ਕਾਂਗਰਸ ਨੇ ਐਸ.ਸੀ. ਅਤੇ ਘੱਟ ਗਿਣਤੀ ਸਮਾਜ ਨੂੰ ਵੋਟ ਬੈਂਕ ਵਜੋਂ ਇਸਤਮਾਲ ਕਰ ਸੁੱਟਿਆ | ਭਾਜਪਾ ਦਲਿਤਾਂ ਅਤੇ ਗਰੀਬਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਹੈ ਇੱਕੋ ਪਾਰਟੀ : ਅਸ਼ਵਨੀ ਸ਼ਰਮਾ

whatsapp-image-2021-04-04-at-17-10-58 whatsapp-image-2021-04-04-at-17-10-54
ਕਾਂਗਰਸ ਨੇ ਹਮੇਸ਼ਾਂ ਐੱਸ.ਸੀ. ਅਤੇ ਘੱਟਗਿਣਤੀ ਸਮਾਜ ਨੂੰ ਆਪਣੇ ਵੋਟ ਬੈਂਕ ਦੇ ਤੌਰ ‘ਤੇ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਦੇ ਉਦੇਸ਼ ਹੱਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਲਾਂਬੇ ਕਰ ਦਿੱਤਾ, ਪਰ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਦਲਿਤ ਅਤੇ ਘੱਟਗਿਣਤੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਲੈ ਕੇ ਚਲਦੀ ਆਈ ਹੈ। ਇਸ ਦਾ ਸਬੂਤ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਲਿਤ ਅਤੇ ਘੱਟਗਿਣਤੀ ਸਮਾਜ ਦੇ ਲੋਕਾਂ ਨੂੰ ਰਾਸ਼ਟਰਪਤੀ ਅਤੇ ਹੋਰ ਉੱਚ ਅਹੁਦਿਆਂ ‘ਤੇ ਬਿਠਾਉਣਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਨੁਸੂਚਿਤ ਜਾਤਿ ਮੋਰਚੇ ਅਤੇ ਘੱਟਗਿਣਤੀ ਮੋਰਚਾ ਦੀ ਸੂਬਾ ਕਾਰਜਕਾਰਨੀ ਵਿੱਚ ਮੌਜੂਦ ਮੈਂਬਰਾਂ ਨੂੰ ਸੰਬੋਧਨ ਦੌਰਾਨ ਕੀਤਾ।ਸੂਬਾ ਅਨੁਸੂਚਿਤ ਜਾਤਿ ਮੋਰਚਾ ਅਤੇ ਸੂਬਾ ਘੱਟ ਗਿਣਤੀ ਜਾਤਿ ਮੋਰਚਾ ਦੀ ਕਾਰਜਕਾਰਨੀ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਦੇ ਆਡੀਟੋਰੀਅਮ ਵਿਚ ਵੱਖਰੀ-ਵਖਰੀ ਆਯੋਜਿਤ ਕੀਤੀ ਗਈ। ਪ੍ਰਦੇਸ਼ ਅਨੁਸੂਚਿਤ ਜਾਤੀ ਮੋਰਚੇ ਦੀ ਕਾਰਜਕਾਰਨੀ ਦੀ ਪ੍ਰਧਾਨਗੀ ਸੂਬਾ ਪਰਧਾਨ ਰਾਜ ਕੁਮਾਰ ਅਟਵਾਲ ਨੇ ਕੀਤੀ ਅਤੇ ਸੂਬਾ ਘੱਟ ਗਿਣਤੀ ਜਾਤੀ ਮੋਰਚਾ ਦੀ ਕਾਰਜਕਾਰਨੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜੌਨ ਮਸੀਹ ਨੇ ਕੀਤੀ। ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਦੇ ਨਾਲ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ,ਰਾਕੇਸ਼ ਗਿੱਲ,ਰਾਜੇਸ਼ ਬਾਗਾ ਆਦਿ ਵੀ ਸਟੇਜ ‘ਤੇ ਮੌਜੂਦ ਸਨ।ਦੋਵਾਂ ਕਾਰਜਕਾਰਨੀਆਂ ਦਾ ਉਦਘਾਟਨ ਦੀਪ ਪ੍ਰਜਵਲਿਤ ਕਰ ਕੀਤਾ ਗਿਆ।  ਦੋਵਾਂ ਕਾਰਜਕਾਰਨੀਆਂ ਵਿਚ ਪਿਛਲੇ ਸਾਲ ਦੌਰਾਨ ਕੀਤੀਆਂ ਗਈਆਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਮੀਖਿਆ ਕੀਤੀ ਗਈ.ਅਤੇ ਕੋਵਿਡ – 19 ਦੌਰਾਨ ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਵਰਕਰਾਂ ਵਲੋਂ ਜਨਤਾ ਦੇ ਹਿੱਤਾਂ ਲਈ ਕੀਤੇ ਸੇਵਾ ਕਾਰਜਾਂ ਲਈ ਵਧਾਈ ਦਿੱਤੀ ਗਈ।

