ਕੈਪਟਨ ਵਲੋਂ 4 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਪੇਸ਼ ਕੀਤੇ ਝੂਠੇ ਰਿਪੋਰਟ ਕਾਰਡ ਦਾ ਜਨਤਾ ਦੇਵੇਗੀ ਜਵਾਬ | ਕੈਪਟਨ ਨੇ ਸੂਬੇ ਨੂੰ ਮਾਫੀਆ ਅਤੇ ਗੈਂਗਸਟਰਾਂ ਦੇ ਹੱਥਾਂ ਦਾ ਬਣਾਇਆ ਖਿਡੌਣਾ: ਅਸ਼ਵਨੀ ਸ਼ਰਮਾ

ਭਾਜਪਾ ਵਰਕਰਾਂ ਦੇ ਦ੍ਰਿੜਤਾ ਅਤੇ ਸੰਗਠਨ ਦੀ ਮਜਬੂਤੀ ਸਦਕਾ 2022 ਵਿਚ ਭਾਜਪਾ ਦੀ ਬਣੇਗੀ ਸਰਕਾਰ | ਦੁਸ਼ਯੰਤ ਗੌਤਮ ਨੇ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਕਿਸਾਨੀ ਲਹਿਰ ਦੀ ਆੜ੍ਹ ਛੱਡ ਕੇ ਆਪਣਾ ਝੰਡਾ ਫੜ ਕੇ ਭਾਜਪਾ' ਦਾ ਮੁਕਾਬਲਾ ਕਾਰਨ ਦਾ ਦਿੱਤਾ ਖੁਲਾ ਚੈਲੇਂਜ।
ਭਾਜਪਾ ਵਰਕਰਾਂ ਦੇ ਦ੍ਰਿੜਤਾ ਅਤੇ ਸੰਗਠਨ ਦੀ ਮਜਬੂਤੀ ਸਦਕਾ 2022 ਵਿਚ ਭਾਜਪਾ ਦੀ ਬਣੇਗੀ ਸਰਕਾਰ | ਦੁਸ਼ਯੰਤ ਗੌਤਮ ਨੇ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਕਿਸਾਨੀ ਲਹਿਰ ਦੀ ਆੜ੍ਹ ਛੱਡ ਕੇ ਆਪਣਾ ਝੰਡਾ ਫੜ ਕੇ ਭਾਜਪਾ’ ਦਾ ਮੁਕਾਬਲਾ ਕਾਰਨ ਦਾ ਦਿੱਤਾ ਖੁਲਾ ਚੈਲੇਂਜ।

ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰਨੀ ਬੈਠਕ ‘ਚ ਪੁੱਜੇ ਸੌਦਨ ਸਿੰਘ ਨੇ ਸੂਬੇ  ਵਿਚ ਭਾਜਪਾ ਵਰਕਰਾਂ ਦੀ ਦ੍ਰਿੜਤਾ ਅਤੇ ਸੰਗਠਨ ਦੀ ਮਜ਼ਬੂਤੀ ਦੇ ਮੱਦੇਨਜ਼ਰ, 2022 ਵਿਚ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨਾ ਤੈਅ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਨੂੰ ਕੰਗਾਲੀ ਰਾਜ ਦੇ ਮੂੰਹ ‘ਤੇ ਲਿਆਂ ਖੜਾ ਕੀਤਾ ਹੈ ਅਤੇ ਜਨਤਾ ਕਾਂਗਰਸ ਨੂੰ ਵੋਟ ਦੇ ਕੇ ਖੂਨ ਦੇ ਹੰਝੂ ਰੋ ਰਹੀ ਹੈ। ਇਸ ਲਈ ਹੁਣ ਲੋਕ ਭਾਜਪਾ ਨੂੰ ਬਹੁਮਤ ਨਾਲ ਜੇਤੂ ਬਣਾ ਕੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਏਗੀ।

ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਕਾਰਜਕਾਰੀ ਮੀਟਿੰਗ ਦੀ ਸ਼ੁਰੂਆਤ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਦੀਪ ਪ੍ਰਜਵਲਿਤ ਕਰ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ। ਇਸ ਕਾਰਜਕਾਰਨੀ ਵਿਚ  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸੰਗਠਨ ਇੰਚਾਰਜ ਅਤੇ ਕੌਮੀ ਉਪ ਪ੍ਰਧਾਨ ਸੌਦਨ ਸਿੰਘ ਵਿਸ਼ੇਸ਼ ਤੌਰ’ ਤੇ ਮੌਜੂਦ ਸਨ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਜਨਰਲ ਸਕੱਤਰ ਅਤੇ ਪ੍ਰਦੇਸ਼ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ, ਸਬ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ ਅਤੇ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਵੀ ਇਸ ਮੌਕੇ ਮੰਚ ‘ਤੇ ਮੌਜੂਦ ਸਨ। ਕਾਰਜਕਾਰਨੀ ਮੀਟਿੰਗ ਵਿਚ ਸਬ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਸੰਕਟ ਦੌਰਾਨ ਦੇਸ਼ ਦੀ ਕੁਸ਼ਲਤਾ ਨਾਲ ਅਗੁਵਾਈ ਕਰਨ ਅਤੇ ਕੋਵਿਡ ਟੀਕਾ ਬਣਵਾ ਕੇ ਜਿਥੇ ਦੇਸ਼ ਦੇ ਹਰ ਹਿੱਸੇ ਦੇ ਲੋਕਾਂ ਨੂੰ ਲਗਵਾਉਣ ਦੇ ਨਾਲ-ਨਾਲ ਵਿਸ਼ਵ ਦੇ 71 ਤੋਂ ਵੱਧ ਦੇਸ਼ਾਂ ਨੂੰ ਟੀਕਾ ਭੇਜ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਲਈ ਧੰਨਵਾਦ ਕਰ ਵਧਾਈ ਦਿੱਤੀ ਗਈ। ਰਾਜਨੀਤਿਕ ਪ੍ਰਸਤਾਵ ਸੋਮ ਪ੍ਰਕਾਸ਼ ਅਤੇ ਇਕਬਾਲ ਸਿੰਘ ਲਾਲਪੁਰਾ ਨੇ ਪੇਸ਼ ਕੀਤਾ। ਡਾ ਨਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਹਾਜ਼ਰ ਵਰਕਰਾਂ ਸਾਹਮਣੇ ਪੇਸ਼ ਕੀਤਾ।

ਸੌਦਨ ਸਿੰਘ ਨੇ ਇਸ ਮੌਕੇ ਮੌਜੂਦ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਿਕਾਰਡ ਮੈਂਬਰਸ਼ਿਪ ਤੋਂ ਇਹ ਸਪੱਸ਼ਟ ਹੈ ਕਿ ਲੋਕਾਂ ਵਿੱਚ ਭਾਜਪਾ ਦਾ ਅਧਾਰ ਬਹੁਤ ਮਜ਼ਬੂਤ ਹੋ ਚੁੱਕਾ  ਹੈ। ਜਨਤਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼-ਹਿੱਤ ਵਿਚ ਲਏ ਗਏ ਫੈਸਲਿਆਂ ਅਤੇ ਲੋਕ ਪੱਖੀ ਨੀਤੀਆਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਹੈ। ਭਾਜਪਾ ‘ਚ ਬੂਥ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਦੇ ਸਾਰੇ ਕਾਰਜਕਰਤਾ ਹਨ ਅਤੇ ਉਹ ਸਾਰੇ ਜਨਤਾ ‘ਚ ਰਹਿੰਦੇ ਹਨ। ਸੂਬੇ ‘ਚ ਭਾਜਪਾ ਵਰਕਰਾਂ ਦੇ ਦ੍ਰਿੜਤਾ ਅਤੇ ਸੰਗਠਨ ਦੀ ਮਜਬੂਤੀ ਸਦਕਾ 2022 ਵਿਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸਿਰਫ 6 ਮਹੀਨੇ ਬਾਕੀ ਹਨ ਅਤੇ ਸਾਰੇ ਭਾਜਪਾ ਵਰਕਰ ਮੈਦਾਨ ਵਿੱਚ ਡੱਟ ਚੁੱਕੇ ਹਨ ਅਤੇ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਰਾਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਲੋਕਾਂ ਨੂੰ ਜੋੜ ਰਹੇ ਹਨ। ਭਾਜਪਾ ਦਾ ਜਨਾਧਾਰ ਵੇਖ ਕੇ ਵਿਰੋਧੀ ਧਿਰਾਂ ਬੌਖਲਾਈਆਂ ਹੋਈਆਂ ਹਨ ਅਤੇ ਇਸ ਲਈ ਖੇਤੀਬਾੜੀ ਬਿੱਲਾਂ ਦੀ ਗਲਤ ਵਿਆਖਿਆ ਕਰਕੇ ਕਿਸਾਨਾਂ ਨੂੰ ਭੜਕਾ ਕੇ ਅੰਦੋਲਨ ਦੀ ਰਾਹ ਤੇ ਪਾਇਆ ਹੋਇਆ ਹੈ। ਪਰ ਹੁਣ ਕਿਸਾਨ ਇਸ ਧੋਖਾਧੜੀ ਵਿੱਚ ਨਹੀਂ ਪੈ ਰਹੇ ਅਤੇ ਖੇਤੀਬਾੜੀ ਬਿੱਲਾਂ ‘ਤੇ ਵਿਚਾਰ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਲਈ ਵਿਸਥਾਰਤ ਵਿਚਾਰ ਵਟਾਂਦਰੇ ਨਾਲ ਲਿਖਤ ਵਿੱਚ ਭਰੋਸਾ ਦਿੱਤਾ ਹੈ। ਉਹਨਾਂ ਨੇ ਅਗਲੇ 6 ਮਹੀਨਿਆਂ ਵਿੱਚ ਬੂਥ ਪੱਧਰ ਤੱਕ ਪ੍ਰੋਗਰਾਮ ਉਲੀਕ ਕੇ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਲਈ ਇੱਕ ਰਣਨੀਤੀ ਪੇਸ਼ ਕੀਤੀ।

ਦੁਸ਼ਯੰਤ ਗੌਤਮ ਨੇ ਇਸ ਮੌਕੇ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜ ਅਤੇ ਲੋਕਾਂ ਦੇ ਵਿਕਾਸ ਲਈ ਭੇਜੇ ਗਏ ਫੰਡਾਂ ਨੂੰ ਕਾਂਗਰਸ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਵਲੋਂ ਡਕਾਰਿਆ ਜਾ ਰਿਹਾ ਹੈ ਅਤੇ ਮਰਹੂਮ ਰਾਜੀਵ ਗਾਂਧੀ ਵੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਮਰਿੰਦਰ ਸਿੰਘ ਸਮੇਤ ਕਾਂਗਰਸ ਸਰਕਾਰ ਦੇ ਸਾਰੇ ਮੰਤਰੀ ਅਤੇ ਨੇਤਾ ਭਾਰਤੀ ਜਨਤਾ ਪਾਰਟੀ ਤੋਂ ਡਰ ਰਹੇ ਹਨ, ਇਸੇ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਬਜਾਏ ਕਿਸਾਨੀ ਲਹਿਰ ਦਾ ਝੰਡਾ ਬੁਲੰਦ ਕਰਕੇ ਚਲਦੀਆਂ ਹਨ। ਗੌਤਮ ਨੇ ਅਮਰਿੰਦਰ ਸਿੰਘ ਅਤੇ ਹੋਰਨਾਂ ਪਾਰਟੀਆਂ ਸਮੇਤ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਖੁੱਲ੍ਹੇਆਮ ਚੈਲੰਜ ਕੀਤਾ ਕਿ ਜੇ ਉਨ੍ਹਾਂ ਵਿੱਚ ਦਮ ਹੈ ਤਾਂ ਉਹ ਆਪਣੀ ਪਾਰਟੀ ਦਾ ਝੰਡਾ ਲੈ ਕੇ ਆਉਣ, ਉਹ ਕਿਸਾਨੀ ਲਹਿਰ ਦਾ ਝੰਡਾ ਕਿਉਂ ਲਿਆਉਂਦੇ ਹਨ? ਗੌਤਮ ਨੇ ਸੂਬੇ ਦੀਆਂ ਨਿਗਮ ਚੋਣਾਂ ਕਾਂਗਰਸ ਵੱਲੋਂ ਜਿੱਤ ਹਾਸਲ ਕਰਨ ਪਿੱਛੇ ਅਮਰਿੰਦਰ ਸਿੰਘ ਵਲੋਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਸੱਤਾ ਦੇ ਜ਼ੋਰ ’ਤੇ ਜਿੱਤਨ ਦੀ ਗੱਲ ਕਹੀ। ਭਾਜਪਾ ਵਰਕਰ ਅਡਿੱਗ ਹੈ ਅਤੇ ਇਸ ਕਾਰਨ ਉਹਨਾਂ ਕਈ ਸੀਟਾਂ ਜਿੱਤੀਆਂ ਹਨ। ਅਮਰਿੰਦਰ ਸਿੰਘ ਦੀਆਂ ਅਸਫਲਤਾਵਾਂ ਨੇ ਸੂਬੇ ਵਿਚ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਬ੍ਰਿਟਿਸ਼ ਸ਼ਾਸਨ ਵਾਲਾ ਕਿਸਾਨ ਚਾਹੁੰਦੀ ਹੈ, ਤਾਂ ਜੋ ਕਿਸਾਨ ਉਨ੍ਹਾਂ ਦੇ ਥੱਲੇ ਦਬਿਆ ਰਹੇ ਅਤੇ ਇਹ ਉਨ੍ਹਾਂ ‘ਤੇ ਮਨਮਾਨੀ ਕਲਾ ਸਕਣ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਰੋਨਾ ਮਹਾਂਮਾਰੀ ਫਿਰ ਤੋਂ ਫੈਲਣੀ ਸ਼ੁਰੂ ਹੋ ਗਈ ਹੈ ਅਤੇ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੇਂਦਰ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰੀਏ, ਨਹੀਂ ਤਾਂ ਇਸ ਦੇ ਸਿੱਟੇ ਬਹੁਤ ਗੰਭੀਰ ਹੋ ਸਕਦੇ ਹਨ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਿਸਾਨਾ ਦੀ ਕਰਜ਼ ਮਾਫੀ, ਘਰ-ਘਰ ਨੌਕਰੀਆਂ, ਨਸ਼ਾ ਮੁਕਤ ਪੰਜਾਬ, ਹਰ ਮਹੀਨੇ 2500 ਰੁਪਏ ਬੇਰੁਜ਼ਗਾਰੀ ਭੱਤਾ, ਲੜਕੀਆਂ ਲਈ ਪੀ.ਐਚ.