ਕਿਸਾਨੀ ਲਹਿਰ ਵਿੱਚ ਹੋਈ ਸਮੂਹਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਔਰਤਾਂ ਵੀ ਹਨ ਹੁਣ ਅਸੁਰਖਿਅਤ : ਮੋਨਾ ਜੈਸਵਾਲ

mona-jaiswal-state-president-mahila-morcha
ਸੂਬਾ ਭਾਜਪਾ ਮਹਿਲਾ ਮੋਰਚਾ ਵਲੋਂ ਹਰਿਆਣਾ ਦੇ ਟਿੱਕਰੀ ਬੋਰਡਰ ‘ਤੇ ਕਿਸਾਨੀ ਲਹਿਰ ਦੌਰਾਨ ਬੰਗਾਲੀ ਲੜਕੀ ਨਾਲ ਕਿਸਾਨ ਸੋਸ਼ਲ ਆਰਮੀ ਦੇ ਕਥਿਤ ਨੇਤਾਵਾਂ ਵਲੋਂ ਸਮੂਹਕ ਬਲਾਤਕਾਰ ਕੀਤੇ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈI ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੋਨਾ ਜੈਸਵਾਲ ਨੇ ਕਿਹਾ ਕਿ ਪੁਲਿਸ ਨੇ ਪੀੜਿਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਏਫ਼.ਆਈ.ਆਰ. ਦਰਜ ਕਰ ਲਈ ਹੈ, ਪਰ ਮੁਜਰਮ ਹਾਲੇ ਪੁਲਿਸ ਦੀ ਪਹੁੰਚ ਤੋਂ ਦੂਰ ਹਨI ਮਹਿਲਾ ਮੋਰਚਾ ਇਸ ਕੇਸ ਦੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮੌਤ ਦੀ ਸਜ਼ਾ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੇ ਵਰਕਰ ਸਾਰੇ ਸੂਬੇ ‘ਚ ਪੀੜਿਤਾ ਨੂੰ ਇਨਸਾਫ਼ ਦਿਵਾਉਣ ਲਈ ਕੋਰੋਨਾ ਪਾਬੰਧੀਆਂ ਹੇਠ ਰੋਸ-ਪ੍ਰਦਰਸ਼ਨ ਕਰਨਗੇI

ਮੋਨਾ ਜੈਸਵਾਲ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਅਤੇ ਭਾਜਪਾ ਵਲੋਂ ਕਿਸਾਨ ਅੰਦੋਲਨ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਨੂੰ ਅੰਦੋਲਨ ਵਿਚ ਅਰਾਜਕਤਾ ਫੈਲਾਉਣ ਵਾਲੇ ਤੱਤਾਂ ਦੀ ਸ਼ਮੂਲੀਅਤ ਬਾਰੇ ਸਮੇਂ-ਸਮੇਂ ਸਿਰ ਜਾਗਰੂਕ ਕਰਦਿਆਂ ਰਹੀਆਂ ਹਨ, ਪਰ ਕਿਸਾਨ ਨੇਤਾਵਾਂ ਨੇ ਇਸ ਬਾਰੇ ਹਮੇਸ਼ਾ ਲਾਪਰਵਾਹੀ ਵਰਤੀ ਅਤੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਕਿਸਾਨੀ ਲਹਿਰ ਵਿੱਚ ਸ਼ਾਮਲ ਔਰਤਾਂ ਦੀ ਚਿੰਤਾ ਵਧਾ ਦਿੱਤੀ ਹੈI ਉਹਨਾਂ ਕਿਹਾ ਕਿ ਹਾਲਾਂਕਿ ਕਿਸਾਨ ਸੰਯੁਕਤ ਮੋਰਚਾ ਇਸ ਮਾਮਲੇ ‘ਤੋਂ ਆਪਣਾ ਪੱਲਾ ਝਾੜ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਇਹ ਸਭ ਕੁਝ ਕਥਿਤ ਕਿਸਾਨ ਨੇਤਾਵਾਂ ਵਲੋਂ ਅੰਦੋਲਨ ਵਾਲੀ ਜਗ੍ਹਾ’ ਤੇ ਹੀ ਕੀਤਾ ਗਿਆ ਹੈ, ਜਿਸ ਤੋਂ ਕਿਸਾਨ ਸੰਯੁਕਤ ਮੋਰਚਾ ਦੇ ਆਗੂ ਇਨਕਾਰ ਨਹੀਂ ਕਰ ਸਕਦੇ ਅਤੇ ਇਸ ਲਈ ਪੀੜਤ ਨੂੰ ਨਿਆਂ ਦਿਵਾਉਣਾ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ।

ਮੋਨਾ ਜੈਸਵਾਲ ਨੇ ਕਿਹਾ ਕਿ ਫਿਲਹਾਲ ਬਹਾਦੁਰਗੜ ਪੁਲਿਸ ਵਲੋਂ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਅਨੂਪ ਸਿੰਘ ਚਨੌਤ, ਅਨਿਲ ਮਲਿਕ, ਅੰਕੁਰ ਸੰਗਵਾਨ, ਜਗਦੀਸ਼ ਸਿੰਘ ਬਰਾੜ ਅਤੇ ਦੋ ਔਰਤ ਅੰਦੋਲਨਕਾਰੀਆਂ ਕਵਿਤਾ ਆਰੀਆ ਅਤੇ ਯੋਗਿਤਾ ਸੁਹਾਗ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰ ਦਿੱਤੀ ਹੈI ਉਹਨਾਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੋਸ਼ੀਆਂ ਦੀ ਜਲਦ ਗਿਰਫਤਾਰੀ ਦੀ ਮੰਗ ਕਰਦਾ ਹੈ ਅਤੇ ਪੀੜਤ ਨੂੰ ਇਨਸਾਫ ਮਿਲਣ ਤੱਕ ਭਾਜਪਾ ਚੁੱਪ ਨਹੀਂ ਬੈਠੇਗੀ। ਉਹਨਾਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾ ਵਰਕਰ ਪੀੜਿਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਆਪਨਾ-ਆਪਣੇ ਘਰਾਂ ਵਿੱਚ ਰੋਸ਼ ਸਲੋਗਨ ਲਿਖੀਆਂ ਤਖਾਤੀਆਂ ਨਾਲ ਕੋਵਿਡ ਪਾਬੰਦੀਆਂ ਦੀ ਪਾਲਣਾ ਕਰਦਿਆਂ ਰੋਸ-ਪ੍ਰਦਰਸ਼ਨ ਕਰਨਗੀਆਂI