ਕੋਵਿਡ ਕਾਰਨ ਆਪਣੇ ਮਾਪਿਆਂ ਨੂੰ ਗਵਾਉਣ ਵਾਲਿਆਂ ਨਾਲ ਖੜੀ ਹੈ ਮੋਦੀ ਸਰਕਾਰ । ਅਨਾਥਾਂ ਲਈ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੇਰਨਜ਼ ਫੰਡ ਦੇ ਤਹਿਤ ਚੁੱਕੇ ਗਏ ਕਦਮ ਸ਼ਲਾਘਾਯੋਗ : ਜੀਵਨ ਗੁਪਤਾ

jeevan-gupta-1
ਕੋਰੋਨਾ ਨਾਲ ਪੀੜਤ ਪਰਿਵਾਰਾਂ ਦੇ ਅਨਾਥ ਬੱਚਿਆਂ ਦੀ ਪਰਵਰਿਸ਼ ਲਈ ਜਿੰਮੇਵਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੇ ਪੀ.ਐੱਮ., ਕੇਅਰਸ ਫੰਡ ਦੇ ਤਹਿਤ ਲਏ ਫੈਸਲੇ ਦਾ ਸੂਬਾ ਭਾਜਪਾ ਸਵਾਗਤ ਕਰੀ ਹੈ। ਸੂਬਾ ਭਾਜਪਾ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਇਸ ਸਬੰਧ ਵਿਚ ਜਾਰੀ ਬਿਆਨ ਵਿਚ ਕਿਹਾ ਕਿ ਵਿਸ਼ਵ ਵਿਆਪੀ ਕੋਵਿਡ-19 ਮਹਾਂਮਾਰੀ ਨੇ ਪੂਰੇ ਵਿਸ਼ਵ ਸਮੇਤ ਭਾਰਤ ਵਿਚ ਕਈ ਪਰਿਵਾਰਾਂ ਤੋਂ ਜੀਵਕਾ ਕਮਾਉਣ ਵਾਲੀਆਂ ਨੂੰ ਲੀਲ ਲਿਆ ਹੈ ਅਤੇ ਹੁਣ ਉਨ੍ਹਾਂ ਪਰਿਵਾਰਾਂ ਵਿਚ ਸਿਰਫ ਬੱਚੇ ਹੀ ਬਾਕੀ ਬਚੇ ਹਨ, ਜਿਨ੍ਹਾਂ ਕੋਲ ਹੁਣ ਹੈ ਦੋ ਵਕਤ ਦੀ ਰੋਟੀ ਅਤੇ ਆਉਣ ਵਾਲੀ ਜ਼ਿੰਦਗੀ ਲਈ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋ ਗਾਈਆਂ ਹਨI ਇਨ੍ਹਾਂ ਸਮੱਸਿਆਵਾਂ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐੱਮ. ਕੇਅਰਜ਼ ਫੰਡ ਵਿਚ ਜਮ੍ਹਾ ਕੀਤੀ ਰਕਮ ਵਿਚੋਂ ਅਨਾਥ ਬੱਚਿਆਂ ਨੂੰ ਬਾਲਗ ਹੋਣ ਦੀ ਉਮਰ ਤਕ ਸਹਾਇਤਾ ਕਰਨ ਦਾ ਫੈਸਲਾ ਲਿਆ ਹੈI ਜਿਸ ਦੇ ਤਹਿਤ ਕੋਰੋਨਾ ਕਾਰਨ ਅਨਾਥ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਮਹੀਨਾਵਾਰ ਵਜ਼ੀਫ਼ਾ ਅਤੇ 23 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ 10 ਲੱਖ ਰੁਪਏ ਦੀ ਇਕਮੁਸ਼ਤ ਰਕਮ ਦਿੱਤੀ ਜਾਏਗੀ।

ਜੀਵਨ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਕੋਵਿਡ ਕਾਰਨ ਆਪਣੇ ਮਾਪਿਆਂ ਨੂੰ ਗੁਆਣ ਵਾਲੇ ਬੱਚਿਆਂ ਲਈ ਮੁਫਤ ਸਿੱਖਿਆ ਨੂੰ ਯਕੀਨੀ ਬਣਾਏਗੀ, ਤਾਂ ਜੋ ਭਵਿੱਖ ਵਿੱਚ ਇਹ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਦੇਸ਼ ਦਾ ਭਵਿੱਖ ਬਣ ਸਕਣ। ਇਨ੍ਹਾਂ ਬੱਚਿਆਂ ਨੂੰ ਉੱਚ ਸਿੱਖਿਆ ਲਈ ਸਿੱਖਿਆ ਲੋਨ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਕੀਤੀ ਜਾਏਗੀ ਅਤੇ ਪੀ.ਐੱਮ. ਕੇਅਰਸ ਬੱਚਿਆਂ ਵਲੋਂ ਲਏ ਗਏ ਕਰਜ਼ੇ ‘ਤੇ ਵਿਆਜ ਅਦਾ ਕਰਨਗੇI ਇਨ੍ਹਾਂ ਬੱਚਿਆਂ ਨੂੰ ‘ਆਯੁਸ਼ਮਾਨ ਭਾਰਤ ਯੋਜਨਾ’ ਤਹਿਤ 18 ਸਾਲਾਂ ਲਈ 5 ਲੱਖ ਰੁਪਏ ਦਾ ਮੁਫਤ ਸਿਹਤ ਬੀਮਾ ਮਿਲੇਗਾ ਅਤੇ ਪ੍ਰੀਮੀਅਮ ਦੀ ਅਦਾਇਗੀ ਵੀ ਪ੍ਰਧਾਨ ਮੰਤਰੀ ਕੇਅਰਸ ਵਲੋਂ ਦਿੱਤੀ ਜਾਏਗੀ।

ਜੀਵਨ ਗੁਪਤਾ ਨੇ ਕਿਹਾ ਕਿ ਬੱਚੇ ਦੇਸ਼ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ ਅਤੇ ਕੇਂਦਰ ਸਰਕਾਰ ਬੱਚਿਆਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਚ ਰਹਿੰਦੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਅਜਿਹੇ ਬੱਚਿਆਂ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਵਿਚ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਉਮੀਦ ਜਾਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸਿਰਫ ਇਕ ਨਾਅਰਾ ਹੈ, ਸਬ ਦਾ ਸਾਥ, ਸਭ ਵਿਕਾਸ ’ ਅਤੇ ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ।