ਪ੍ਰਧਾਨ ਮੰਤਰੀ ਮੋਦੀ ਦੇ ਸਫਲਤਮ 7 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਹਿੱਤ ਲਈ ਕੀਤੇ ਗਏ ਮਹੱਤਵਪੂਰਨ ਅਤੇ ਸਹੀ ਫੈਸਲਿਆਂ ਕਾਰਨ, ਭਾਰਤ ਨੂੰ ਵਿਸ਼ਵ ਦੇ ਚੁਣੇ ਹੋਏ ਦੇਸ਼ਾਂ ਵਿੱਚ ਸ਼ਾਮਲ ਕਰਵਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸੱਤ ਸਾਲ ਸਫਲਤਾਪੂਰਵਕ ਪੂਰੇ ਕੀਤੇ ਹਨ ਅਤੇ ਇਨ੍ਹਾਂ ਸੱਤ ਸਾਲਾਂ ਦੌਰਾਨ, ਮੋਦੀ ਸਰਕਾਰ ਨੇ ਭਾਰਤ ਸਮੇਤ ਪੰਜਾਬ ਦੇ ਲੋਕਾਂ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਹਨ, ਜਿਨ੍ਹਾਂ ਦੇ ਲਾਭ ਦੇਸ਼ ਦੇ ਹਿੱਤ ਵਿੱਚ ਆ ਰਹੇ ਹਨ। ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਨੂੰ ਵਿਸ਼ਵ ਨਾਲ ਜੋੜਨ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਅਤੇ ਉਸਦੇ ਲਈ ਇਥੇ ਬਹੁਤ ਸਾਰੇ ਪ੍ਰਾਜੈਕਟ ਆਰੰਭ ਕੀਤੇ, ਤਾਂ ਜੋ ਅੱਜ ਪੰਜਾਬ ਧਰਤੀ ਅਤੇ ਹਵਾਈ ਰਸਤੇ ਦੇ ਜ਼ਰੀਏ ਦੁਨੀਆ ਦੇ ਮੁੱਖ ਦੇਸ਼ਾਂ ਨਾਲ ਸਿੱਧਾ ਜੁੜ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਪ੍ਰੈਸ ਬਿਆਨ ਰਾਹੀੰ ਕੀਤਾ। ਸ਼ਰਮਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਨੂੰ ਹੱਲ ਕਰਵਾਉਣ ਦੇ ਮਾਮਲੇ ‘ਚ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ ਸੈਂਕੜੇ ਸਾਲਾਂ ਤੋਂ ਹਿੰਦੂ ਭਾਈਚਾਰੇ ਦੀ ਮੰਗ ਨੂੰ ਪੂਰਾ ਕੀਤਾ, ਭਾਜਪਾ ਦੇ ਲੰਬੇ ਸਮੇਂ ਤੋਂ ਲਟਕ ਰਹੇ ਏਜੰਡੇ ਧਾਰਾ 370 ਨੂੰ ਜੰਮੂ-ਕਸ਼ਮੀਰ ਵਿੱਚ ਰੱਦ ਕਰਕੇ ਮੋਦੀ ਸਰਕਾਰ ਨੇ ਭਾਰਤ ਨੂੰ ਇੱਕ ਕੀਤਾ, ਪਾਕਿਸਤਾਨ ਸਰਕਾਰ ਨੂੰ ਮੁੰਹ ਤੋੜ ਜਵਾਬ ਦਿੰਦੇ ਹੋਏ ਉਸਦੀ ਧਰਤੀ ‘ਤੇ ਘੁਸਪੈਠ ਕਰਦਿਆਂ ‘ਸਰਜੀਕਲ ਸਟ੍ਰਾਈਕ’ ਨੂੰ ਅੰਜਾਮ ਦੇ ਕੇ ਪਾਕਿ ਅੱਤਵਾਦੀਆਂ ਦੇ ਲਾਂਚਪੈਡ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਮੋਦੀ ਸਾਰਰ ਦੀ ਕੂਟਨੀਤੀ ਦੇ ਕਾਰਨ, ਕੈਪਟਨ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਹੋਈ, ਤਿੰਨੋਂ ਫੌਜਾਂ ਨੂੰ ਮਜਬੂਤ ਅਤੇ ਆਧੁਨਿਕ ਬਣਾਉਣ ਲਈ ਰਖਿਆ ਬਜਟ ਵਿਚ ਬਹੁਤ ਵੱਡਾ ਵਾਧਾ ਕੀਤਾ ਗਿਆ, ਆਯੁਸ਼ਮਾਨ ਭਾਰਤ, ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਾਲਾਨਾ 6000 ਰੁਪਏ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤੇ ਵਿਚ ਭੇਜਣੇ, ਕਿਸਨਾਂ ਦੀਆਂ ਫਸਲਾਂ ਦੀ ਕੀਮਤ ਸਿੱਧੇ ਉਹਨਾਂ ਦੇ ਖਾਤਿਆਂ ਵਿਚ ਭੇਜਣਾ, ਕਿਸਨਾਂ ਨੂੰ ਡੀ.ਏ.ਪੀ. ਖਾਦ ‘ਤੇ ਲਗਭਗ 140% ਦੀ ਸਬਸਿਡੀ ਦੇ ਕੇ 1200 ਰੁਪਏ ਦੀ ਪੁਰਾਣੀ ਕੀਮਤ ‘ਤੇ ਖਾਦ ਮੁਹੱਈਆ ਕਰਵਾਉਣਾ, ਸਮਾਰਟ ਸਿਟੀ ਪ੍ਰਾਜੈਕਟਸ, ਸਸਤੀ ਰੇਟਾਂ ‘ਤੇ ਅਨਾਜ, ਇਕ ਰਾਸ਼ਟਰ-ਇਕ ਰਾਸ਼ਨ ਕਾਰਡ ਆਦਿ ਬਹੁਤ ਸਾਰੀਆਂ ਲੋਕ-ਹਿਤੈਸ਼ੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਆਮ ਲੋਕ ਲਾਭ ਲੈ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸਿੱਖ ਕੌਮ ਪ੍ਰਤੀ ਵਿਸ਼ੇਸ਼ ਲਗਾਅ ਅਤੇ ਗੁਰੂਆਂ ਪ੍ਰਤੀ ਸਮਰਪਣ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ। ਆਪਣੇ ਪਿਛਲੇ ਕਾਰਜਕਾਲ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਤੋਹਫਾ ਪੰਜਾਬ ਦੀ ਨਾਨਕ ਨਾਮ ਲੇਵਾ ਸੰਗਤ ਨੂੰ ਦਿੱਤਾ, ਜਿਸ ਲਈ ਸਿੱਖ ਜਗਤ ਪਿਛਲੇ ਲਗਭਗ 70 ਸਾਲਾਂ ਤੋਂ ਅਰਦਾਸ ਕਰ ਰਿਹਾ ਸੀ। ਕੇਂਦਰ ‘ਚ ਕਾਂਗਰਸ ਦੇ ਰਾਜ ਅਧੀਨ ਹੋਏ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਕੰਮ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਜਿਸ ਲਈ ਸਿੱਖ ਦੰਗਾ ਪੀੜਤ 30 ਸਾਲਾਂ ਤੋਂ ਵੱਧ ਸਮੇਂ ਤੋਂ ਇਨਸਾਫ਼ ਦੀ ਲੜਾਈ ਲੜ ਰਹੇ ਸਨ। ਕਾਂਗਰਸ ਨੇ ਆਪਣੀ ਤਾਕਤ ਦੇ ਬਲਬੂਤੇ ਖੁੱਲ੍ਹੇਆਮ ਲੋਕਤੰਤਰ ਦੀ ਹੱਤਿਆ ਕਰਦਿਆਂ ਸਿੱਖ ਕੌਮ ਦੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ਉਹਨਾਂ ਦੇ ਲਹੂ ਨਾਲ ਹੋਲੀ ਖੇਡ ਕੇ ਆਪਣੇ ਹੱਥ ਰੰਗੇ। ਜਦੋਂ ਸਿੱਖ ਕੌਮ ਨੇ ਨਿਆਂ ਦੀ ਲੜਾਈ ਲੜੀ ਤਾਂ ਕਾਂਗਰਸ ਨੇ ਆਪਣੇ ਪ੍ਰਭਾਵ ਨੂੰ ਆਪਣੇ ਨੇਤਾਵਾਂ ਨੂੰ ਬਚਾਉਣ ਲਈ ਇਸਤੇਮਾਲ ਕੀਤਾ ਅਤੇ ਮਾਮਲੇ ਨੂੰ ਲਟਕਾਈ ਰੱਖਿਆ। ਪ੍ਰਧਾਨਮੰਤਰੀ ਮੋਦੀ ਨੇ ਵਾਅਦੇ ਅਨੁਸਾਰ, ਪਹਿਲੇ ਕਾਰਜਕਾਲ ਵਿਚ, ਦੰਗਾ ਪੀੜਤਾਂ ਨੂੰ ਇਨਸਾਫ ਦਿੰਦੇ ਹੋਏ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਕਟਹਿਰੇ ‘ਚ ਖੜਾ ਕਰ ਸਿੱਖ ਨਸਲਕੁਸ਼ੀ ਦੇ ਦੋਸ਼ੀ ਕਰਾਰ ਦਵਾ ਕੇ ਸਲਾਖਾਂ ਪਿੱਛੇ ਪਹੁੰਚਾਇਆ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਐਫ.ਸੀ.ਆਰ.ਏ. ਰਜਿਸਟ੍ਰੇਸ਼ਨ ਦਿੱਤੀ ਗਈ ਸੀ ਤਾਂ ਜੋ ਵਿਦੇਸ਼ਾਂ ਵਿਚ ਬੈਠੇ ਸ਼ਰਧਾਲੂ ਆਪਣੀ ਦਸਵੰਧ ਸਿੱਧੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਜ ਸਕਣI ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀਆਂ ਵਿਸਥਾਰਤ ਯੋਜਨਾਵਾਂ ਬਣਾ ਕੇ ਸਾਲ ਭਰ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਦਾ ਆਦੇਸ਼ ਦਿੱਤਾ ਅਤੇ ਇਸ ਲਈ ਫੰਡ ਜਾਰੀ ਕੀਤੇ। ਵਿੱਤ ਮੰਤਰਾਲੇ, ਭਾਰਤ ਸਰਕਾਰ ਨੇ ਗੁਰੂ ਜੀ ਨਾਲ ਸਬੰਧਤ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਰੇਲਵੇ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਵਾਂ ਦਾ ਦੌਰਾ ਕਰਨ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂI ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੀ ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਅਤੇ ਗੁਰੂ ਜੀ ਨੂੰ ਸਮਰਪਿਤ 350 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਕੇ ਸ਼ਰਧਾਂਜਲੀ ਭੇਟ ਕੀਤੀ। ਪੰਜਾਂ ਤਖਤਾਂ ਨੂੰ ਜੋੜਨ ਲਈ ਸੜਕ ਅਤੇ ਉਡਾਣ ਰਸਤੇ ਨੂੰ ਵਧੇਰੇ ਪਹੁੰਚਯੋਗ ਬਣਾਇਆ ਗਿਆI ਗੁਰੂ ਸਾਹਿਬ ਨੂੰ ਸਮਰਪਿਤ 750 ਬਿਸਤਰਿਆਂ ਵਾਲੇ ਹਸਪਤਾਲ ਦੀ ਉਸਾਰੀ ਵੀ ਪ੍ਰਧਾਨਮੰਤਰੀ ਮੋਦੀ ਨੇ ਜਾਮਨਗਰ ਵਿੱਚ ਅਰੰਭ ਕਾਰਵਾਈ, ਜੋ ਨਿਰਮਾਣ ਅਧੀਨ ਹੈ। ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਪਧਰ ‘ਤੇ ਮਨਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਰਾਸ਼ਟਰੀ ਪੱਧਰ ‘ਤੇ ਪ੍ਰਚਾਰ ਕਰਨ ਲਈ ਕਮੇਟੀ ਬਣਾਈ। ਮੋਦੀ ਸਰਕਾਰ ਨੇ ਕਾਂਗਰਸ ਦੇ ਰਾਜ ਦੌਰਾਨ ਕਾਲੀ ਸੂਚੀ ‘ਚ ਦਰਜ ਕੀਤੇ ਗਏ ਸਿੱਖਾਂ ਦੇ ਨਾਮ ਹਟਾ ਦਿੱਤੇ ਅਤੇ ਉਨ੍ਹਾਂ ਨੂੰ ਭਾਰਤ ਆਉਣ-ਜਾਣ ਦੀ ਆਗਿਆ ਦਿੱਤੀ। ਪਾਕਿਸਤਾਨ ਵਿਚ ਵਸਦੇ ਸਿੱਖਾਂ ਨਾਲ ਤਾਲਮੇਲ ਕਰਕੇ ਸਾਰੇ ਤਿਉਹਾਰਾਂ ਨੂੰ ਰਲ-ਮਿਲ ਕੇ ਮਨਾਉਣ ਦੇ ਯਤਨ ਕੀਤੇ ਅਤੇ ਅੱਜ ਸਾਰੇ ਤਿਉਹਾਰ ਦੋਵੇਂ ਪਾਸਿਓਂ ਬਰਾਬਰ ਮਨਾਏ ਜਾਂਦੇ ਹਨ। ਮੋਦੀ ਸਰਕਾਰ ਵਲੋਂ ਗੁਰੂਘਰ ਦੇ ਲੰਗਰ ‘ਤੇ ਜੀ.ਐੱਸ.ਟੀ. ਟੈਕਸ ਤੋਂ ਛੋਟ ਦਿੱਤੀ ਗਈ। ਅੰਮ੍ਰਿਤਸਰ ਦੀ ਇਤਿਹਾਸਕ ਜਲ੍ਹਿਆਂਵਾਲਾ ਬਾਗ ਯਾਦਗਾਰ ਨੂੰ ਵਿਸ਼ਵ ਪੱਧਰੀ ਵਿਰਾਸਤ ਵਜੋਂ ਵਿਕਸਤ ਕੀਤਾ ਗਿਆ ਅਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ 65 ਸਾਲਾਂ ਦੇ ਰਾਜ ਦੌਰਾਨ ਦੇਸ਼ ਵਿੱਚ 8 ਏਮਜ਼ ਹਸਪਤਾਲ ਬਣਾਏ ਗਏ ਸਨ, ਜਦੋਂਕਿ ਮੋਦੀ ਸਰਕਾਰ ਨੇ ਆਪਣੇ ਸੱਤ ਸਾਲਾਂ ਦੇ ਕਾਰਜਕਾਲ ਵਿੱਚ ਦੇਸ਼ ਵਿੱਚ 15 ਏਮਜ਼ ਹਸਪਤਾਲ ਬਣਾਏ ਅਤੇ ਇਹਨਾਂ ਵਿਚੋਂ ਪੰਜਾਬ ਦੇ ਬਠਿੰਡਾ ‘ਚ ਇੱਕ ਏਮਜ਼ ਹਸਪਤਾਲ ਬਣਵਾਇਆ, ਪਰ ਪੰਜਾਬ ਦੀ ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਨ ਉਹ ਵੀ ਅੱਜ ਤੱਕ ਸਹੀ ਤਰ੍ਹਾਂ ਸ਼ੁਰੂ ਨਹੀਂ ਹੋ ਸੱਕਿਆ। ਕੋਵਿਡ ਦੌਰਾਨ ਪੀ ਐਮ. ਕੇਅਰਜ਼ ਫੰਡ ਦੀ ਸਥਾਪਨਾ ਕੀਤੀ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਸਾਰੇ ਰਾਜਾਂ ਨੂੰ ਫੰਡ, ਉਪਕਰਣ ਅਤੇ ਹੋਰ ਸਮਾਨ ਪ੍ਰਦਾਨ ਕੀਤਾ ਗਿਆI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਸ਼ਾਸਨ ਦੌਰਾਨ ਭਾਰਤ ਅਮਰੀਕਾ ਵਰਗੇ ਦੇਸ਼ਾਂ ਤੋਂ ਕਰਜ਼ਾ ਲੈਂਦਾ ਸੀ ਪਰ ਅੱਜ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ਅਮਰੀਕਾ ਵਰਗੇ ਦੇਸ਼ਾਂ ਨੂੰ 15,000 ਕਰੋੜ ਦਾ ਕਰਜ਼ਾ ਦੇਣ ਵਾਲਾ ਦੇਸ਼ ਬਣ ਗਿਆ ਹੈ। ਅੱਜ, ਵਿਸ਼ਵ ਵਿਆਪੀ ਕੋਵਿਡ -19 ਮਹਾਂਮਾਰੀ ਵਿੱਚ, ਜਿਥੇ ਸਾਰੇ ਦੇਸ਼ ਸੰਘਰਸ਼ ਕਰ ਰਹੇ ਹਨ ਅਤੇ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਡੀ ਆਬਾਦੀ ਦੇ ਬਾਵਜੂਦ, ਮੋਦੀ ਜੀ ਦੇ ਸਟੀਕ ਫੈਸਲਿਆਂ ਕਾਰਨ ਮਹਾਂਮਾਰੀ ਤੋਂ ਪ੍ਰਭਾਵਿਤ ਅਤੇ ਮੌਤ ਦੀ ਗਿਣਤੀ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹੈI ਪੋਲੀਓ ਦਾ ਟੀਕਾ 1955 ਵਿਚ ਅਮਰੀਕਾ ‘ਚ ਆਇਆ, ਪਰ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭਾਰਤ ਦੇ ਲੋਕ 38 ਸਾਲ ਪੋਲੀਓ ਦੀ ਦਵਾਈ ਤੋਂ ਦੂਰ ਰਹੇ, ਪਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕੀਤਾ ਅਤੇ ਕੋਵਿਡ ਟੀਕਾ ਬਣਾ ਕੇ ਵਿਸ਼ਵ ਦੇ 80 ਦੇਸ਼ਾਂ ਨੂੰ ਸਪਲਾਈ ਵੀ ਕੀਤਾI ਮੋਦੀ ਦੀ ਅਗਵਾਈ ਵਿਚ ਪੀ.ਪੀ.ਈ. ਕਿੱਟਾਂ ਬਣਾਉਣ ਵਿਚ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ‘ਮੇਡ ਇਨ ਇੰਡੀਆ’ ਯੋਜਨਾ ਦੇ ਤਹਿਤ ਭਾਰਤ ਇਕ ਹਥਿਆਰ ਖਰੀਦਣ ਵਾਲਾ ਭਾਰਤ ਨਹੀਂ, ਬਲਕਿ ਇਕ ਅਜਿਹਾ ਦੇਸ਼ ਹੈ ਜੋ ਅੱਜ ਦੁਨਿਆ ਦੇ 83 ਦੇਸ਼ਾਂ ਨੂੰ ਹਥਿਆਰ ਵੇਚ ਰਿਹਾ ਹੈ। ਮੋਦੀ ਸਰਕਾਰ ਦਾ ਇਕੋ ਟੀਚਾ ਹੈ, ਭਾਰਤ ਨੂੰ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਲਈ ਨਿਰੰਤਰ ਯਤਨਸ਼ੀਲ ਹਨ ਅਤੇ ਉਨ੍ਹਾਂ ਦਾ ਇਹ ਸੁਪਨਾ ਵੀ ਜਲਦੀ ਪੂਰਾ ਹੋਵੇਗਾ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਏਗਾ।