ਕੈਪਟਨ ਦੇ ਮੰਤਰੀ ਖਵਾਜੇ ਦੇ ਗਵਾਹ ਡੱਡੂ ਵਰਗੇ : ਬੀਜੇਪੀ

ਭਾਜਪਾ ਨੂੰ ਨਸੀਹਤ ਦੇਣ ਦੀ ਬਜਾਏ, ਭ੍ਰਿਸ਼ਟ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਨੂੰ ਦੇਣ ਨਸੀਹਤ : ਜੀਵਨ ਗੁਪਤਾ

ਕਾਂਗਰਸ ਸਰਕਾਰ ਨੇ ਬਣਾਇਆ ਪੰਜਾਬ ਨੂੰ ਬੰਗਾਲ ਅਤੇ ਬਿਹਾਰ : ਡਾ ਸੁਭਾਸ਼ ਸ਼ਰਮਾ

ਪੰਜਾਬ ਭਾਜਪਾ ਵੱਲੋਂ ਕਾਂਗਰਸ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ‘ਤੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਕਾਂਗਰਸ ਦੇ ਕੈਬਨਿਟ ਮੰਤਰੀਆਂ ਵੱਲੋਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਨੂੰ ਮਰਿਆਦਾ ਵਿਚ ਰਹਿਣ ਦੀ ਦਿਤੀ ਗਈ ਸਲਾਹ ‘ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਡਾ: ਸੁਭਾਸ਼ ਸ਼ਰਮਾ ਨੇ ਸਾਂਝੇ ਤੌਰ‘ ਤੇ ਇਨ੍ਹਾਂ ਸਾਰਿਆਂ ਨੂੰ  ਸਖ਼ਤ ਸ਼ਬਦਾਂ ਵਿਚ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੀ ਖੁਦ ਦੀ ਭ੍ਰਿਸ਼ਟਾਚਾਰੀ ਸਰਕਾਰ ਅਤੇ ਭ੍ਰਿਸ਼ਟਾਚਾਰ ਜੋ ਆਪਣੇ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ‘ਤੇ ਧਿਆਨ ਦੇਣ |

ਜੀਵਨ ਗੁਪਤਾ ਨੇ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਸ਼ਾਮ ਸੁੰਦਰ ਅਰੋੜਾ ‘ਤੇ ਜ਼ਮੀਨੀ ਘੁਟਾਲੇ ਦੇ ਇਲਜ਼ਾਮ ਲੱਗੇ ਹਨ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਲੋਕਲ ਬਾਡੀ ਵਿਭਾਗ ਦੀ ਕੀ ਹਾਲਤ ਹੈ, ਇਸਤੋਂ ਸਬ ਜਾਣੂੰ ਹਨ, ਪੰਜਾਬ ਤ੍ਰਾਹਿ-ਤ੍ਰਾਹਿ ਕਰ ਰਿਹਾ ਹੈ। ਕਾਂਗਰਸ ਦੇ ਮੰਤਰੀਆਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ, ਡਰੱਗ ਮਾਫੀਆ, ਰੇਤ ਮਾਫੀਆ ਚਲਾਉਣ ਵਾਲੇ ਮੰਤਰੀ ਭਾਜਪਾ ਨੂੰ ਸ਼ਾਹ ਨਾ ਦੇਣ, ਜੇ ਤੁਸੀਂ ਸਲਾਹ ਦੇਣ  ਦੇ ਸ਼ੌਕੀਨ ਹੋ, ਤਾਂ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਦਿਓ ਜੋ ਸਰਕਾਰ ਚਲਾਉਣ ਅਤੇ ਆਪਣੇ ਰਾਜ-ਧਰਮ ਦੀ ਪਾਲਣਾ ਕਰਨ ਵਿਚ ਅਸਫਲ ਸਾਬਿਤ ਹੋਏ ਹਨ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਤੁਹਾਡੇ (ਕਾਂਗਰੇਸ) ਕੁਕਰਮ ਅਤੇ ਭ੍ਰਿਸ਼ਟਾਚਾਰ ਨੂੰ ਲੁਕਾਉਣ  ਲਈ ਨਹੀਂ, ਬਲਕਿ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਲਗਾਏ ਗਏ ਹਨ। ਸੂਬੇ ‘ਚ ਦਿਨ-ਦਿਹਾੜੇ ਸਮੂਹਿਕ ਬਲਾਤਕਾਰ, ਡਕੈਤੀਆਂ, ਚੋਰਿਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਪੁਲਿਸ ਦੀ ਨੱਕ ਹੇਠ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਬੰਗਾਲ ਅਤੇ ਬਿਹਾਰ ਬਣਾ ਦਿੱਤਾ ਹੈ।