ਕੈਪਟਨ ਨੇ ਸੱਤਾ ਦੀ ਦੁਰਵਰਤੋਂ ਕਰ ਪੰਜਾਬ ਵਿੱਚ ਬਿਹਾਰ ਅਤੇ ਬੰਗਾਲ ਵਰਗੇ ਹਾਲਾਤ ਕੀਤੇ ਪੈਦਾ: ਅਸ਼ਵਨੀ ਸ਼ਰਮਾ

20210228_183600 20210228_183720
ਦੁਸ਼ਯੰਤ ਗੌਤਮ ਨੇ ਮਾੜੇ ਹਾਲਾਤਾਂ ਦੇ ਬਾਵਜੂਦ ਭਾਜਪਾ ਦੇ ਚੰਗੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ। ਭਾਜਪਾ ਵੱਲੋਂ ਨਿਗਮ ਚੋਣਾਂ ਤੋਂ ਬਾਅਦ ਪਹਿਲੀ ਜਥੇਬੰਦਕ ਮੀਟਿੰਗ ਦਾ ਕੀਤਾ ਗਿਆ ਆਯੋਜਨ।

ਪੰਜਾਬ ਵਿੱਚ ਹੋਈਆਂ ਨਾਗਰਿਕ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਜਥੇਬੰਦਕ ਮੀਟਿੰਗ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਸੂਬਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੂਬਾ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਾਰਾ ਦਿਨ ਚੱਲੀਆਂ ਇਨ੍ਹਾਂ ਮੀਟਿੰਗਾਂ ਵਿੱਚ ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਸੂਬਾਈ ਅਧਿਕਾਰੀ, ਜ਼ਿਲ੍ਹਾ ਇੰਚਾਰਜ, ਮੋਰਚਿਆਂ ਦੇ ਸੂਬਾ ਪ੍ਰਧਾਨ, ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਿਗਮ ਚੋਣ ਇੰਚਾਰਜ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ, ਚੋਣਾਂ ਦੌਰਾਨ ਅਤੇ ਇਸਤੋਂ ਪਹਿਲਾਂ ਸੱਤਾਧਾਰੀ ਧਿਰ ਦੁਆਰਾ ਕੀਤੇ ਗਏ ਲੋਕਤੰਤਰ ਦੇ ਕਤਲੇਆਮ ਅਤੇ ਕੁੱਟਮਾਰ ਬਾਰੇ ਇੱਕ ਸਮੀਖਿਆ ਕੀਤੀ ਗਈ। ਇਸ ਬੈਠਕ ਵਿਚ ਸਵੈ-ਮੰਥਨ ਦੇ ਨਾਲ-ਨਾਲ, ਚੋਣਾਂ ਦੌਰਾਨ ਅਤੇ ਇਸ ਤੋਂ ਪਹਿਲਾਂ ਸੱਤਾਧਾਰੀ ਧਿਰ ਵਲੋਂ ਲੋਕਤੰਤਰ ਦੇ ਕਤਲੇਆਮ ਅਤੇ ਧੱਕੇਸ਼ਾਹੀ ‘ਤੇ ਨਜ਼ਰਸਾਨੀ ਕੀਤੀ ਗਈ।

ਦੁਸ਼ਯੰਤ ਗੌਤਮ ਨੇ ਇਸ ਮੌਕੇ ਚੋਣਾਂ ਦੌਰਾਨ ਕਾਂਗਰਸ ਦੇ ਨੇਤਾਵਾਂ, ਕਾਰਕੁਨਾਂ ਅਤੇ ਸੱਤਾਧਾਰੀ ਕਾਂਗਰਸ ਵਲੋਂ ਕਿਸਾਨਾਂ ਦੇ ਨਾਮ ‘ਤੇ ਸਮਰਥਿਤ ਗੁੰਡਿਆਂ ਵਲੋਂ ਪੁਲਿਸ-ਪ੍ਰਸ਼ਾਸਨ ਦੀਆਂ ਨਜ਼ਰਾਂ ਸਾਹਮਣੇ ਕਾਂਗਰਸ ਦੀ ਬਰਬਰਤਾ ਵਿਰੁੱਧ ਭਾਜਪਾ ਵਰਕਰਾਂ ਦੀ ਹਿੰਮਤ ਭਰੀ ਲੜਾਈ ਨੂੰ ਸਲਾਮ ਕਰਦੀਆਂ ਉਹਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਚੋਣ ਆਪਣੇ ਦਮ ‘ਤੇ ਲੜੀ ਹੈ ਅਤੇ ਭਾਜਪਾ ਵਰਕਰਾਂ ਨੇ ਸੂਬੇ ਵਿੱਚ ਵਿਰੋਧੀ ਹਾਲਤਾਂ ਦੇ ਬਾਵਜੂਦ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰੀ ਵਿਰੋਧ ਦੇ ਬਾਵਜੂਦ ਭਾਜਪਾ ਵਰਕਰਾਂ ਨੇ ਚੁਣੌਤੀ ਨੂੰ ਸਵੀਕਾਰ ਕਰ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਦਾ ਡਟ ਕੇ ਸਾਹਮਣਾ ਕੀਤਾ ਅਤੇ ਨਾਗਰਿਕ ਚੋਣਾਂ ਵਿੱਚ ਕਈ ਸੀਟਾਂ ਜਿੱਤੀਆਂ ਹਨ। ਭਾਜਪਾ ਵਰਕਰ ਅਡਿੱਗ ਹੈ ਅਤੇ ਉਹ ਇਸ ਸਭ ਤੋਂ ਡਰਦਾ ਨਹੀਂ ਹੈ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕ ਚੋਣਾਂ ਵਿੱਚ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦਿਆਂ ਪੰਜਾਬ ਵਿੱਚ ਬਿਹਾਰ ਅਤੇ ਬੰਗਾਲ ਵਰਗੀ ਸਥਿਤੀ ਨੂੰ ਦਰਸਾਇਆ ਹੈ। ਸੂਬਾ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮਾੜੀ ਰਾਜਨੀਤੀ ਦੇ ਚਲਦਿਆਂ ਆਪਣੇ ਨੇਤਾਵਾਂ ਅਤੇ ਕਾਰਕੂਨਾਂ ਨੂੰ ਦਿੱਤੀ ਖੁੱਲ ਬਾਰੇ ਸਮੇਂ-ਸਮੇਂ ਤੇ ਡੀ.ਜੀ.ਪੀ. ਪੰਜਾਬ, ਚੋਣ ਕਮਿਸ਼ਨ ਪੰਜਾਬ ਅਤੇ ਪੰਜਾਬ ਦੇ ਰਾਜਪਾਲ ਨੂੰ ਜਾਣੂ ਕਰਾਇਆ ਸੀ, ਪਾਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਕੈਪਟਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਅਤੇ ਨਿਗਮ ਚੋਣਾਂ ਜਿੱਤ ਕੇ ਆਪਣੀ ਪਿੱਠ ‘ਤੇ ਥਾਪੜ ਰਹੇ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਨੇ ਚੋਣਾਂ ਕਿਵੇਂ ਜਿੱਤੀਆਂ ਹਨ। ਜਨਤਾ ਬੜੀ ਸਮਝਦਾਰ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਆਪਣੀ ਵੋਟ ਦੇ ਜ਼ੋਰ ਨਾਲ ਜਵਾਬ ਦੇ ਕੇ ਇਸ ਸੱਤਾ ਤੋਂ ਚਲਦਾ ਕਰੇਗੀ।