ਅਸ਼ਵਨੀ ਸ਼ਰਮਾ ਨੇ ਹਾਜ਼ਰ ਵਰਕਰਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਲਿਤਾਂ ਅਤੇ ਘੱਟਗਿਣਤੀਆਂ ਦੀ ਇੱਕ ਹਿਤੈਸ਼ੀ ਪਾਰਟੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਦਲਿਤ ਸਮਾਜ ਅਤੇ ਘੱਟਗਿਣਤੀ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਲਾਭਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਹਨਾਂ ਦਾ ਲਾਭ ਦੋਵੇਂ ਸਮਾਜਾਂ ਦੇ ਲੋਕ ਲੋਕ ਲੈ ਰਹੇ ਹਨI ਭਾਜਪਾ ਸਰਕਾਰ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਕਾਂਗਰਸ ਨੇ ਹਮੇਸ਼ਾਂ ਦਲਿਤ ਅਤੇ ਘੱਟਗਿਣਤੀ ਸਮਾਜ ਨੂੰ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਤਹਿਤ ਵੰਡਣ ਦਾ ਕੰਮ ਕੀਤਾ ਹੈ। ਪਰ ਹੁਣ ਇਨ੍ਹਾਂ ਦੋਵਾਂ ਸਮਾਜਾਂ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਹੁਣ ਆਪਣਾ ਚੰਗਾ ਅਤੇ ਮਾੜਾ ਸੋਚ ਕੇ ਵੋਟ ਕਰਦੇ ਹਨI ਇਸਦਾ ਨਤੀਜਾ ਹੈ, ਦਲਿਤ ਅਤੇ ਘੱਟਗਿਣਤੀ ਸਮਾਜ ਨੇ ਮੁੜ ਕੇਂਦਰ ਦੀ ਸੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਮਤ ਨਾਲ ਸੋਂਪੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਦਾ ਦਲਿਤ ਸਮਾਜ ਅਤੇ ਘੱਟ ਗਿਣਤੀ ਸਮਾਜ ਵੀ 2022 ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦਾ ਹੈ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਕੋਈ ਵੀ ਦਲਿਤ ਜਾਂ ਘੱਟਗਿਣਤੀ ਸੁਰੱਖਿਅਤ ਨਹੀਂ ਹੈ। ਹਰ ਦੂਜੇ ਜਾਂ ਚੌਥੇ ਦਿਨ, ਦਲਿਤ ਬੱਚੀਆਂ ਨਾਲ ਜਬਰ ਜਨਾਹ, ਔਰਾਤਾਂ ਦਾ ਸਰੀਰਕ ਸ਼ੋਸ਼ਣ ਜਾਂ ਦਲਿਤ ਸਮਾਜ ਦੀਆਂ ਔਰਤਾਂ ‘ਤੇ ਅੱਤਿਆਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਅਨਿਆਂ ਵਿਰੁੱਧ ਆਵਾਜ਼ ਚੁੱਕਣ ‘ਤੇ ਪੀੜਤ ਵਿਅਕਤੀਆਂ’ ਤੇ ਲਾਠੀਚਾਰਜ ਜਾਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਸ਼ਰਮਾ ਨੇ ਹਾਜ਼ਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਉਹਨਾਂ ਨੂੰ ਸੰਗਠਿਤ ਕਰਨ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਕਾਂਗਰਸ ਦੀ ਲੋਕ ਵਿਰੋਧੀ ਸੋਚ ਅਤੇ ਘਟਿਆ ਰਾਜਨੀਤੀ ਬਾਰੇ ਜਾਗਰੂਕ ਕਰਕੇ ਭਾਜਪਾ ਨੂੰ ਹੋਰ ਮਜਬੂਤ ਕਰਨI ਸ਼ਰਮਾ ਨੇ ਕਿਹਾ ਕਿ 2022 ਵਿਚ ਭਾਰਤੀ ਜਨਤਾ ਪਾਰਟੀ ਦਲਿਤ ਅਤੇ ਘੱਟ ਗਿਣਤੀ ਸਮਾਜ ਦੇ ਸਮਰਥਨ ਨਾਲ ਪੰਜਾਬ ਵਿਚ ਸਰਕਾਰ ਬਣਾਏਗੀ।