ਨੱਡਾ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ, ਕਾਂਗਰਸੀ ਨੇਤਾਵਾਂ ਦੇ ਦੋਹਰੇ ਵਿਵਹਾਰ ‘ਤੇ ਜਤਾਈ ਚਿੰਤਾ | ਮਹਾਂਮਾਰੀ ਵਿਰੁੱਧ ਲੜਨ ਦੀ ਬਜਾਏ ਰਾਜਨੀਤੀ ਕਰ ਰਹੇ ਹਨ ਕਾਂਗਰਸੀ ਆਗੂ : ਜੇ ਪੀ ਨੱਡਾ

jp_nadda
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਕੋਰੋਨਾ ਪ੍ਰਤੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਗੁੰਮਰਾਹਕੁੰਨ ਪ੍ਰਚਾਰ ਬਾਰੇ ਕਾਂਗਰਸ ਦੀ ਅਨ੍ਤਰ੍ਮ ਪ੍ਰਧਾਨ ਸੋਨੀਆ ਗਾਂਧੀ, ਨੂੰ ਚਿਟ੍ਠੀ ਲਿਖ ਕੇ ਕਾਂਗਰਸੀ ਨੇਤਾਵਾਂ ਦੇ ਦੋਹਰੇ ਚਾਲ-ਚਲਣ ਅਤੇ ਮਹੱਤਵਹੀਣ ਰਾਜਨੀਤੀ ਨੂੰ ਯਾਦ ਕਰਵਾਇਆ। ਜੇ.ਪੀ. ਨੱਡਾ ਨੇ ਕਿਹਾ ਕਿ ਮਹਾਂਮਾਰੀ ਅਤੇ ਸੰਕਟ ਦੀ ਇਸ ਘੜੀ ਵਿੱਚ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਦੁੱਖ ਸਾਂਝਾ ਕਰਨ ਦੀ ਬਜਾਏ, ਕਾਂਗਰਸੀ ਆਗੂ ਮਹਾਂਮਾਰੀ ਉੱਤੇ ਵੀ ਰਾਜਨੀਤੀ ਕਰ ਰਹੇ ਹਨ, ਇਸ ਲਈ ਉਹ ਕਾਂਗਰਸ ਦੇ ਵਿਹਾਰ ਤੋਂ ਦੁਖੀ ਹਨ, ਪਰ ਹਨ ਹੈਰਾਨ ਨਹੀਂ ਹਨI ਨੱਡਾ ਨੇ ਕਿਹਾ ਕਿ ਤੁਹਾਡੀ ਪਾਰਟੀ ਦੇ ਕੁਝ ਆਗੂ ਲੋਕਾਂ ਦੀ ਮਦਦ ਕਰਨ ਲਈ ਸ਼ਲਾਘਾਯੋਗ ਕੰਮ ਵੀ ਕਰ ਰਹੇ ਹਨ।

ਜੇ ਪੀ ਨੱਡਾ ਨੇ ਕਿਹਾ ਕਿ ਸਾਡੇ ਕੋਰੋਨਾ ਯੋਧਿਆਂ ਵਲੋਂ ਸੰਚਾਲਤ, ਭਾਰਤ ਇਸ ਸਮੇਂ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਇੱਕ ਉਤਸ਼ਾਹੀ ਲੜਾਈ ਲੜ ਰਿਹਾ ਹੈ। ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾ ਰਿਹਾ ਹੈI  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਨਾਲ ਨਿਰੰਤਰ ਸੰਪਰਕ ਵਿਚ ਹਨ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿਚ ਆਪਣੀ ਸਾਰੇ ਸਰਕਾਰੀ ਤੰਤਰ ਨਾਲ ਮਹਾਮਾਰੀ ਖਿਲਾਫ਼ ਲੜਾਈ ‘ਚ ਡਟੇ ਹੋਏ ਹਨ। ਭਾਰਤ ਦੇ ਟੀਕਾਕਰਣ ਦੀ ਰਣਨੀਤੀ ਦੀ ਵਿਸ਼ਵ ਪੱਧਰ ‘ਤੇ ਸਾਰੇ ਚੋਟੀ ਦੇ ਦੇਸ਼ਾਂ ਨੇ ਪ੍ਰਸ਼ੰਸਾ ਕੀਤੀ ਹੈI ਅਸੀਂ ਜਨਵਰੀ ਦੇ ਅਰੰਭ ਵਿੱਚ ਟੀਕਾਕਰਣ ਦੀ ਸ਼ੁਰੂਆਤ ਕੀਤੀ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਸਾਡੇ ਕੋਵਿਡ ਯੋਧਿਆਂ ਨੂੰ ਪਹਿਲਾਂ ਟੀਕਾ ਲਗਾਇਆ ਜਾਏI ਇਸ ਨੇ ਦੂਜੀ ਲਹਿਰ ਨਾਲ ਲੜਨ ਵਿਚ ਸਾਡੀ ਬਹੁਤ ਮਦਦ ਕੀਤੀ ਹੈI ਮੈਨੂੰ ਯਕੀਨ ਹੈ ਕਿ ਤੁਸੀਂ ਇਹ ਵੀ ਜਾਣ ਲਵੋਗੇ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ਨੇ ਆਪਣੀ ਨੌਜਵਾਨ ਆਬਾਦੀ ਨੂੰ ਹਾਲੇ ਤੀਕ ਟੀਕਾ ਲਗਾਉਣਾ ਵੀ ਸ਼ੁਰੂ ਨਹੀਂ ਕੀਤਾ ਹੈ, ਇਸਦੇ ਉਲਟ, ਭਾਰਤ ਨੇ ਅਜਿਹਾ ਕੀਤਾ ਹੈI  ਸਾਬਕਾ ਪ੍ਰਧਾਨ ਮੰਤਰੀ ਅਤੇ ਕਿਸਾਨ ਆਗੂ ਸ੍ਰੀ ਐਚ.ਡੀ. ਦੇਵਗੌੜਾ ਨੇ ਖ਼ੁਦ ਪ੍ਰਧਾਨ ਮੰਤਰੀ ਦੀਆਂ ਕਾਰਵਾਈਆਂ ਦੀ ਸ਼ਲਾਘਾ ਕੀਤੀ ਹੈ।

ਜੇ.ਪੀ. ਨੱਡਾ ਨੇ ਮੋਦੀ ਸਰਕਾਰ ਬਾਰੇ ਸੀਡਬਲਯੂਸੀ ਦੀ ਆਲੋਚਨਾ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੂੰ ਕਿਹਾ ਕਿ ਭਾਰਤ ਪੂਰੇ ਹੌਂਸਲੇ ਨਾਲ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਨੇਤਾ ਲੋਕਾਂ ਨੂੰ ਗੁੰਮਰਾਹ ਨਾ ਕਰਨ ਅਤੇ ਉਨ੍ਹਾਂ ਅੰਦਰ ਦਹਿਸ਼ਤ ਪੈਦਾ ਕਰਨਾ ਬੰਦ ਕਰੇ। ਭਾਰਤ ਦੇ ਤਾਜ਼ਾ ਇਤਿਹਾਸ ਵਿਚ ਟੀਕਾਕਰਨ ਬਾਰੇ ਕੋਈ ਸ਼ੱਕ ਨਹੀਂ ਰਿਹਾ ਹੈ, ਪਰ ਕਾਂਗਰਸ ਸਦੀ ‘ਚ ਆਈ ਇਸ ਵਿਸ਼ਵ ਮਹਾਂਮਾਰੀ ਦੌਰਾਨ ਇਹ ਸਬ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨੱਡਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੌਰਾਨ ਰਾਹੁਲ ਗਾਂਧੀ ਸਣੇ ਕਾਂਗਰਸੀ ਨੇਤਾਵਾਂ ਦੇ ਚਾਲ-ਚਲਣ ਨੂੰ ਦੋਹਾਰੇਪਨ ਅਤੇ ਨੀਚਤਾ  ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਫਰਵਰੀ, ਮਾਰਚ ਦੇ ਅੰਕੜੇ ਦਰਸਾਉਣਗੇ ਕਿ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਕਿਹੜੇ-ਕਿਹੜੇ ਸੂਬੇ ਅਸਫਲ ਰਹੇ ਹਨ ਅਤੇ ਪੰਜਾਬ ਵਰਗੇ ਸੂਬੇ ਵਿਚ ਮੌਤ ਦੀ ਦਰ ਕਿਉਂ ਵੱਧ ਹੈ? ਆਪਣੇ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਵਿਸ਼ਵਵਿਆਪੀ ਮਹਾਂਮਾਰੀ ਦਾ ਵਿਗਿਆਨ ਵਿੱਚ ਅਟੁੱਟ ਵਿਸ਼ਵਾਸ, ਨਵੀਨਤਾ ਲਈ ਸਮਰਥਨ, ਸਹਿਕਾਰੀ ਸੰਘਵਾਦ ਨਾਲ ਨਜਿੱਠਿਆ ਜਾ ਰਿਹਾ ਹੈ।’ ਉਹਨਾਂ ਸੋਨੀਆ ਗਾਂਧੀ ਨੂੰ ਕਿਹਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਭਾਰਤ ਸਰਕਾਰ ਦੀ ਕੋਰੋਨਾ ਦੇ ਵਿਰੁੱਧ ਲੜਾਈ ਸਰਗਰਮ ਰਹੇਗੀ ਤਾਂ ਜੋ ਅਸੀਂ ਵਿਸ਼ਾਣੂ ਨੂੰ ਹਰਾ ਸਕੀਏ ਅਤੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਦੇ ਨਾਲ ਅੱਗੇ ਵਧ ਸਕੀਏI