ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦਾ ਵਾਲ-ਵਾਲ ਗਿਰਵੀ ਰੱਖਣ ‘ਤੇ ਤੁਲੀ : ਅਸ਼ਵਨੀ ਸ਼ਰਮਾ

ਬਜਟ ਸਾਰੇ ਵਰਗਾਂ ਲਈ ਨਿਰਾਸ਼ਾ ਭਰਿਆ, ਅਮਰਿੰਦਰ ਸਰਕਾਰ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਵਾਲਾ : ਬੀ.ਜੇ.ਪੀ.
ਬਜਟ ਸਾਰੇ ਵਰਗਾਂ ਲਈ ਨਿਰਾਸ਼ਾ ਭਰਿਆ, ਅਮਰਿੰਦਰ ਸਰਕਾਰ ਦੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਵਾਲਾ : ਬੀ.ਜੇ.ਪੀ.

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਮਰਿੰਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ 2021-22 ਦੇ ਬਜਟ ਤੇ ਗੱਲ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤਾ ਗਿਆ ਬਜਟ ਕੈਪਟਨ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੀਆਂ ਨਾਕਾਮੀਆਂ ਤੇ ਪਰਦਾ ਪਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਾ ਸਿਰਫ ਕਿਸਾਨ ਵਿਰੋਧੀ ਅਤੇ ਨੌਜਵਾਨ ਵਿਰੋਧੀ ਹੈਬਲਕਿ ਪੰਜਾਬ ਦੇ ਉਦਯੋਗਿਕ ਅਤੇ ਵਪਾਰੀ ਵਰਗ ਲਈ ਵੀ ਬਹੁਤ ਨਿਰਾਸ਼ਾਜਨਕ ਰਿਹਾ ਹੈਜਿਨ੍ਹਾਂ ਨੂੰ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਦਾ ਆਖ਼ਰੀ ਬਜਟ ਪਿਛਲੇ ਚਾਰ ਸਾਲਾਂ ਦੌਰਾਨ ਧੋਖਾ ਖਾਂਦੀ ਆ ਰਹੀ ਜਨਤਾ ਨੂੰ ਵਰਗਲਾਉਣ ਅਤੇ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੇਸ਼ ਕੀਤਾ ਗਿਆ ਹੈ।

ਕਿਸਾਨਾਂ ਦਾ ਫਸਲੀ ਕਰਜ਼ਾ ਮੁਆਫ ਕਰਨਾ ਇਕ ਧੋਖਾ ਹੈ, ਭਾਰੀ ਕਰਜ਼ੇਦਾਰ ਕਿਸਾਨਾਂ ਲਈ ਇਕ ਛੋਟਾ ਟੁਕੜਾ ਵੀ ਨਹੀਂ ਹੋਵੇਗਾਜੋ ਕਿ 90000 ਕਰੋੜ ਰੁਪਏ ਤੋਂ ਵੱਧ ਦਾ ਹੈ। ਕਰਜੇ ਦੀ ਮਾਰ ਦੇ ਚਲਦਿਆਂ ਕਿਸਾਨ ਅਜੇ ਵੀ ਖੁਦਕੁਸ਼ੀਆਂ ਕਰ ਰਹੇ ਹਨ। ਕੈਪਟਨ ਦਾ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਨਵਾਂ ਵਾਅਦਾ ਸਭ ਤੋਂ ਘਟੀਆ ਅਤੇ ਹਾਸੋਹੀਣਾ ਮਜ਼ਾਕ ਹੈ।ਬਜਟ ਵਿੱਚ ਕਿਸਾਨਾਂ ਦੀ ਤਰੱਕੀ ਅਤੇ ਦੁਰਦਸ਼ਾ ਵਿੱਚ ਸੁਧਾਰ ਲਈ ਕੋਈ ਨਵੀਂ ਯੋਜਨਾ ਪੇਸ਼ ਨਹੀਂ ਕੀਤੀ ਗਈ। ਕਾਂਗਰੇਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦਾ ਖੇਤੀ-ਕਾਰੋਬਾਰ ਵੀ ਇੱਕ ਵੱਡਾ ਘਾਟੇ ਵਾਲਾ ਵਪਾਰ ਬਣ ਗਿਆ ਹੈ ਅਤੇ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨਾਂ ਉਪਰ ਭਾਰੀ ਕਰਜਾ ਚੜਾ ਦਿੱਤਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਬਜਟ ਅਜਿਹੇ ਸਮੇਂ ਆਇਆ ਹੈ ਜਦੋਂ ਸਮਾਜਿਕ ਖੇਤਰ ਵਿੱਚ ਪੰਜਾਬ ਦਾ ਪ੍ਰਤੀ ਵਿਅਕਤੀ ਖਰਚਾ ਵੱਡੇ ਰਾਜਾਂ ਵਿੱਚ ਸਭ ਤੋਂ ਘੱਟ ਚੌਥੇ ਨੰਬਰ ਤੇ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਵ ਦੇ ਵਾਅਦੇ ਵਿੱਚ ਅਸਫਲ ਰਹਿਣ ਤੋਂ ਬਾਅਦਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿੱਚ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ “ਨੌਜਵਾਨਾਂ ਨਾਲ ਧੋਖੇ” ਤੋਂ ਘੱਟ ਨਹੀਂ ਹੈਜਦੋਂ ਕਿ ਇਕ ਲੱਖ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦਾ ਵਾਲ-ਵਾਲ ਗਿਰਵੀ ਰੱਖਣ ਤੇ ਤੁਲੀ ਹੋਈ ਹੈ।