ਡੀ. ਤੱਕ ਮੁਫਤ ਸਿੱਖਿਆ, ਸਾਰੇ ਬੱਚਿਆਂ ਲਈ ਮੁਫਤ ਕਿਤਾਬਾਂ, ਸਮਾਰਟਫੋਨ, ਲੈਪਟਾਪ, 90 ਦਿਨਾਂ ਦੇ ਅੰਦਰ ਨਵੀਂ ਉਦਯੋਗ ਨੀਤੀ ਬਣਾਉਣ ਦਾ ਵਾਅਦਾ, ਸਾਰੇ ਗਰੀਬ ਦਲਿਤਾਂ ਨੂੰ ਘਰ ਦੇਣ ਦਾ ਵਾਅਦਾ, ਨਸ਼ਾ ਤਸਕਰਾਂ ਨੂੰ 4 ਹਫਤਿਆਂ ਵਿੱਚ ਫੜਨ ਅਤੇ ਨਸ਼ਿਆਂ ਦੀ ਸਮਾਪਤੀ, ਸਾਰੇ ਦਲਿਤਾਂ ਨੂੰ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ, ਪਲਾਟ ਅਲਾਟਮੈਂਟ ‘ਚ ਦਲਿਤਾਂ ਨੂੰ 30 ਪ੍ਰਤੀਸ਼ਤ ਰਾਖਵਾਂਕਰਨ, ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਮੈਡੀਕਲ ਕਾਲਜ ਬਣਾਉਣ, ਆਟਾ ਦਾਲ ਸਕੀਮ ਵਿੱਚ ਘਿਓ ਅਤੇ ਚਾਹ ਪੱਟੀ ਦੇਣ ਆਦਿ ਸਮੇਤ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਹਰ ਦਿਨ ਲੋਕ ਨਸ਼ਿਆਂ ਨਾਲ ਮਰ ਰਹੇ ਹਨ। ਸੂਬੇ ‘ਚ ਗੈਰਕਨੂੰਨੀ ਮਾਈਨਿੰਗ ਘੁਟਾਲਾ, ਮਨਰੇਗਾ ਘੁਟਾਲਾ, ਬੀਜ ਘੁਟਾਲਾ, ਮਾਲ ਵਿਭਾਗ ਦਾ ਘੁਟਾਲਾ, ਐਸ.ਸੀ. ਸਕਾਲਰਸ਼ਿਪ ਘੁਟਾਲੇ, ਕੋਵਿਡ ਅਨਾਜ ਘੁਟਾਲੇ ਸਮੇਤ ਬਹੁਤ ਸਾਰੇ ਘੁਟਾਲੇ ਹੋਏ ਹਨ ਅਤੇ ਮੁੱਖ ਮੰਤਰੀ ਜਨਤਾ ਨੂੰ ਜਵਾਬ ਦੇਣ ਦੀ ਬਜਾਏ ਆਪਣਾ ਮੂੰਹ ਲੁਕਾ ਰਹੇ ਹਨ। ਸੂਬੇ ‘ਚ ਕਾਂਗਰਸ ਦਾ ਨਹੀਂ, ਬਲਕਿ ਮਾਫੀਆ ਦਾ ਰਾਜ ਹੈ। ਸ਼ਰਮਾ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਕਿਵੇਂ ਤੁਹਾਡੇ ਕਾਰਜਕਾਲ ਦੌਰਾਨ ਪੰਜਾਬ ਦਾ ਕਰਜ਼ਾ 1,82,526 ਕਰੋੜ ਰੁਪਏ ਤੋਂ ਵਧ ਕੇ 2,73,730 ਕਰੋੜ ਰੁਪਏ ਹੋ ਗਿਆ? ਕੀ ਕਾਂਗਰਸ ਸਰਕਾਰ ਵਲੋਂ ਇਸ ਬਜਟ ਵਿਚ ਜਨਤਾ ਨੂੰ ਦਿਖਾਏ ਸੁਨਹਿਰੀ ਸੁਪਨਿਆਂ ਨੂੰ ਪੂਰਾ ਕਰਨ ਲਈ ਹੋਰ ਕਰਜ਼ਾ ਲੈਣ ਦੀ ਕੋਈ ਯੋਜਨਾ ਤਾਂ ਨਹੀਂ ਹੈ? ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ, ਘਟੀਆ ਰਾਜਨੀਤੀ ਦਾ ਪ੍ਰਦਰਸ਼ਨ ਕਰਦਿਆਂ, ਸੱਤਾ ਦੇ ਜ਼ੋਰ ’ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਸੂਬੇ ਨੂੰ ਮਾਫੀਆ ਅਤੇ ਗੈਂਗਸਟਰਾਂ ਦੇ ਹੱਥਾਂ ਦਾ ਖਿਡੌਣਾ ਬਣਾ ਦਿੱਤਾ  ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕ ਕਾਂਗਰਸ ਸਰਕਾਰ ਤੋਂ ਬਹੁਤ ਦੁਖੀ ਹਨ। ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸਦਾ ਜਵਾਬ ਜਰੂਰ ਦੇਣਗੇ।