ਕਿਸਾਨਾਂ ਲਈ ਖੁਸ਼ਖਬਰੀ: ਮੋਦੀ ਸਰਕਾਰ ਨੇ ਲਿਆ ਇਤਿਹਾਸਕ ਫੈਸਲਾ ਭਾਜਪਾ ਕਿਸਾਨ ਮੋਰਚਾ ਨੇ ਕੀਤਾ ਧੰਨਵਾਦ : ਬਿਕਰਮਜੀਤ ਸਿੰਘ ਚੀਮਾ

bikramjit-singh-cheema-state-president-kissan-morcha
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਡੀ.ਏ.ਪੀ. ਖਾਦ ਦੇ ਰੇਟਾਂ ਉਪੱਰ ਸਬਸਿਡੀ ਦੇ ਕੇ ਡੀ.ਏ.ਪੀ. ਖਾਦ ਦੇ ਰੇਟ ਅੱਧੇ ਕਰ ਦਿੱਤੇ ਹਨI ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਡੀ.ਏ.ਪੀ. ਖ਼ਾਦ ਦਾ ਥੈਲਾ ਕਿਸਾਨ ਨੂੰ ਕੇਵਲ 1200 ਰੁਪਏ ਵਿੱਚ ਹੀ ਮਿਲੇਗਾ, ਜਿਸ ਦਾ ਰੇਟ ਫ਼ਰਟੀਲਾਈਜ਼ਰ ਕੰਪਨੀ ਵੱਲੋਂ ਵਧਾਉਣ ਕਾਰਨ 2400 ਰੁਪਏ ਤੱਕ ਹੋ ਗਿਆ ਸੀI

ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈI ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਮੀਟਿੰਗ ਸੱਦ ਕੇ ਕਿਸਾਨਾਂ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਲਿਆ ਹੈI ਚੀਮਾ ਨੇ ਕਿਹਾ ਕਿ ਹੁਣ ਫ਼ਰਟੀਲਾਈਜ਼ਰ ਉਪਰ ਸਬਸਿਡੀ ਵਧਾ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਪਹਿਲਾਂ 500 ਰੁਪਏ ਦੀ ਥਾਂ 1200 ਰੁਪਏ ਤੱਕ ਦਾ ਫਾਇਦਾ ਹੋਵੇਗਾ ਅਤੇ ਮੋਦੀ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ 1100 ਕਰੋੜ ਤੋਂ ਵੱਧ ਦੀ ਸਬਸਿਡੀ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਗਿਆ ਹੈI

ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਬਸਿਡੀ ਪੰਜਾਬ ਦੇ ਕਿਸਾਨਾਂ ਨੂੰ ਮਿਲ਼ਣ ਨਾਲ ਕਿਸਾਨਾਂ ਦੇ ਉਪੱਰ 1100 ਕਰੋੜ ਦਾ ਵਾਧੂ ਬੋਝ ਪੈਣ ਤੋਂ ਬਚ ਗਿਆ ਹੈ ਅਤੇ ਇਸ ਨਾਲ ਕਿਸਾਨ ਦੇ ਖਰਚੇ ਵਿੱਚ ਬੱਚਤ ਹੋਵੇਗੀ ਅਤੇ ਕਿਸਾਨ ਖੁਸ਼ਹਾਲ ਹੋਣਗੇI ਉਹਨਾਂ ਕਿਹਾ ਕਿ ਪਿਹਲਾਂ ਵੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਸਮੇਂ-ਸਮੇਂ ਤੇ ਇਤਿਹਾਸਕ ਫੈਸਲੇ ਲੈ ਕੇ ਕਿਸਾਨਾਂ ਦੀ ਮੱਦਤ ਕੀਤੀ ਹੈ ਅਤੇ ਇਸ ਲਈ ਭਾਜਪਾ ਕਿਸਾਨ ਮੋਰਚਾ ਆਪਣੀ ਪੂਰੀ ਟੀਮ ਵੱਲੋਂ ਮੋਦੀ ਸਰਕਾਰ ਦਾ ਧੰਨਵਾਦ ਕਰਦਾ ਹੈI