ਚਾਰ ਸਾਲਾਂ ਦੀ ਡੂੰਘੀ ਨੀਂਦ ‘ਤੋਂ ਜਾਗੀ ਕਾਂਗਰਸ ਦੀ ਡੁਬਦੀ ਕਿਸ਼ਤੀ ‘ਘੁਮੱਕੜ’ ਪ੍ਰਸ਼ਾਂਤ ਕਿਸ਼ੋਰ ਪਾਰ ਨਹੀਂ ਲਾ ਸਕਦੇ : ਅਸ਼ਵਨੀ ਸ਼ਰਮਾ

whatsapp-image-2021-03-25-at-22-48-24ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਰਾਜਨੀਤਿਕ ਸਲਾਹਕਾਰ ਨਿਯੁਕਤ ਕਰਨ ‘ਤੇ ਕੈਪਟਨ ਦੀ ਨਿਰਾਸ਼ਾ ਅਤੇ ਹਤਾਸ਼ਾ ਸਾਫ਼ ਜ਼ਾਹਰ ਹੈ, ਕਿਉਂਕਿ ਕਾਂਗਰਸ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨ ਲਈ “ਘਬਰਾਹਟ ਅਤੇ ਬੇਚੈਨ” ਹੈ।

ਸ਼ਰਮਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਾਰੇ ਮੋਰਚਿਆਂ ਤੇ ਬੁਰੀ ਤਰ੍ਹਾਂ ਫੇਲ ਸਾਹਿਬ ਹੋਈ ਹੈ। ਕਾਂਗਰਸ ਨੇ ਸੂਬੇ ਵਿਚ 4 ਸਾਲਾਂ ਵਿਚ ਅਰਾਜਕਤਾ ਫੈਲਾਈ ਹੈ, ਅਮਨ-ਕਾਨੂੰਨ ਢਹਿ-ਢੇਰੀ ਕਰ ਦਿੱਤਾ ਅਤੇ ਇਸ ਗੜਬੜ ਨੂੰ ਦੂਰ ਕਰਨ ਲਈ ਇਕ “ਘੁੰਮਕੱੜ” ਨੂੰ ਕਿਰਾਏ ਤੇ ਰਖਿਆ ਹੈ। ਉਨ੍ਹਾਂ ਕਿਹਾ ਕਿ “ਰਾਜਨੀਤਕ ਵੋਟਰਾਂ ਵਿੱਚ ਪੰਜਾਬੀ ਵੋਟਰ ਬਹੁਤ ਚਲਾਕ ਹਨ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਝੂਠ ਅਤੇ ਧੋਖੇ ਨਾਲ ਉਲਝਣ ਵਿੱਚ ਨਹੀਂ ਪੈਣਗੇ, ਅਸਲ ਵਿਚ ਵੋਟਰ ਪ੍ਰਸ਼ਾਂਤ ਕਿਸ਼ੋਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਕਾਂਗਰਸ ਦੇ ਵਾਅਦੇ ਅਤੇ ਹਾਈ-ਪ੍ਰੋਫ਼ਾਈਲ ਮੈਨੀਫੈਸਟੋ ਕਿਉਂ ਲਾਗੂ ਨਹੀਂ ਕੀਤੇ ਗਏ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਾਲ ਹੀ ਵਿੱਚ ਵਿਧਾਇਕਾਂ ਨਾਲ ਰਾਜਨੀਤਿਕ ਸਲਾਹਕਾਰ ਦੀ ਹੋਈ ਪਹਿਲੀ ਬੈਠਕ ਦਾ ਕੋਈ ਨਤੀਜਾ ਨਹੀਂ ਨਿਕਲਿਆ, ਕਿਉਂਕਿ “ਧੋਖਾਧੜੀ, ਝੂਠ ਅਤੇ ਝੂਠੇ ਵਾਅਦੇ ਇਸ ਵਾਰ ਸੂਬੇ ਦੇ ਵੋਟਰਾਂ ਨੂੰ ਗੁਮਰਾਹ ਕਰਨ ਵਿੱਚ ਸਫਲ ਨਹੀਂ ਹੋਣਗੇ”। ਤੁਸੀਂ ਹਰ ਵਾਰ ਲੋਕਾਂ ਨਾਲ ਧੋਖਾ ਨਹੀਂ ਕਰ ਸਕਦੇ, ਅਤੇ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਇਸ ਸੱਚਾਈ ਨਾਲ ਜਾਣੂ ਹੋਣਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਦੇ ਵੀ ਝੂਠੇ ਵਾਅਦੇ ਨਹੀਂ ਕਰਦੀ ਅਤੇ ਸਾਡੀ ਪਾਰਟੀ ਸੂਬੇ ਦੇ ਲੋਕਾਂ ਨੂੰ ਆਰਥਿਕ ਤਣਾਅ ਤੋਂ ਮੁਕਤ ਕਰਨ ਅਤੇ ਸਾਰੀਆਂ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਨੂੰ ਲਾਗੂ ਕਰਨ ਲਈ ਇਕ ਸਪੱਸ਼ਟ ਯੋਜਨਾ ਨਾਲ ਚੋਣਾਂ ਲੜੇਗੀ।