ਪ੍ਰਧਾਨ ਮੰਤਰੀ ਮੋਦੀ ਵਲੋਂ 21 ਜੂਨ ਤੋਂ ਹਰ 18+ ਨੂੰ ਮੁਫਤ ਟੀਕਾ ਲਾਉਣ ਅਤੇ ਦੀਪਾਂਵਾਲੀ ਤਕ ਮੁਫਤ ਕਣਕ ਦੇਣ ਦਾ ਅਸ਼ਵਨੀ ਸ਼ਰਮਾ ਨੇ ਕੀਤਾ ਸਵਾਗਤ।

ਦੇਸ਼ ਅਤੇ ਸੂਬੇ ਵਿਚ ਭਰਮ ਫੈਲਾਉਣ ਵਾਲੇ ਵਿਰੋਧੀ ਨੇਤਾਵਾਂ ਦੇ ਮੁੰਹ 'ਤੇ ਚਪੇੜ: ਅਸ਼ਵਨੀ ਸ਼ਰਮਾ  
ਦੇਸ਼ ਅਤੇ ਸੂਬੇ ਵਿਚ ਭਰਮ ਫੈਲਾਉਣ ਵਾਲੇ ਵਿਰੋਧੀ ਨੇਤਾਵਾਂ ਦੇ ਮੁੰਹ ‘ਤੇ ਚਪੇੜ: ਅਸ਼ਵਨੀ ਸ਼ਰਮਾ

ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਐਲਾਨ ਦਾ ਭਾਰਤੀਯ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 80 ਕਰੋੜ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਉਭਾਰਨ ਅਤੇ ਉਨ੍ਹਾਂ ਦੀ ਆਰਥਿਕ ਮੰਦਹਾਲੀ ਵਿਚ ਸਹਾਇਤਾ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ’ ਤਹਿਤ ਦਿਵਾਲੀ  ਤਕ ਮੁਫਤ ਰਾਸ਼ਨ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸ ਘੋਸ਼ਣਾ ਤੋਂ ਬਾਅਦ ਸੂਬੇ ਦੇ ਨਾਗਰਿਕਾਂ ਨੂੰ ਕੋਰੋਨਾ ਦੇ ਇਸ ਸੰਕਟ ਨਾਲ ਨਜਿੱਠਣ ਵਿੱਚ ਬਹੁਤ ਸਹਾਇਤਾ ਮਿਲੇਗੀ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਖ਼ੁਦ ਸੂਬਿਆਂ ਨੂੰ ਕੁੱਲ ਵੈਕਸੀਨ ਉਤਪਾਦਨ ਦਾ 75% ਟੀਕੇ ਖਰੀਦ ਕੇ ਦੇਵੇਗੀ ਅਤੇ 25% ਨਿੱਜੀ ਹਸਪਤਾਲਾਂ ਖਰੀਦ ਸਕਣਗੇ। ਇਸ ਦੇ ਨਾਲ, ਟੀਕਾ ਖਰੀਦਣ ਦਾ ਬੋਝ ਅਤੇ ਜਿੱਥੋਂ ਸੂਬਿਆਂ ‘ਤੇ ਖਤਮ ਹੋਇਆ ਹੈI ਉਹਨਾਂ ਕਿਹਾ ਕੀ ਹੁਣ ਰਾਜ ਸਰਕਾਰਾਂ ਦਾ ਕੰਮ ਸਿਰਫ ਇਸ ਦੀ ਨਿਗਰਾਨੀ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਨਿੱਜੀ ਹਸਪਤਾਲਾਂ ਵਿੱਚ ਟੀਕੇ ਦੀ ਕਾਲਾ ਬਾਜ਼ਾਰੀ ਵੀ ਰੁਕ ਜਾਵੇਗੀI ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਟੀਕਾਕਰਨ ਬਾਰੇ ਕੀਤੇ ਗਏ ਐਲਾਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਦੇ ਚਿਹਰੇ ‘ਤੇ ਕਰਾਰਾ ਥੱਪੜ ਪਿਆ ਹੈ ਜੋ ਦੇਸ਼ ਅਤੇ ਸੂਬੇ ਵਿੱਚ ਭਰਮ ਫੈਲਾ ਰਹੇ ਸਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਿਰੋਧ ਕਰਨ ਦੀ ਇਕੋ ਭਾਸ਼ਾ ਜਾਣਦਾ ਹੈ, ਉਨ੍ਹਾਂ ਨੂੰ ਇਸ ਤੋਂ ਅੱਗੇ ਕੁਝ ਨਹੀਂ ਪਤਾ। ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹਰ ਨਾਗਰਿਕ ਦੀ ਖੁਸ਼ੀ ਅਤੇ ਦੁੱਖ ਵਿੱਚ ਨਾਲ ਖੜ੍ਹੀ ਹੈ ਅਤੇ ਖੜੇ ਰਹੇਗੀ।