ਕੇਂਦਰ ਸਰਕਾਰ ਵਲੋਂ ਗ਼ਰੀਬ, ਮਜ਼ਦੂਰ ਤੇ ਲੋੜ ਬੰਦ ਲੋਕਾਂ ਲਈ ਭੇਜਿਆ ਅਨਾਜ ਜਾਅਲੀ ਨੀਲੇ ਕਾਰਡ ਬਣਾ ਕੇ ਕਾਂਗਰਸੀਆਂ ਵਲੋਂ ਕੀਤਾ ਜਾ ਰਿਹਾ ਹੈ ਗਬਨ: ਪ੍ਰਵੀਨ ਬੰਸਲ

whatsapp-image-2021-08-11-at-16-16-21
ਸੂਬਾ ਭਾਜਪਾ ਮੀਤ ਪ੍ਰਧਾਨ ਪ੍ਰਵੀਨ ਬੰਸਲ ਨੇ ਕੇਂਦਰ ਸਰਕਾਰ ਦੀ ‘ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਪੰਜਾਬ ਦੇ ਲੋੜਵੰਦ ਅਤੇ ਗਰੀਬ ਲੋਕਾਂ ਲਈ ਨਵੰਬਰ ਮਹੀਨੇ ਤੱਕ ਲਈ ਭੇਜੇ ਗਏ ਅਨਾਜ ਨੂੰ ਕਾਂਗਰਸ ਦੇ ਨੇਤਾਵਾਂ ਵਲੋਂ ਸਟੋਰ ਕਰਨ ਅਤੇ ਜਾਅਲੀ ਨੀਲੇ ਕਾਰਡ ਬਣਾ ਕੇ ਆਪਣੇ ਚਹੇਤਿਆਂ ਨੂੰ ਵੰਡਣ ‘ਤੇ ਕਰੜਾ ਰੁਖ ਜਤਾਉਂਦਿਆਂ ਇਸਦੀ  ਵਿਜਿਲੇੰਸ ਜਾਂਚ ਦੀ ਮੰਗ ਕੀਤੀ ਹੈI ਅੱਜ ਭਾਜਪਾ ਹੇਡਕਵਾਟਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬੰਸਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ “ਫੂਡ ਸਿਕਓਰਟੀ ਏਕਟ”  ਦੀ ਯੋਜਨਾ ਅਧੀਨ, ਪੰਜਾਬ ਦੇ ਜ਼ਰੂਰਤ ਮੰਦ ਲੋਕਾਂ ਲਈ ਸਸਤੇ ਅਨਾਜ਼ ਦੇ ਨਾਲ-ਨਾਲ, ਕਰੋਨਾ ਕਾਲ ਦੇ ਸੰਕਟ ਕਰਕੇ “ਗ਼ਰੀਬ ਕਲਿਆਣ ਅੰਨ ਯੋਜਨਾ” ਤਹਤ ਕਰੀਬ ਪੰਜਾਬ ਦੇ ਇੱਕ ਕਰੋੜ 42 ਲੱਖ ਲੋਕਾਂ ਨੂੰ ਮੁਫ਼ਤ ਅਨਾਜ਼ ਭੇਜਿਆ। ਗ਼ਰੀਬ ਦੇ ਅਨਾਜ਼ ਤੇ ਕੋਈ ਡਾਕਾ ਨਾ ਮਾਰ ਸਕੇ ਇਸ ਲਈ ਇਸ ਦੀ ਡਿਜਿਟਲਾਈਜੇਸ਼ਨ ਵੀ ਕੀਤੀ। ਪੰਜਾਬ ਦੀ ਆਬਾਦੀ ਮੁਤਾਬਿਕ ਹਰ ਦੂਜੇ ਆਦਮੀ ਨੂੰ ਇਹ ਅਨਾਜ਼ ਮਿਲਣਾ ਚਾਹੀਦਾ ਸੀ। ਪਰ ਸੱਚਾਈ ਇਸ ਤੋਂ ਕੋਸੋਂ ਦੂਰ ਹੈ। ਕੁੱਝ ਕੂ ਪਿਛੜੀਆਂ ਬਸਤੀਆਂ ਨੂੰ ਛੱਡ ਕੇ, ਪੂਰੇ ਪੰਜਾਬ ਵਿੱਚ ਅਜਿਹਾ ਕੋਈ ਵੀ ਇਲਾਕਾ ਮਿਲਣਾ ਮੁਸ਼ਕਿਲ ਹੈ, ਜਿਸਦੀ ਅੱਧੀ ਤੋਂ ਵਧ ਜਨਤਾ ਨੂੰ ਇਹ ਅਨਾਜ਼ ਮਿਲ਼ਿਆ ਹੋਵੇ।

ਪ੍ਰਵੀਨ ਬੰਸਲ ਨੇ ਸਵਾਲ ਕੀਤਾ ਕਿ ਫ਼ੇਰ ਇਹ ਅਨਾਜ਼ ਕਿੱਥੇ ਗਿਆ? ਇਸ ਨੂੰ ਕੌਣ ਖ਼ਾ ਰਿਹਾ ਹੈ? ਲੋੜਵੰਦ ਤੱਕ ਇਹ ਅਨਾਜ਼ ਕਿਉਂ ਨਹੀਂ ਪਹੁੰਚ ਰਿਹਾ? ਬੰਸਲ ਨੇ ਇਸ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਪਿੱਛਲੇ ਸਾਲ ਵੀ ਪੰਜਾਬ ਦੇ ਵਖ-ਵਖ ਖੇਤਰਾਂ ਵਿਚ, ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਭੇਜੇ ਇਸ ਅੰਨ ਨੂੰ ਬਾਜ਼ਾਰ ਵਿੱਚ ਵੇਚਣ ਅਤੇ ਕਾਂਗਰਸ ਦੇ ਆਗੂਆਂ ਵਲੋਂ ਸਟੋਰ ਕਰਨ, ਅਤੇ ਅੰਨ ਖ਼ਰਾਬ ਹੋਣ ਦੀਆਂ ਖ਼ਬਰਾਂ ਅਖਬਾਰਾਂ ਅਤੇ ਟੀਵੀ ਚੈਨਲਾਂ ਰਾਹੀੰ ਸਾਹਮਣੇ ਆਈਆਂ ਸਨ। ਲੁਧਿਆਣਾ ਵਿੱਚ ਇੱਕ ਕਾਂਗਰਸ ਕੌਂਸਲਰ ਦੇ ਸਕੂਲ ਵਿੱਚ ਹਜ਼ਾਰਾਂ ਥੈਲੇ ਰਾਸ਼ਨ ਦੇ ਬਰਾਮਦ ਹੋਏ ਸੀ।

ਪ੍ਰਵੀਨ ਬੰਸਲ ਨੇ ਕਿਹਾ ਕਿ ਪਰ ਹੁਣ ਕੇਂਦਰ ਸਰਕਾਰ ਦੇ ਭੇਜੇ ਰਾਸ਼ਨ ਵਿੱਚ ਗੜਬੜੀ ਕਰਨ ਦਾ ਨਵਾਂ ਢੰਗ ਸਾਹਮਣੇ ਆਇਆ ਹੈ। ਕਿੱਸੇ ਵੀ ਨੀਲੇ ਕਾਰਡ ਬਣਵਾਉਣ ਲਈ ਜਿਹੜਾ ਫ਼ਾਰਮ ਭਰਿਆ ਜਾਂਦਾ ਹੈ। ਉਸ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇਕੱਠੀ ਜਾਂ ਅਲੱਗ-ਅਲੱਗ ਫ਼ੋਟੋ ਲੱਗਦੀ ਹੈ। ਪਰਿਵਾਰ ਦੇ ਮੁੱਖ ਮੈਂਬਰ ਦਾ ਬਾਕੀ ਮੈਂਬਰਾਂ ਦੇ ਨਾਲ ਰਿਸ਼ਤਾ ਦਰਸਾਇਆ ਜਾਂਦਾ ਹੈ, ਤਾਂ ਕਿ ਜਾਲੀ ਨਾਂਮ ਨਾਂ ਜੁੜ ਸੱਕੇ। ਪਰਿਵਾਰ ਵਿੱਚ ਅਠਾਰ੍ਹਾਂ ਸਾਲਾਂ ਤੋਂ ਵਧ ਕਿੱਸੇ ਵੀ ਫ਼ੀਮੈਲ ਮੈਂਬਰ ਦੇ ਨਾਂਮ ਹੀ ਇਹ ਕਾਰਡ ਬਣਦਾ ਹੈ। ਸਾਰੇ ਮੈਬਰਾਂ ਦੇ ਆਧਾਰ ਕਾਰਡ ਵੀ ਲਾਏ ਜਾਂਦੇ ਹਨ। ਫ਼ਾਰਮ ਵਿਚ ਪਰਿਵਾਰ ਨੂੰ ਹੀ ਬਾਰ-ਬਾਰ ਤਰਜੀਹ ਦਿੱਤੀ ਗਈ ਹੈ।

ਪ੍ਰਵੀਨ ਬੰਸਲ ਨੇ ਕਿਹਾ ਕਿ ਪਰ ਪੰਜਾਬ ਸਰਕਾਰ ਦੇ ਮੰਤਰੀ ਅੱਤੇ ਐਮ.ਐਲ.ਏ. ਨੇ ਮਿਲ਼ ਕੇ ਕੇਂਦਰ ਸਰਕਾਰ ਵਲੋਂ ਭੇਜੇ ਇਸ ਸਰਕਾਰੀ ਅਨਾਜ਼ ਨੂੰ ਖ਼ੁਰਦ-ਬੁਰਦ ਕਰਨ ਦਾ ਇੱਕ ਨਵਾਂ ਢੰਗ ਲਭ ਲਿਆ ਹੈ। ਦਰਅਸਲ ਪੰਜਾਬ ਦੇ ਇੱਕ ਇੱਕ ਐੱਮ.ਐੱਲ. ਏ. ਨੇ ਪੰਜ-ਪੰਜ ਹਜ਼ਾਰ ਅਤੇ ਮੰਤਰੀ ਨੇ ਅਣਗਿਣਤ ਬਾਰ ਕੋਡ ਦੇ ਸਟਿੱਕਰ ਬਣਵਾਏ ਹਨ ਅਤੇ ਮੁਲਾਜਮਾਂ ਨੂੰ ਹੁੱਕਮ ਜਾਰੀ ਕੀਤੇ ਗਏ ਕਿ ਜਿੰਨਾ ਫਾਰਮਾਂ ਉਪੱਰ ਇੱਹ ਬਾਰ ਕੋਡ ਵਾਲਾ ਸਟਿੱਕਰ ਲਗਾ ਹੋਵੇਗਾ, ਉਹੀ ਕਾਰਡ ਬਣਾਏ ਜਾਣ। ਇਨ੍ਹਾਂ ਫਾਰਮਾਂ ਵਿੱਚ ਮੁੱਖ ਮੈਂਬਰ ਦੇ ਤੌਰ ਤੇ ਆਪਣੇ ਚਹੇਤੇ ਦਾ ਨਾਂ ਭਰ ਕੇ ਬਾਕੀ ਆਮ ਜਨਤਾ ਦੇ ਵੱਖਰੇ-ਵੱਖਰੇ ਲੋਕਾਂ ਦੇ ਆਧਾਰ ਕਾਰਡ ਲਾ ਕੇ ਪੰਜ-ਪੰਜ, ਛੇ-ਛੇ ਮੈਂਬਰਾਂ ਦੇ ਨਾਮ ਭਰ ਦਿੱਤੇ। ਉਨ੍ਹਾਂ ਵਿੱਚ ਨਾਂ ਤਾਂ ਪਰਿਵਾਰ ਦੀ ਫ਼ੋਟੋ ਲਾਈ ਗਈ ਨਾਂ ਹੀ ਆਪਸ ਵਿੱਚ ਰਿਸ਼ਤਿਆਂ ਦਾ ਜ਼ਿਕਰ ਕੀਤਾ ਗਿਆI ਫ਼ਿਮੇਲ ਮੈਂਬਰ ਨੂੰ ਵੀ ਮੇਲ਼ ਵਿਖਾਇਆ ਗਿਆ। ਉਨ੍ਹਾਂ ਫਾਰਮਾਂ ਉਪਰ ਇਨ੍ਹਾਂ ਨੇਤਾਵਾਂ ਨੇ ਆਪਣੇ ਛੱਪਵਾਏ ਬਾਰ ਕੋਡ ਦਾ ਸਟੀਕਰ ਲਾਇਆ। ਸਾਰੇ ਬਾਰ ਕੋਡ ਲੱਗੇ ਫਾਰਮਾਂ ਨੂੰ ਮੁੱਖ ਪੋਰਟਲ ਤੇ ਪਾਉਣ ਦੀ ਬਜਾਏ ਇੱਕ ਨਵੇਂ ਪੋਰਟਲ “bails” ਉੱਤੇ ਪਾ ਕੇ ਇਹ ਕਾਰਡ ਬਣਾਏ ਗਏ। ਬਾਅਦ ਵਿੱਚ ਇਹ ਸਾਰੇ ਕਾਰਡ ਮੁੱਖ ਪੋਰਟਲ ਨਾਲ਼ ਜੋੜ ਦਿੱਤੇ ਗਏ।

