ਜੀਵਨ ਗਰਗ ਨੇ ਐਫ.ਸੀ.ਆਈ. ਮੈਂਬਰ ਵੱਜੋਂ ਸੰਭਾਲਿਆ ਔਹਦਾI

whatsapp-image-2021-08-11-at-12-40-06
ਭਾਜਪਾ ਦੇ ਸੀਨੀਅਰ ਨੇਤਾ ਜੀਵਨ ਗਰਗ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਖੇ‘ਭਾਰਤੀ ਖੁਰਾਕ ਸਪਲਾਈ ਕਾਰਪੋਰੇਸ਼ਨ’ ਦੇ ਮੈਂਬਰ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ। ਇਸ ਮੌਕੇ’ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਅਤੇ ਅਹੁਦਾ ਸੰਭਾਲਣ ਲਈ ਐਫ.ਸੀ.ਆਈ. ਦੇ ਐਸ.ਆਰ.ਐਮ. (ਸੀਨੀਅਰ ਆਈ.ਏ.ਐਸ. ਅਫਸਰ) ਅਰਸ਼ਦੀਪ ਥਿੰਦਵਿਸ਼ੇਸ਼ ਤੌਰ’ਤੇ ਹਾਜ਼ਰ ਹੋਏ।

ਜੀਵਨ ਗਰਗ ਨੇ ਰਾਸ਼ਟਰੀ ਸਵੈਸੇਵਕ ਸੰਘ ਤੋਂ ਸਮਾਜ ਸੇਵਾ ਦੇ ਰੂਪ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਹ ਬਚਪਨ ਤੋਂ ਆਰਐਸਐਸ ਨਾਲ ਜੁੜੇ ਰਹੇI ਆਪਨੇ ਇਸ ਸਫਰ ਦੌਰਾਨ ਉਹਨਾਂ ਸਭ ਤੋਂ ਪਹਿਲਾਂ ਬਠਿੰਡਾ ਵਿੱਚ ਸੰਗਠਨ ਦਾ ਕੰਮ ਵੇਖਿਆ ਅਤੇ 36 ਵਿਧਾਨਸਭਾ ਹਲਕਿਆਂ ਦੇ ਇੰਚਾਰਜ ਰਹੇ। ਇਸ ਤੋਂ ਬਾਅਦ, ਸੰਗਠਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਤਹਿਤ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪਾਰਟੀ ਵਲੋਂ ਦਿੱਤੇ ਕੰਮ ਵੇਖਦੇ ਰਹੇI ਗਰਗ ਵਲੋਂ ਬੀਕਾਨੇਰ ਵਿੱਚ 46 ਵਿਧਾਨ ਸਭਾ ਦਾ ਕੰਮ, ਹਰਿਆਣਾ ਦੇ 5 ਜ਼ਿਲ੍ਹਿਆਂ ਦੇ ਇੰਚਾਰਜ ਵਜੋਂ, ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਚਾਰਜ ਵਜੋਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਗਠਨ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਬਖੂਬੀ ਨਿਭਾਈ ਗਈ। ਗਰਗ ਨੇ ਉੱਤਰੀ ਭਾਰਤ ਦੇ ਤਕਰੀਬਨ ਸਾਰੇ ਸੂਬਿਆਂ ਵਿੱਚ ਸੰਗਠਨ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕੀਤਾ। ਗਰਗ ਨੂੰ ਸੰਗਠਨ  ਵੱਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕਾਰਜਕਾਰੀ ਯੋਜਨਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਜੀਵਨ ਗਰਗ ਨੂੰ ਸਰਕਾਰ ਵੱਲੋਂ ਐਫ.ਸੀ.ਆਈ. ਦੇ ਮੈਂਬਰ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ, ਜਿਸਨੂੰ ਉਹਨਾਂ ਨੇ ਸੰਭਾਲ ਲਿਆ ਹੈ।

ਇਸ ਮੌਕੇ ਗਰਗ ਨੇ ਹਾਜ਼ਰ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਤਰੀਕੇ ਨਾਲ ਨਿਭਾਉਣਗੇ। ਇਸ ਮੌਕੇ ਭਾਜਪਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ, ਭਾਜਪਾ ਮੁਹਾਲੀ ਦੇ ਸਾਬਕਾ ਪ੍ਰਧਾਨ ਗੋਲਡੀ, ਭਾਜਪਾ ਲੀਗਲ ਸੈੱਲ ਦੇ ਕਨਵੀਨਰ ਐਨ.ਕੇ. ਵਰਮਾ ਆਦਿ ਹਾਜਰ ਸਨ|