ਦੁਸ਼ਯੰਤ ਗੌਤਮ ਨੇ ਸੂਬਾ ਭਾਜਪਾ ਦੇ ਸੰਗਠਨਾਤਮਕ ਢਾਂਚੇ ਦਾ ਲਿਆ ਜਾਇਜ਼ਾ, ਦਿਨ ਭਰ ਜਾਰੀ ਰਿਹਾ ਮੀਟਿੰਗਾਂ ਦਾ ਦੌਰ।

dus
ਜਥੇਬੰਦਕ ਮੀਟਿੰਗਾਂ ਵਿੱਚ ਬੂਥ ਪੱਧਰ ਤੱਕ ਮਜਬੂਤੀ ਪ੍ਰਦਾਨ 
ਕਰਨ ਬਾਰੇ ਕੀਤਾ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਅਤੇ ਮੰਗੇ ਸੁਝਾਅ।

ਭਾਜਪਾ ਦੇ ਨਵੇਂ ਸੂਬਾਈ ਇੰਚਾਰਜ ਅਤੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਪੰਜਾਬ ਪ੍ਰਭਾਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਥੇਬੰਦਕ ਮੀਟਿੰਗਾਂ ਵਿੱਚ ਹਿੱਸਾ ਲਿਆ। ਸੂਬਾ ਕੋਰ ਕਮੇਟੀ, ਸੂਬਾ ਭਾਜਪਾ ਅਧਿਕਾਰੀ ਅਤੇ ਜ਼ਿਲ੍ਹਾ ਇੰਚਾਰਜ, ਸੂਬਾ ਮੋਰਚਾ ਪ੍ਰਧਾਨ ਅਤੇ ਸੂਬਾ ਮੋਰਚਾ ਇੰਚਾਰਜ, ਸੂਬਾ ਕਨਵੀਨਰ ਅਤੇ ਸੂਬਾ ਸੈੱਲਾਂ ਦੇ ਕੋਆਰਡੀਨੇਟਰ, ਸੂਬਾਈ  ਬੁਲਾਰੇ ਅਤੇ ਆਈ.ਟੀ. ਅਤੇ ਸੋਸ਼ਲ ਮੀਡੀਆ ਸੈੱਲਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰ, ਨਗਰ ਨਿਗਮ ਅਤੇ ਨਗਰ ਕੌਂਸਲ ਦੇ ਚੋਣ ਇੰਚਾਰਜਾਂ ਦੀਆਂ ਇਹ ਵਿਸ਼ੇਸ਼ ਬੈਠਕਾਂ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈਆਂ। ਇਸ ਮੀਟਿੰਗ ਵਿਚ ਸਟੇਜ ‘ਤੇ ਸੂਬਾ ਸਹਿ ਇੰਚਾਰਜ ਡਾ: ਜਤਿੰਦਰ ਸਿੰਘ, ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਡਾ. ਸੁਭਾਸ਼ ਸ਼ਰਮਾ ਵੀ ਮੌਜੂਦ ਸਨ।

 ਦੁਸ਼ਯੰਤ ਗੌਤਮ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਜਥੇਬੰਦਕ ਮੀਟਿੰਗ ਵਿੱਚ ਹਾਜ਼ਰ ਵਰਕਰਾਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਉਨ੍ਹਾਂ ਤੋਂ ਸੁਝਾਅ ਮੰਗੇ। ਉਨ੍ਹਾਂ ਮੀਟਿੰਗ ਵਿੱਚ ਪਾਰਟੀ ਵਰਕਰਾਂ ਅੱਗੇ ਆਪਣਾ ਆਉਣ ਵਾਲਾ ਵਿਜ਼ਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਰਾਜ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਕੇ ਅਤੇ ਭਾਜਪਾ ਨਾਲ ਜੁੜ ਕੇ ਖੁਦ ਨੂੰ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਤਿਆਰ ਹਨ। ਭਾਜਪਾ ਵਰਕਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਚੁਣੌਤੀ ਨੂੰ ਇਕ ਮੌਕੇ ਵਿਚ ਕਿਵੇਂ ਬਦਲਣਾ ਹੈ। ਗੌਤਮ ਨੇ ਕਿਹਾ ਕਿ ਅੱਜ ਦਾ ਯੁਗ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਹਰ ਆਦਮੀ ਅੱਜ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਰਾਸ਼ਟਰ-ਹਿੱਤ ਦੀ ਸੋਚ ਅਤੇ ਲੋਕ-ਪੱਖੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਉਸਦਾ ਪ੍ਰਚਾਰ ਕਰਨ ਅਤੇ ਜਨਤਾ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਅਗਲੇ ਸਾਲ ਮਿਉਂਸਪਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਉਨ੍ਹਾਂ ਵਰਕਰਾਂ ਨੂੰ ਮਿਸ਼ਨ 2022 ਲਈ ਚੋਣ ਮੈਦਾਨ ਵਿੱਚ ਡੱਟਣ ਦੀ ਅਪੀਲ ਕੀਤੀ।

 ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਵਰਕਰ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦੇ ਹਨ। ਸ਼ਰਮਾ ਨੇ ਹਾਜ਼ਰ ਕਾਰਕੁਨਾਂ ਨੂੰ ਸੂਬਾਈ ਲੀਡਰਸ਼ਿਪ ਵਲੋਂ ਲਗਾਈਆਂ ਗਈਆਂ ਡਿਉਟੀਈਆਂ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਅਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪਾਰਟੀ ਦੀ ਹੋਰ ਮਜਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪਾਰਟੀ ਦੇ ਪ੍ਰਚਾਰ ਅਤੇ ਵਿਸਤਾਰ ਲਈ ਨਿਰਦੇਸ਼ ਵੀ ਦਿੱਤੇ। ਸ਼ਰਮਾ ਨੇ ਹਾਜ਼ਰ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਦੇ ਸਾਰੇ 380 ਮੰਡਲਾਂ ਦੇ ਹਰ ਬੂਥ ‘ਤੇ ਪਹੁੰਚਣ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ।