ਕਾਂਗਰਸ ਸਰਕਾਰ ਪਿਛਲੇ ਚੋਣ ਵਾਅਦਿਆਂ ਵਿੱਚ 5 ਰੁਪਏ ਦੀ ਬਿਜਲੀ ਦੇਣ ਵਿੱਚ ਅਸਫਲ ਰਹੀ, ਸਿੱਧੂ ਹੁਣ 3 ਰੁਪਏ ਬਿਜਲੀ ਦੇਣ ਦਾ ਝੂਠਾ ਬਹਾਨਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ: ਅਸ਼ਵਨੀ ਸ਼ਰਮਾ

img-20210413-wa0023
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਕਾਂਗਰਸ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਝੂਠੀ ਕੋਸ਼ਿਸ਼ ਕਰਨ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਲੋਕਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੀ ਝੂਠੀ ਚੋਣ ਘੋਸ਼ਣਾ ‘ਤੇ ਸਖਤ ਨੋਟਿਸ ਲੈਂਦਿਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿੱਧੂ ਜਨਤਾ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੀ ਘੋਸ਼ਣਾ ਸਿੱਧੇ ਤੌਰ ‘ਤੇ ਇੱਕ ਹਾਸੋਹੀਣੀ ਹੈI  ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਨਾਲ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਅਜੇ ਤੀਕ ਪੂਰਾ ਨਹੀਂ ਕੀਤਾ ਗਿਆ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਵੀ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਸੁਨਹਿਰੀ ਸੁਪਨੇ ਦਿਖਾਏ ਅਤੇ ਪੰਜਾਬ ਦੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਉਦਯੋਗਾਂ ਨੂੰ ਅਜੇ ਵੀ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮਿਲ ਰਹੀ ਹੈ। ਇੱਕ ਪਾਸੇ, ਪੂਰੀ ਦੁਨੀਆ ਦੀ ਤਰ੍ਹਾਂ, ਪੰਜਾਬ ਵੀ ਕੋਰੋਨਾ ਕਾਰਨ ਦੋ ਵਾਰ ਲਾਕਡਾਉਨ ਦੀ ਮਾਰ ਹੇਠ ਆਇਆ ਹੈ। ਜਿਸ ਕਾਰਨ ਇਥੋਂ ਦੇ ਲੋਕਾਂ ਦੇ ਕਾਰੋਬਾਰ ਅਤੇ ਉਦਯੋਗ ਬੰਦ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਇੱਕ ਪੈਸਾ ਵੀ ਰਾਹਤ ਨਹੀਂ ਦਿੱਤੀ ਹੈ। ਜਿਸ ਕਾਰਨ ਉਦਯੋਗਪਤੀ, ਵਪਾਰੀ ਅਤੇ ਆਮ ਲੋਕ ਇੱਥੇ ਬਹੁਤ ਪ੍ਰੇਸ਼ਾਨ ਹਨ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਨਅਤਕਾਰ ਪੰਜਾਬ ਛੱਡ ਕੇ ਬਾਹਰੀ ਸੂਬਿਆਂ ‘ਚ ਜਾਣ ਲਈ ਮਜਬੂਰ ਹੋਏ ਹਨ। ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸੇ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਨਹੀਂ ਦਿੱਤੀ ਅਤੇ ਸਿੱਧੂ ਹੁਣ 3 ਰੁਪਏ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ, ਜੋ ਕਿ ਜਨਤਾ ਨਾਲ ਸਰਾਸਰ ਧੋਖਾ ਹੈ। ਸਿੱਧੂ ਵਲੋਂ ਬੋਲੇ ਜਾ ਰਹੇ ਅਜਿਹੇ ਹਾਸੋਹੀਣੇ ਵਾਕ ਸਿਰਫ ਟੀਵੀ ਸ਼ੋਆਂ ਵਿੱਚ ਹੀ ਚੰਗੇ ਲੱਗਦੇ ਹਨI ਪੰਜਾਬ ਦੇ ਲੋਕ ਸਿੱਧੂ ਦੇ ਇਨ੍ਹਾਂ ਹਾਸੋਹੀਣੇ ਸ਼ਬਦਾਂ ‘ਤੇ ਵਿਸ਼ਵਾਸ ਨਹੀਂ ਕਰਨਗੇ। ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਕਾਂਗਰਸ ਸਰਕਾਰ ਨੂੰ ਵੋਟ ਦੇ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਪਛਤਾਵੇ ਦੀ ਅੱਗ ਵਿੱਚ ਸੜ ਰਹੇ ਹਨ। ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਰਗ ਦੇ ਵਿਕਾਸ ਲਈ ਕੁਝ ਨਹੀਂ ਕੀਤਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਲਗਾਤਾਰ ਸਾਢੇ ਚਾਰ ਸਾਲ ਉਸੇ ਕਾਂਗਰਸ ਸਰਕਾਰ ਦਾ ਹਿੱਸਾ ਰਹੇ ਹਨ, ਜਿਸ ਵਿੱਚ ਉਹ ਹੁਣ ਪ੍ਰਧਾਨ ਵੀ ਹਨ। ਹੁਣ ਉਹਨਾਂ ਦੇ ਹੱਥ ਵਿੱਚ ਇੱਕ ਸੁਨਹਿਰੀ ਮੌਕਾ ਹੈ, ਜਿਨ੍ਹਾਂ ਮੁੱਦਿਆਂ ਲਈ ਉਹ ਆਪਣੀ ਕਾਂਗਰਸ ਸਰਕਾਰ ਵਿਰੁੱਧ ਆਵਾਜ਼ ਚੁੱਕਦੇ ਰਹੇ ਹਨ, ਅਗਲੀਆਂ ਚੋਣ ਘੋਸ਼ਣਾਵਾਂ ਨੂੰ ਛੱਡ ਕੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਵਲੋਂ  ਪਹਿਲਾਂ ਜਨਤਾ ਨਾਲ ਕੀਤੇ ਝੂਠੇ ਵਾਅਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਸਿੱਧੂ ਦੱਸਣ ਕਿ ਉਨ੍ਹਾਂ ਨੇ ਕਾਂਗਰਸ ਸਰਕਾਰ ਦਾ ਹਿੱਸਾ ਹੁੰਦਿਆਂ ਸਾਢੇ ਚਾਰ ਸਾਲਾਂ ਵਿੱਚ ਜਨਤਾ ਲਈ ਕੀ ਕੀਤਾ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਮੁਫਤ ਬਿਜਲੀ ਦੀ ਲੋੜ ਨਹੀਂ ਹੈ, ਸਗੋਂ 24 ਘੰਟੇ ਅਤੇ ਸਸਤੀ ਬਿਜਲੀ ਦੀ ਲੋੜ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੇ ਇਹ ਪੂਰੀ ਕੀਤੀ ਜਾਏਗੀ। ਕਿਉਂਕਿ ਭਾਜਪਾ ਨੇ ਜੋ ਕਿਹਾ ਹੈ ਉਹ ਕੀਤਾ ਹੈI ਭਾਜਪਾ ਦਾ ਨਾਅਰਾ ਹੈ ‘ਸਬਦਾ ਸਾਥ ਸਬਦਾ ਵਿਕਾਸ’ ਅਤੇ ਇਸ ਕਥਨ ਨੂੰ ਸੱਚ ਰੱਖਦੇ ਹੋਏ, ਭਾਜਪਾ ਪੰਜਾਬ ਵਿੱਚ ਜੋ ਵੀ ਕਹੇਗੀ, ਉਹੀ ਪੂਰਾ ਕਰੇਗੀ, ਜਿਵੇਂ ਕਿ ਭਾਜਪਾ ਭਾਜਪਾ ਦੇ ਹੋਰ ਅਧਿਕਾਰਤ ਸੂਬਿਆਂ ਅਤੇ ਕੇਂਦਰ ਵਿੱਚ ਕੀਤਾ ਜਾ ਰਿਹਾ ਹੈ।