾਂਗਰਸੀ ਆਗੂ ਆਪਸ ਵਿਚ ਲੜਨ ਵਿਚ ਰੁੱਝੇ ਹੋਏ ਹਨ। ਇਸ ਕਾਰਨ ਪੰਜਾਬ ਦੇ ਆਮ ਲੋਕ ਸਭ ਤੋਂ ਵੱਧ ਦੁੱਖ ਝੱਲ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕਾਂਗਰਸੀਆਂ ਦੀ ਲੜਾਈ ਵਿਚ ਸੂਬੇ ਦੇ ਲੋਕ ਦਾ ਜਾਨੀ ਅਤੇ ਮਾਲੀ ਦੋਨੋਂ ਨੁਕਸਾਨ ਬਹੁਤ ਹੋਇਆ ਹੈI ਪੰਜਾਬ ਦੇ ਕਾਂਗਰਸੀ ਸਿਰਫ ਸੱਤਾ ਦੇ ਲਾਲਚੀ ਹਨ, ਉਨ੍ਹਾਂ ਨੂੰ ਲੋਕਾਂ ਦੇ ਦੁੱਖ ਅਤੇ ਤਕਲੀਫ਼ਾਂ ਤੋਂ ਕੁਝ ਲੈਣਾ ਨਹੀਂ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਕੇਂਦਰ ਸਰਕਾਰ ‘ਤੇ ਦੋਸ਼ ਲਗਾਏ। ਇਹ ਪੰਜਾਬ ਵਿੱਚ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦਾ ਕੰਮ ਹੈ ਨਾ ਕਿ ਕੇਂਦਰ ਸਰਕਾਰ ਦਾ। ਪਿਛਲੇ ਸਾਲ ਭੇਜੇ ਗਏ ਵੈਂਟੀਲੇਟਰ ਅਜੇ ਤੱਕ ਹਸਪਤਾਲਾਂ ਵਿੱਚ ਇੰਸਟਾਲ ਨਹੀਂ ਕੀਤੇ ਗਏ, ਇਸ ਲਈ ਪੰਜਾਬ ਸਰਕਾਰ ਅਤੇ ਇਸਦਾ ਸਿਹਤ ਵਿਭਾਗ ਜ਼ਿੰਮੇਵਾਰ ਹੈ। ਕੋਰੋਨਾ ਮਹਾਂਮਾਰੀ ‘ਚ ਸਰਕਾਰ ਸੂਬੇ ਦੇ ਹਸਪਤਾਲਾਂ ‘ਚ ਢੁਕਵੇਂ ਪ੍ਰਬੰਧ ਨਹੀਂ ਕਰ ਸਕੀI ਮੁਖਮੰਤਰੀ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਬਜਾਏ ਕਾਂਗਰਸੀ ਨੇਤਾ ਆਪਸੀ ਲੜਾਈਆਂ ਲੜਨ ਅਤੇ ਇਕ ਦੂਜੇ ਦੀਆਂ ਪੋਲਾਂ ਖੋਲ੍ਹਣ ਵਿਚ ਰੁੱਝੇ ਹੋਏ ਹਨ ਅਤੇ ਲੋਕ ਸਿਹਤ ਸਹੂਲਤਾਂ ਲਈ ਤਰਸ ਰਹੇ ਸਨ।