ਕਾਂਗਰੇਸੀ ਮੰਤਰੀ ਦੇ ਖਾਸਮਖਾਸ ਵਲੋਂ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਅਤੇ ਕੇ. ਡੀ. ਭੰਡਾਰੀ ‘ਤੇ ਪੁਲਿਸ ਦੇ ਸਾਹਮਣੇ ਹੋਇਆ ਹਮਲਾ ਅਤੇ ਵਿਰੋਧ ਪ੍ਰਦਰਸ਼ਨ, ਪੁਲਿਸ ਦੇਖਦੀ ਰਹੀ ਤਮਾਸ਼ਾ।

subhash-sharma-gen-sec-bjp-punjab-1
14 ਫਰਵਰੀ ਨੂੰ ਹੋਣ ਵਾਲੀਆਂ ਨਿਗਮ ਚੋਣਾਂ ਵਿਚ ਕਾਂਗਰਸ ਨੂੰ ਚੋਣਾਂ ‘ਚ ਸਪੱਸ਼ਟ ਤੌਰ ‘ਤੇ ਆਪਣੀ ਹਾਰ ਦਿੱਖ ਰਹੀ ਹੈ ਅਤੇ ਇਸੇ ਬੌਖਲਾਹਟ ਵਿਚ ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੂੰ ਕਾਂਗਰਸ ਅਤੇ ਉਨ੍ਹਾਂ ਦੇ ਸਮਰਥਿਤ ਗੁੰਡਿਆਂ ਵਲੋਂ ਪ੍ਰਚਾਰ ਕਰਨ ਤੋਂ ਰੋਕਣ ਲਈ, ਕਿਸਾਨ ਦੀ ਆੜ ‘ਚ ਭਾਜਪਾ ਦੇ ਕਾਫਲਿਆਂ ‘ਤੇ ਜਾਨਲੇਵਾ ਹਥਿਆਰਾਂ ਨਾਲ ਕਾਤਿਲਾਂ ਹਮਲੇ ਕਰ  ਉਨ੍ਹਾਂ ਨੂੰ ਚੋਣਾਂ ਤੋਂ ਪਿੱਛੇ ਹਟਣ ਲਈ ਕਿਹਾ ਜਾ ਰਿਹਾ ਹੈ। ਇਸ ਕੜੀ ਵਿਚ ਭਾਜਪਾ ਦੇ ਪ੍ਰਦੇਸ਼ ਭਾਜਪਾ ਦੇ ਜਨਰਲ ਸੱਕਤਰ ਡਾ. ਸੁਭਾਸ਼ ਸ਼ਰਮਾ ਅਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੂੰ ਮੋਹਾਲੀ ‘ਚ ਕਾਂਗਰਸੀ ਮੰਤਰੀ ਖਾਸਮਖਾਸ ਆਦਮੀ ਦੀ ਅਗੁਵਾਈ ਹੇਠ ਸੈਕੜੇ ਕਾਂਗਰੇਸੀ ਕਾਰਕੁਨਾਂ ਵਲੋਂ ਜ਼ਬਰਦਸਤੀ ਰੋਕਿਆ ਗਿਆ ਅਤੇ ਜਾਨਲੇਵਾ ਹਥਿਆਰਾਂ (ਬਰਛੇ, ਲੋਹੇ ਦੀਆਂ ਰਾਡਾਂ, ਸੋਟੀਆਂ-ਡੰਡਿਆਂ) ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਅਤੇ ਗੱਡੀਆਂ ‘ਚ ਸਵਾਰ ਕਾਰਕੁਨ ਵਾਲ-ਵਾਲ ਬਚੇ।

 ਸੁਭਾਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਹਾਰ ਅਤੇ ਸੂਬੇ ਦੇ ਲੋਕਾਂ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ ਅਤੇ ਉਨ੍ਹਾਂ ਦੇ ਉਮੀਦਵਾਰ ਵੀ ਭਾਜਪਾ ਉਮੀਦਵਾਰਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ, ਇਸੇ ਲਈ ਕਿਸਾਨਾਂ ਦੇ ਨਾਮ ‘ਤੇ ਗੁੰਡਾਗਰਦੀ ਦੀ ਆੜ ਲੈ ਕੇ ਉਹ ਭਾਜਪਾ ਨੇਤਾਵਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਲਈ ਕਾਫਲਿਆਂ ਦਾ ਰਸਤਾ ਰੋਕ ਕੇ ਉਨ੍ਹਾਂ ‘ਤੇ ਕਤੀਲਾਣਾ ਹਮਲੇ ਕਰ ਰਹੇ ਹਨ। ਤਾਂ ਜੋ ਕਿਸੇ ਵੀ ਭਾਜਪਾ ਨੂੰ ਚੋਣ ਪ੍ਰਚਾਰ ਤੋਂ ਰੋਕਿਆ ਜਾ ਸਕੇ। ਅੱਜ, ਮੁਹਾਲੀ ਵਿੱਚ ਆਪਣੇ ਪ੍ਰੋਗ੍ਰਾਮ ਤੋਂ ਵਾਪਸ ਪਰਤਦਿਆਂ, ਸਾਡੇ ਉੱਤੇ ਕਾਂਗਰੇਸੀ ਮੰਤਰੀ ਦੇ ਇੱਕ ਖਾਸਮਖਾਸ ਵਿਅਕਤੀ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀਆਂ ਨੇ ਹਮਲਾ ਕੀਤਾ, ਪਰ ਭਾਜਪਾ ਵਰਕਰ ਅਜਿਹੇ ਹਮਲਿਆਂ ਤੋਂ ਨਹੀਂ ਡਰਦੇ। ਭਾਜਪਾ ਨੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਹਮੇਸ਼ਾਂ ਲੜਾਈ ਲੜੀ ਹੈ। ਭਾਜਪਾ ਦੀ ਚੁੱਪੀ ਨੂੰ ਕਾਂਗਰਸ ਭਾਜਪਾ ਦੀ ਕਮਜ਼ੋਰੀ ਨਾ ਸਮਝੇ। ਜਨਤਾ ਦੇਖ ਰਹੀ ਹੈ ਅਤੇ ਸਮਝ ਰਹੀ ਹੈ, ਅਤੇ ਸਮਾਂ ਆਉਣ ‘ਤੇ ਜਨਤਾ ਉਨ੍ਹਾਂ ਨੂੰ ਜਵਾਬ ਦੇਵੇਗੀ।

 ਕੇ. ਡੀ. ਭੰਡਾਰੀ  ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਸ਼ਰੇਆਮ ਗੁੰਡਾਗਰਦੀ ਹੀ ਕਰਨੀ ਹੈ ਤਾਂ ਚੋਣ ਡਰਾਮਾ ਕਰਨ ਦੀ ਕੀ ਲੋੜ ਹੈ? ਕੈਪਟਨ ਨੇ ਲੋਕਤੰਤਰ ਨੂੰ ਅਗਵਾ ਕਰ ਇੱਕ ਬੰਧੂਆ ਮਜ਼ਦੂਰ ਬਣਾ ਲਿਆ ਹੈ। ਪੰਜਾਬ ਪੁਲਿਸ ਅਤੇ ਡੀ.ਜੀ.ਪੀ. ਪੰਜਾਬ ਕੈਪਟਨ ਦੇ ਪਿੱਠੂ ਬਣੇ ਹੋਏ ਹਨ ਅਤੇ ਸਪੱਸ਼ਟ ਤੌਰ ‘ਤੇ ਕੈਪਟਨ ਦੀਆਂ ਕਠਪੁਤਲੀਆਂ ਬਣ ਕੇ ਰਹੀ ਗਏ ਹਨ। ਪੰਜਾਬ ਵਿਚ ਅਮਨ-ਕਾਨੂੰਨ ਤਹਿਸ-ਨਹਿਸ ਹੋ ਚੁੱਕਾ ਹੈ। ਪੰਜਾਬ ਪਹਿਲਾਂ ਹੀ ਬਹੁਤ ਦੁੱਖ ਝੱਲ ਚੁਕਾ ਹੈ ਅਤੇ ਹੁਣ ਕੈਪਟਨ ਅਤੇ ਕਾਂਗਰਸ ਪੰਜਾਬ ਨੂੰ 1984 ਦੇ ਕਾਲੇ ਦੌਰ ਵਿੱਚ ਦੋਬਾਰਾ ਧੱਕ ਰਹੀ ਹੈ। ਭਾਜਪਾ ਨੇ ਹਮੇਸ਼ਾ ਪੰਜਾਬ ਦੀ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ। ਜਨਤਾ ਸਬ ਦੇਖ ਰਹੀ ਹੈ ਅਤੇ ਜਵਾਬ ਦੇਣ ਲਈ ਵੋਟ ਪਾਉਣ ਦੇ ਦਿਨ ਦੀ ਉਡੀਕ ਕਰ ਰਹੀ ਹੈ।