ਪ੍ਰਵੀਨ ਬੰਸਲ ਨੇ ਕਿਹਾ ਕਿ ਇਹ ਕਾਰਡ ਇੱਕ ਪਰਿਵਾਰ ਦੇ ਨਾਂ ਹੋ ਕੇ ਇਕੱਠੀ ਕਮਿਊਨਿਟੀ ਦੇ ਜਾਪਦੇ ਹਨ। ਕਾਰਡ ਨੂੰ ਵੇਖ ਕੇ ਲਗਦਾ ਕਿ ਸਰਕਾਰ ਨੇ ਧਰਮ ਅਤੇ ਜਾਤੀ ਦੇ ਭੇਦ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਕਾਰਡਾਂ ਵਿੱਚ ਤਾਂ ਪੰਜਾਬ ਸਰਕਾਰ ਨੇ ਇਹ ਗੱਲ ਜ਼ਮੀਨੀ ਪੱਧਰ ਤੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ, ਆਪਸ ਵਿੱਚ ਹਨ ਭਾਈ-ਭਾਈ।

ਕਾਰਡ ਵਿੱਚ ਮੁੱਖ ਮੈਂਬਰ ਦੇ ਤੌਰ ਤੇ ਆਪਣੇ ਚਹੇਤੇ ਰਾਹੀਂ ਹੁਣ ਤੱਕ ਇਹ ਸਰਕਾਰੀ ਰਾਸ਼ਨ ਦਾ ਗਬਨ ਕਰਦੇ ਰਹੇ। ਜਿਹੜੇ ਆਮ ਲੋਕਾਂ ਦੇ ਆਧਾਰ ਕਾਰਡ ਫਾਰਮਾਂ ਵਿੱਚ ਲਾਏ ਗਏ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਹੱਕਾਂ ਦਾ ਅਨਾਜ਼ ਇਹ ਨੇਤਾ ਖ਼ਾ ਰਹੇ ਹਨ। ਇਨ੍ਹਾਂ ਕਾਰਡਾਂ ਵਿੱਚ ਵਰਤਿਆ ਆਧਾਰ ਕਾਰਡ ਦੇ ਸੋਰਸ ਵੀ ਜਾਂਚ ਦਾ ਵਿਸ਼ਾ ਹੈ। ਇਹਨਾਂ ਲਾਲਚੀ ਕਾਂਗਰਸੀਆਂ ਵਲੋਂ ਇਸ ਤਰ੍ਹਾਂ ਗ਼ਰੀਬ ਦੇ ਹੱਕ ਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈ। 2017 ਵਿੱਚ ਕਾਂਗਰਸ ਸਰਕਾਰ ਨੇ ਪਿਛਲੀ ਸਰਕਾਰ ਵਲੋਂ  ਬਣਾਏ ਕਾਰਡਾਂ ਦੀ ਜਾਂਚ ਅਤੇ ਜਾਅਲੀ ਦੇ ਨਾਂ ਤੇ ਕਰੀਬ ਚਾਰ ਲੱਖ ਕਾਰਡ ਕੈਂਸਲ ਕਰ ਦਿੱਤੇ ਸਨI ਪਰ ਹੁਣ ਆਪਣੀ ਸਰਕਾਰ ਵਿੱਚ ਅੱਠ ਲੱਖ ਨਵੇਂ ਜਾਅਲੀ ਕਾਰਡ ਬਣਾ ਲਏ ਹਨ।

ਪ੍ਰਵੀਨ ਬੰਸਲ ਨੇ ਕਿਹਾ ਕਿ ਭਾਜਪਾ ਮੰਗ ਕਰਦੀ ਹੈ ਕਿ ਇਸ ਦੀ ਵਿਜੀਲੈਂਸ ਜਾਂਚ ਕਰਵਾ ਕੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋ ਸਖਤ ਕਾਨ੍ਨੂੰਨੀ ਕਾਰਵਾਈ ਕੀਤੀ ਜਾਵੇ। ਭਾਜਪਾ ਮੰਗ ਕਰਦੀ ਹੈ ਕਿ ਕਾਰਡ ਫ਼ਿਮੈਲ ਮੈਂਬਰ ਦੇ ਨਾਂ ਤੇ ਬਣਾਉਂਦੇ ਹੋਏ, ਸਰਕਾਰੀ ਪੋਰਟਲ ਵਿੱਚ ਰਿਸ਼ਤਿਆਂ, ਉਸਦਾ ਪਤਾ ਅਤੇ ਮੋਬਾਈਲ ਨੰਬਰ ਵੀ ਦਰਸਾਏ ਜਾਣ, ਤਾਂ ਕੀ ਅੱਗੇ ਤੋਂ ਇਹ ਹੇਰਾ-ਫੇਰੀ ਰੋਕੀ ਜਾ ਸਕੇ।

ਪ੍ਰਵੀਨ ਬੰਸਲ ਨੇ ਕਿਹਾ ਕਿ ਗ਼ਰੀਬ ਦੇ ਹੱਕ ਲਈ ਭਾਜਪਾ ਕਿੱਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਲਈ ਸੰਘਰਸ਼ ਕਰਨ ‘ਤੋਂ ਵੀ ਪਿਛੇ ਨਹੀਂ ਹਟੇਗੀ। ਉਹਨਾਂ ਕਿਹਾ ਕਿ ਇਹ ਮੁੱਦਾ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਧਿਆਨ ਵਿੱਚ ਲਿਆਉਣ ਲਈ ਭਾਜਪਾ ਦਾ ਇਕ ਵਫਦ ਉਨ੍ਹਾਂ ਨੂੰ ਮਿਲਣ ਲਈ ਜਾ ਰਿਹਾ ਹੈ। ਬੰਸਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਪੋਰਟਲ ਤੇ ਆਪਣੇ-ਆਪਣੇ ਆਧਾਰ ਕਾਰਡ ਭਰ ਕੇ ਪਤਾ ਕਰਨ ਕਿ ਹੁਣ ਤੱਕ ਉਨ੍ਹਾਂ ਦਾ ਰਾਸ਼ਨ ਕਿਹੜਾ ਨੇਤਾ ਖ਼ਾ ਰਿਹਾ ਹੈ। ਇਸ ਹੱਕ ਦੀ ਲੜਾਈ ਵਿੱਚ ਭਾਜਪਾ ਦੇ ਕਾਰਜਕਰਤਾ ਉਨ੍ਹਾਂ ਦਾ ਸਾਥ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ  ਸੁਨੀਲ ਮੋਦਗਿਲ, ਸਰਬਜੀਤ ਸਿੰਘ ਕਾਕਾ ਅਤੇ ਦਵਿੰਦਰ ਜੱਗੀ ਆਦਿ ਵੀ ਹਾਜਰ ਸਨI