ਜੀਵਨ ਗੁਪਤਾ ਨੇ ਦਿੱਤੀ ਚੇਤਵਾਨੀ: ਕਾਂਗਰਸ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ, ਇਹ ਸਾਡੇ ਅਤੇ ਲੋਕਾਂ ਵਿਚ ਅਸੰਤੁਸ਼ਟੀ ਦੀ ਆਵਾਜ਼ ਨੂੰ ਜ਼ਬਰਦਸਤੀ ਨਹੀਂ ਦਬਾ ਸਕਦੀ।

ਮੁੱਖ ਮੰਤਰੀ ਨੇ ਘਟਿਆ ਰਾਜਨੀਤੀ ਕਰਕੇ ਨਿੱਜੀ ਸਵਾਰਥ ਕਾਰਨ ਸੂਬੇ ਨੂੰ ਅਰਾਜਕਤਾ ਦੇ ਮਾਹੌਲ ਵਿਚ ਝੋਕਿਆ | ਜੋ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰਾਖੀ ਕੀ ਕਰੇਗਾ : ਜੀਵਨ ਗੁਪਤਾ
ਮੁੱਖ ਮੰਤਰੀ ਨੇ ਘਟਿਆ ਰਾਜਨੀਤੀ ਕਰਕੇ ਨਿੱਜੀ ਸਵਾਰਥ ਕਾਰਨ ਸੂਬੇ ਨੂੰ ਅਰਾਜਕਤਾ ਦੇ ਮਾਹੌਲ ਵਿਚ ਝੋਕਿਆ | ਜੋ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰਾਖੀ ਕੀ ਕਰੇਗਾ : ਜੀਵਨ ਗੁਪਤਾ

ਪਟਿਆਲਾ: 1 ਅਪ੍ਰੈਲ ( ), ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਨੂੰ ਸੱਚਾਈ ਦਾ ਸ਼ੀਸ਼ਾ ਦਿਖਾਉਂਦੇ ਹੋਏ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਅਰਾਜਕਤਾ ਦੇ ਮਹੋਲ’ਚ ਝੋੰਕ ਦਿੱਤਾ ਹੈ। ਹਰ ਪਾਸੇ ਗੈਂਗਸਟਰਾਂ ਅਤੇ ਮਾਫੀਆ ਦਾ ਰਾਜ ਹੈ, ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ, ਪੁਲਿਸ ਸਿਰਫ ਦਿਖਾਵੇ ਲਈ ਰਹੀ ਗਈ ਹੈ, ਕੋਈ ਵੀ ਜਦੋਂ ਚਾਹੇ ਪੁਲਿਸ ਦੇ ਗਿਰੇਬਾਨ ਨੂੰ ਹੱਥ ਪਾ ਦਿੰਦਾ ਹੈI ਮੁੱਖ ਮੰਤਰੀ ਜੋ ਆਪਣੇ ਵਿਧਾਇਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰੱਖਿਆ ਕੀ ਕਰੇਗਾ? ਸਿਧੇ ਸ਼ਬਦਾਂ ਵਿਚ ਕਹਿਏ ਤਾਂ ਮੁੱਖਮੰਤਰੀ ਅਮਰਿੰਦਰ ਨੇ ਸੂਬੇ ਨੂੰ ਗੈਂਗਸਟਰਾਂ, ਮਾਫੀਆ ਅਤੇ ਘੁਟਾਲੇਬਾਜਾਂ ਨੂੰ ਵੇਚ ਦਿੱਤਾ ਹੈ। ਇਹਨਾਂ ਗੱਲ ਨੂੰ ਧਿਆਨ ਵਿਚ ਰੱਖਦਿਆਂ, ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੇ ਵੀ ਆਪਨੇ ਆਦੇਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੂੰਹ ‘ਤੇ ਕਰਾਰਾ ਥੱਪੜ ਮਾਰਦਿਆਂ ਮੁਖਤਿਆਰ ਅੰਸਾਰੀ ਵਰਗੇ ਅਪਰਾਧੀ ਨੂੰ ਉੱਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ………………………ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਜੀਵਨ ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ ਸੂਬੇ ਦੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ 85% ਵਾਅਦੇ ਪੂਰੇ ਕਰਨ ਦੇ ਦਾਅਵੇ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ 85% ਵਾਅਦੇ ਪੂਰੇ ਨਹੀਂ ਕੀਤੇ, ਪਰ ਪੰਜਾਬ ਦੇ 85% ਲੋਕਾਂ ਨੂੰ ਲੁੱਟਿਆ ਹੈ। ਦੇਸ਼ ਦੇ ਸਭ ਤੋਂ ਝੂਠੇ ਮੁੱਖ ਮੰਤਰੀ ਦਾ ਖਿਤਾਬ ਜਿੱਤਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪਿਛੇ ਛੱਡ ਦਿਤਾ ਹੈ।
ਜੀਵਨ ਗੁਪਤਾ ਨੇ ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਦੇ ਵਾਅਦਿਆਂ ਦੀ ਪੋਲ ਖੋਲ੍ਹ ਦਿੱਤੀ ਅਤੇ ਉਨ੍ਹਾਂ ਨੂੰ ਪੁੱਛਿਆ: –

1. ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ:- ਕਾਂਗਰਸ ਨੇ 10.75 ਲੱਖ ਕਿਸਾਨਾਂ ਨੂੰ 90000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾਸੀ।
ਅਸਲੀਅਤ: – ਮਾਰਚ 2021 ਤਕ 5 ਲੱਖ 62 ਹਜ਼ਾਰ ਕਿਸਾਨਾਂ ਦੇ 4700 ਕਰੋੜ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ।ਇਸ ਬਜਟ ਵਿੱਚ 1.13 ਲੱਖ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 1712 ਕਰੋੜ ਦੀ ਵਿਵਸਥਾ ਕੀਤੀ ਗਈ ਹੈ, ਸਾਲ 2022 ਤੱਕ 6412 ਕਰੋੜ ਕਿਸਾਨਾਂ ਦੇ ਸਿਰਫ 6.75 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ: —– ਇਹ 85% ਹੈ?

2. ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ:- ਕਾਂਗਰਸ ਨੇ ਉਨ੍ਹਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।
ਅਸਲੀਅਤ: – ਪਿਛਲੇ 4 ਸਾਲਾਂ ਵਿੱਚ, 1232 ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ, ਕੈਪਟਨ ਦੱਸਣ ਕੀ ਨੀਆ ਨੂੰ ਦਿੱਤਾ10 ਲੱਖ ਰੁਪਏ ਅਤੇ ਇੱਕ ਨੌਕਰੀ ?

3 ਫ਼ਸਲ ਖ਼ਰਾਬ ਹੋਣ ਤੇ ਰਾਹਤ:- ਹਰੇਕ ਕਿਸਾਨ ਨੂੰ 20000 ਰੁਪਏ ਪ੍ਰਤੀ ਏਕੜ ਫ਼ਸਲ ਖ਼ਰਾਬ ਹੋਣ ਤੇ ਆਰਥਿਕ ਸਹਾਇਤਾ ਦੇਣ ਦਾ ਵਾਧਾ
— ਕੈਪਟਨ ਦੱਸਣ ਕਿੰਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ?

4. ਫਸਲ ਬੀਮਾ:- ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਦਾ ਲਾਭ ਦੇਣ ਦਾ ਵਾਅਦਾ।
— ਕੈਪਟਨ ਦੱਸਣ ਕਿ ਇਹ ਸਕੀਮ ਕਦੋਂ ਲਾਗੂ ਕੀਤੀ ਗਈ ਅਤੇ ਇਸ ਤੋਂ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਇਆ?

5. ਚਾਰ ਹਫਤਿਆਂ ਵਿਚ ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਵਾਧਾ:- ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਪਵਿੱਤਰ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਲੈਕੇ, 4 ਹਫ਼ਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ।
— ਨਸ਼ਾ ਖਤਮ ਨਹੀਂ ਹੋਇਆ ਪਰ ਇਸ ਦੀ ਹੋਮ ਡਲਿਵਰੀ ਨਿਸ਼ਚਤ ਰੂਪ ਨਾਲ ਸ਼ੁਰੂ ਹੋ ਗਈ, ਕੈਪਟਨ ਦੱਸਣ ਕਿ ਕਿੰਨੇ ਪੈਡਲਰ ਅਤੇ ਕਿੰਨੇ ਵੱਡੇ ਮਗਰਮੱਛ ਫੜੇ ਹਨ?

6. ਮੁਫਤ ਸਿਹਤ ਬੀਮਾ:- ਕਿਸਾਨਾਂ ਨੂੰ 5 ਲੱਖਦਾ ਮੁਫਤ ਸਿਹਤ ਬੀਮਾ ਅਤੇ ਜੀਵਨ ਬੀਮਾ ਪ੍ਰਦਾਨ ਕਰਨ ਦਾ ਵਾਅਦਾ।
—ਕੈਪਟਨ ਦੱਸਣ ਕਿ ਇਹ ਸਕੀਮ ਕਦੋਂ ਲਾਗੂ ਕੀਤੀ ਗਈ ਅਤੇ ਇਸ ਤੋਂ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਇਆ?

7. ਘਰ-ਘਰ ਨੌਕਰੀ:- 25 ਲੱਖ ਪਰਿਵਾਰਾਂ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਦਾ ਵਾਅਦਾ।
—ਨੌਕਰੀਆਂ ਦੇਣ ਦੇ ਨਾਮ ‘ਤੇ ਨੌਜਵਾਨਾਂ ਨਾਲ ਭਦਾ ਮਜ਼ਾਕ ਕੀਤਾ ਗਿਆ ਅਤੇ ਰੋਜ਼ਗਾਰ ਮੇਲੇ ਦਾ ਤਮਾਸ਼ਾ ਕੀਤਾ ਗਿਆ ਕੈਪਟਨ ਦੱਸਣ ਕੀ ਨੇ ਨੌਜਵਾਨਾਂਨੂੰ ਨੌਕਰੀ ਦਿਤੀ ਗਈ?

8. ਨੌਜਵਾਨਾਂ ਨੂੰ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ।
—- ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਜਦ ਤੱਕ ਨੌਕਰੀ ਨਹੀਂ ਮਿਲਦੀ ਤੱਦ ਤੱਕ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
—- ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਨੌਜਵਾਨਾਂ ਨੂੰ 2500 ਰੁਪਏ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ?

9. ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ।
—- ਅੱਜ ਉਦਯੋਗਪਤੀਆਂ ਨੂੰ 10ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲ ਰਹੀਹੈ, ਕਪਤਾਨ ਦੱਸਣ ਪਿਛਲੇ 4 ਸਾਲਾਂ ਵਿਚ ਕਿੰਨੇ ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ?

10. ਸ਼ਗਨ ਸਕੀਮ 51000 ਰੁਪਏ ਕਰਨ ਦਾ ਵਾਧਾ।
—ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਸ਼ਗਨ ਯੋਜਨਾ ਦੇ ਤਹਿਤ ਕਿੰਨੇ ਲੋਕਾਂ ਨੂੰ 51000 ਰੁਪਏ ਦਿੱਤੇ ਗਏ ਹਨ?

11. ਬੁਢਾਪਾ ਅਤੇ ਵਿਧਵਾ ਪੈਨਸ਼ਨ ਵਧਾਕੇ 1500 ਰੁਪਏ ਕਰਨਾ।
—ਕੈਪਟਨ ਦੱਸਣ ਪਿਛਲੇ 4 ਸਾਲਾਂ ਵਿੱਚ ਕਿੰਨੇ ਲੋਕਾਂ ਨੂੰ ਬੁਢਾਪਾ ਅਤੇ ਵਿਧਵਾ ਪੈਨਸ਼ਨ 1500 ਰੁਪਏ ਦਿੱਤੇ ਗਈ?

12. ਦਲਿਤ ਬੇਘਰ ਨੂੰ ਘਰ ਦੇਣ ਦਾ ਵਾਅਦਾ।
—- ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਦਲਿਤ ਬੇਘਰਾਂ ਨੂੰ ਘਰ ਦਿਤੇ ਗਏ?

