ਬਾਬਾ ਸਾਹਿਬ ਡਾ ਭੀਮਰਾਓ ਅੰਬੇਦਕਰ ਜੀ ਦਾ ਅਪਮਾਨ ਨਹੀਂ ਸਹੇਗੀ:-ਭਾਜਪਾ |

qwwwwww
ਸ਼ਹੀਦ ਭਗਤ ਸਿੰਘ ਨਗਰ ਵਿਚ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਤੇ ਭਾਜਪਾ ਵਲੋਂ ਅਰਪਣ ਕਿਤੀ ਗਈ ਮਾਲਾ ਨੂੰ ਕਾਂਗਰਸ ਦੇ ਸ਼ਰਾਰਤੀ ਅਨਸਰਾਂ ਨੇ ਮਾਲਾ ਨੂੰ ਉਤਾਰ ਕੇ ਸੁੱਟ ਦਿੱਤਾ।
ਬਾਬਾ ਸਾਹਿਬ ਡਾ ਭੀਮਰਾਓ ਅੰਬੇਦਕਰ ਜੀ ਦਾ ਅਪਮਾਨ ਨਹੀਂ ਸਹੇਗੀ:-ਭਾਜਪਾ
ਉਸ ਲੜੀ ਵਿਚ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਦਿਹਾਤੀ ਵਲੋਂ ਕਰਤਾਰਪੁਰ ਵਿਖੇ ਡਾ. ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਅਰਪਿਤ ਕਰਨ ਗਏ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ, ਮਨਜੀਤ ਬਾਲੀ, ਅਮਰਜੀਤ ਸਿੰਘ ਅਮਰੀ, ਅਰੁਣ ਸ਼ਰਮਾ, ਰਾਜੀਵ ਪਾਜਾਂ, ਨਿਤੀ ਤਿਵਾੜੀ, ਐਡਵੋਕੇਟ ਕ੍ਰਿਸ਼ਨ ਕੁਮਾਰ, ਜੋਗੀ ਤੱਲ੍ਹਣ, ਪ੍ਰਸ਼ੋਤਮ ਗੋਗੀ, ਸੰਦੀਪ ਵਰਮਾ, ਸ਼ੈਲੀ ਮਹਾਜਨ, ਕਾਲਾ ਕੋਟਲੀ, ਇੰਦਰਜੀਤ ਬਾਬਾ ਅਤੇ ਹੋਰ ਕਈ ਪਾਰਟੀ ਵਰਕਰਾ ਨੂੰ ਕੈਪਟਨ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵਲੋਂ ਗ੍ਰਿਫਤਾਰ ਕਰਕੇ ਪੁਲਿਸ ਥਾਨਾਂ ਮਕਸੂਦਾ ਵਿਖੇ ਲੈ ਗਏ, ਭਾਜਪਾ ਵਰਕਰਾਂ ਵਲੋਂ ਰੋਸ਼ ਪ੍ਰਦਰਸਨ ਕਰਨ ਤੇ ਅਤੇ ਗ੍ਰਿਫਤਾਰੀ ਦੀ ਖਬਰ ਸੁਣਦੇ ਸਾਰ ਹੀ ਮੌਕੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸਾਬਕਾ ਐਮ ਐਲ ਏ ਸ੍ਰੀ ਕੇ. ਡੀ. ਭੰਡਾਰੀ, ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ, ਸ੍ਰੀ ਮਹਿੰਦਰ ਭਗਤ, ਮਨਦੀਪ ਬਖਸ਼ੀ, ਅਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਤੇ ਵਰਕਰਾਂ ਨੇ ਪਹੁੰਚ ਕੇ ਥਾਨੇ ਦੇ ਬਾਹਰ ਧਰਨਾ ਲਗਾ ਦਿੱਤਾ। ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਦੇਖ ਕੇ ਜੋ ਭਾਜਪਾ ਆਗੂਆਂ ਦੀ ਮੰਗ ਸੀ ਕਿ ਬਾਬਾ ਸਾਹਿਬ ਜੀ ਦੀ ਮੂਰਤੀ ਕਰਤਾਰਪੁਰ ਵਿਖੇ ਹੈ ਉੱਥੇ ਹੀ ਫੁੱਲ ਮਾਲਾ ਅਰਪਿਤ ਕਰਨੇ ਹਨ। ਪੁਲਿਸ ਪ੍ਰਸ਼ਾਸਨ ਨੇ ਆਗੂਆਂ ਦੀ ਮੰਗ ਨੂੰ ਮੰਨਦੇ ਹੋਏ ਸ੍ਰੀ ਰਾਜੇਸ਼ ਬਾਘਾ, ਸ੍ਰੀ ਮਨਜੀਤ ਬਾਲੀ, ਸ. ਅਮਰਜੀਤ ਸਿੰਘ ਅਮਰੀ, ਸ੍ਰੀਮਤੀ ਨਿਧੀ ਤਿਵਾੜੀ ਤੇ ਹੋਰ ਵਰਕਰਾਂ ਨੇ ਜਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਤੇ ਫੁੱਲ ਮਾਲਾ ਅਰਪਿਤ ਕੀਤੀ ਅਤੇ ਨਤਮਸਤਕ ਹੋਏ ਅਤੇ ਬਾਅਦ ਵਿੱਚ ਆ ਵਰਕਰਾਂ ਵੱਲੋਂ ਲਗਾਇਆ ਹੋਇਆ ਧਰਨਾ ਸਮਾਪਤ ਕਰਵਾਇਆ।