13. ਦਲੀਪ ਪਰਿਵਾਰਾ ਨੂੰ 5 ਮਰਲੇ ਦਾ ਪਲਾਟ ਅਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਧਾ।
—-ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਦਲਿਤ ਪਰਿਵਾਰਾਂ ਨੂੰ 5 ਮਰਲੇ ਪਲਾਟਅ ਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀਗਈ?

14. ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਦੇਣ ਦਾ ਵਾਅਦਾ।
—-ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਦਿੱਤੀਆਂ ਗਈਆਂ?

15. ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ।
—-ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ ਹਨ?

16. ਆਟਾ ਦਾਲ ਸਕੀਮ ਨਾਲ ਘਿਓ ਅਤੇ ਚਾਹ-ਪਤੀ ਦੇਣ ਦਾ ਵਾਅਦਾ।
— ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿਚ ਕਿੰਨੇ ਲੋਕਾਂ ਨੂੰ ਆਟਾ ਦਾਲ ਨਾਲ ਘਿਓ ਅਤੇ ਚਾਹ-ਪਤੀ ਦਿੱਤੀ ਗਈ?

17. ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਵਜ਼ੀਫੇ ਦੇਣ ਦਾ ਵਾਅਦਾ।
—-ਕੈਪਟਨ ਦੱਸਣ ਕਿ ਪਿਛਲੇ 4 ਸਾਲਾਂ ਵਿੱਚ ਕਿੰਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ? ਕੇਂਦਰ ਸਰਕਾਰ ਦੁਆਰਾ ਇਨ੍ਹਾਂ ਬੱਚਿਆਂ ਲਈ ਰਾਸ਼ੀ ਕਿਉਂ ਨਹੀਂ ਦਿਤੀ ਗਈ?

ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ, ਕਾਂਗਰਸ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ ਪਰ ਪਿਛਲੇ 4 ਸਾਲਾਂ ਵਿੱਚ ਘੋਟਾਲਿਆਂ ਦੀ ਭਰਮਾਰ ਜਰੂਰ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹੇਠ ਲਿਖਿਆਂ ਘੋਟਾਲਿਆਂ ਬਾਰੇ ਜਵਾਬ ਦੇਣਾ ਚਾਹੀਦਾ ਹੈ: –

1. ਕੋਵਿਡ 19 ਦੌਰਾਨ ਰਾਸ਼ਨ ਘੋਟਾਲਾ: ਕੇਂਦਰ ਸਰਕਾਰ ਵਲੋਂ ਕੋਵਿਡ 19 ਦੌਰਾਨ 1.41 ਕਰੋੜ ਲੋਕਾਂ ਨੂੰ 8 ਮਹੀਨੇ ਵਾਸਤੇ ਮੁਫ਼ਤ ਪ੍ਰਤੀ ਵਿਅਕਤੀ 40 ਕਿਲੋ ਕਣਕ ਅਤੇ ਪ੍ਰਤੀ ਪਰਿਵਾਰ 8 ਕਿਲੋ ਦਾਲਾਂ ਭੇਜੀਆ ਗਈਆਂਸਨ।
–ਕੈਪਟਨ ਦੱਸਣ ਕਿ ਸੰਕਟ ਦੇ ਸਮੇਂ ਗਰੀਬਾਂ ਨੂੰ ਮੁਫਤ ਵਿਚ ਪੂਰਾ ਰਾਸ਼ਨ ਕਿਊ ਨਹੀਂ ਮਿਲਿਆ? ਕਾਂਗਰਸੀ ਨੇਤਾ ਨੇ ਹਜ਼ਾਰਾਂ ਕਰੋੜ ਰੁਪਏ ਘੋਲਾਟਾ ਕੀਤਾ ਅਤੇ ਕੈਪਟਨ ਸੁਤੇ ਰਹੇ।

2. ਨਕਲੀ ਸ਼ਰਾਬ ਘੋਟਾਲਾ: – ਪੰਜਾਬ ਵਿੱਚ ਕਾਂਗਰਸੀ ਲੀਡਰਾਂ ਦੀ ਛਤਰਛਾਇਆ ਹੇਠ ਨਕਲੀ ਸ਼ਰਾਬ ਤਿਆਰ ਕਰਕੇ ਵੇਚੀ ਗਈ, ਕੋਵਿਦ ਦੌਰਾਨ ਸ਼ਰਾਬ ਘਰ-ਘਰ ਵਿੱਚ ਪਹੁੰਚਾਈ ਜਾਂਦੀ ਰਹੀ ਅਤੇ ਤਰਨਤਾਰਨ ਵਿੱਚ 125 ਵਿਅਕਤੀ ਮਾਰੇ ਗਏ, ਸਰਕਾਰ ਨੂੰ 6000 ਕਰੋੜ ਦਾ ਚੂਨਾ ਲੱਗਿਆ ਪਰ ਕੈਪਟਨ ਸਾਹਬ ਸੁਤੇ ਰਹੇ।

3. ਜੀ ਐਸ ਟੀ ਘੋਟਾਲਾ: – ਹਜ਼ਾਰਾਂ ਕਰੋੜਾਂ ਦਾ ਜੀ ਐਸ ਟੀ ਘੋਟਾਲਾ ਹੋ ਗਿਆ ਅਤੇ ਕਪਤਾਨ ਸਾਬ ਸੁੱਤੇ ਰਹੇ।

4. ਮਨਰੇਗਾ ਘੋਟਾਲਾ:- ਹਜ਼ਾਰਾਂ ਕਰੋੜ ਦਾ ਮਨਰੇਗਾ ਘੋਟਾਲਾ ਹੋ ਗਿਆ ਅਤੇ ਕਪਤਾਨ ਸਾਹਬ ਸੁਤੇਰਹੇ।

5. ਗੈਰ ਕਨੂੰਨੀ ਮਾਈਨਿੰਗ ਘੋਟਾਲਾ ਅਤੇ ਗੁੰਡਾ ਟੈਕਸ ਵਸੂਲੀ: – ਹਜ਼ਾਰਾਂ ਕਰੋੜਾਂ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਅਤੇ ਪੰਜਾਬ ਵਿਚ ਪਹਿਲੀ ਵਾਰ ਗੁੰਡਾ ਟੈਕਸ ਦੀ ਵਸੂਲੀ ਕੀਤੀ ਗਈ ਅਤੇ ਕੈਪਟਨ ਸਾਹਬ ਸੁਤੇਰਹੇ।

6. ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਜ਼ੀਫ਼ਾ ਘੋਟਾਲਾ: – ਕੇਂਦਰ ਦੁਆਰਾ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਭੇਜੀ ਗਈ ਸਕਾਲਰਸ਼ਿਪ ਦੀ ਰਕਮ ਵਿਚ, 64 ਕਰੋੜ ਦਾ ਘੋਟਾਲਾ ਕੀਤਾ ਗਿਆ, ਸਿੱਧੇ ਤੌਰ ‘ਤੇ ਕਾਂਗਰਸ ਦੇ ਮੰਤਰੀ’ ਤੇ ਦੋਸ਼ ਲਗੇ ਪਰ ਕੈਪਟਨ ਸਾਹਬ ਸੁਤੇ ਰਹੇ।

7 ਬੀਜ ਘੋਟਾਲਾ: – ਕਿਸਾਨਾਂ ਨਾਲ ਵਿਸ਼ਵਾਸ਼-ਘਾਤ ਕੀਤਾ ਗਿਆ, ਉਨ੍ਹਾਂਨੂੰ ਜਾਲੀ ਬੀਜ ਦਿਤੇ ਗਏ ਅਤੇ ਕਰੋੜਾਂ ਦਾ ਘੋਟਾਲਾ ਹੋਇਆ ਪਰ ਕੈਪਟਨ ਸਾਹਬ ਸੁਤੇ ਰਹੇ।

8 ਮਾਲ-ਵਿਭਾਗ ਦਾ ਘੋਟਾਲਾ:- ਕਰੋੜਾਂ ਦਾ ਘੋਟਾਲਾ ਮਾਲ-ਵਿਭਾਗ ਵਿੱਚ ਹੁੰਦਾ ਰਿਹਾ ਅਤੇ ਕੈਪਟਨ ਸਾਹਬ ਸੁਤੇ ਰਹੇ।

ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਪਿਛਲੇ 4 ਸਾਲ ਪੰਜਾਬ ਦੇ ਇਤਿਹਾਸ ਕਾਲੇ ਅੱਖਰਾਂ ਵਿਚ ਲਿਖਿਆ ਜਾਉਗਾ। ਇਹ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ, ਭ੍ਰਿਸ਼ਟਾਚਾਰ ਸਿਖਰਾਂ ਤੇ ਰਿਹਾ,ਆਮ ਜਨਤਾ ਪਿੱਸ ਰਹੀ ਹੈ, ਲੋਕ ਧੱਕੇ ਖਾਂ ਰਹੇ ਹਨ ਤੇ ਬੇਰੁਜ਼ਗਾਰ ਸੜਕਾਂ ਤੇ ਕੁੱਟ ਖਾ ਰਹੇ ਹਨ, ਗੈਂਗਸਟਰਾਂ ਦਾ ਦਬ-ਦਬਾ ਰਿਹਾ, ਕ਼ਾਨੂੰਨ ਵੇ-ਵਸਤਾ ਦੀ ਹਾਲਤ ਬਦਤਰ ਰਹੀ ਅਤੇ ਪੰਜਾਬ ਦੇ ਮੁੱਖ ਮੰਤਰੀ ਸੁੱਤੇ ਰਹੇ।

ਜੀਵਨ ਗੁਪਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਪਾਰਟੀ ਹੈ। ਮੋਦੀ ਸਰਕਾਰ ਨੇ ਕਿਸਾਨਾਂ ਲਈ ਐਮ.ਐੱਸ.ਪੀ. ਤੈਅ ਕਰਨਾ (ਘੱਟੋ ਘੱਟ ਸਮਰਥਨ ਮੁੱਲ), ਫਸਲ ਬੀਮਾ ਯੋਜਨਾ, 6000 ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਭੇਜਣਾ, ਕਿਸਾਨ ਕ੍ਰੈਡਿਟ ਕਾਰਡ, ਨਿੰਮ ਕੋਟੇਡ ਯੂਰੀਆ ਆਦਿ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਖੰਨਾ ਨੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਗੁਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ ਅਤੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਲਈ ਵਿਸਥਾਰਤ ਵਿਚਾਰ-ਵਟਾਂਦਰੇ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਕੱਠੇ ਮਿਲ-ਬੈਠਣਾ ਚਾਹੀਦਾ ਹੈ ਅਤੇ ਵਿਚਾਰ-ਵਟਾਂਦਰੇ ਰਾਹੀਂ ਖੇਤੀਬਾੜੀ ਕਾਨੂੰਨਾਂ ਦੇ ਹੱਲ ਲੱਭਣੇ ਚਾਹੀਦੇ ਹਨ।

ਇਸ ਮੌਕੇ ਸਿਕ੍ਰੇਟਰੀ ਪੰਜਾਬ ਸੁੱਖਵਿੰਦਰ ਨੌਲਾਖਾ, ਮੀਡਿਆ ਇੰਚਾਰਜ ਪੰਜਾਬ major R S. Gill, ਪ੍ਰਵਾਕਤਾ ਪੰਜਾਬ ਭੂਪੇਸ਼ ਅੱਗਰਵਾਲ, ਕ੍ਰਇਕਰਨੀ ਸਦਿਸਿਆ ਪੰਜਾਬ s k ਦੇਵ, ਗੁਰਜੀਤ ਕੋਹਲ਼ੀ, ਬਲਵੰਤ ਰਾਏ, ਅਜੈ ਥਾਪਰ, ਤੇ ਸਮੁੱਚੀ ਬੀਜੇਪੀ ਪਟਿਆਲਾ ਸ਼ਹਿਰੀ ਦੀ ਟੀਮ ਮਜੂਦ ਸਨ