ਬੀਜੇਪੀ ਪ੍ਰਧਾਨ ‘ਤੇ ਅਬੋਹਰ ਦੇ ਰਸਤੇ ‘ਚ ਪੁਲਿਸ ਦੇ ਸਾਹਮਣੇ ਹੋਏ ਕਾਤਲਾਨਾ ਹਮਲਾ ਅਤੇ ਵਿਰੋਧ ਪ੍ਰਦਰਸ਼ਨ, ਪੁਲਿਸ ਮੂਕ ਦਰਸ਼ਕ ਬਣ ਕੇ ਰਹਿ ਵੇਖਦੀ।

ਅਸ਼ਵਨੀ ਸ਼ਰਮਾ ਨੇ ਪੁਲਿਸ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਪੁਲਿਸ ਦੀ ਕਾਰਵਾਈ 'ਤੇ ਚੁੱਕੇ ਸਵਾਲ | ਕਿਸਾਨਾਂ ਪਸੀਨਾ ਵਹਾਉਂਦਾ ਹੈ, ਲਹੂ ਨਹੀਂ, ਭਾਜਪਾ ਦਾ ਰਾਹ ਰੋਕਣਾ ਕਾਂਗਰਸ ਦੇ ਗੁੰਡਿਆਂ ਦਾ ਕੰਮ: ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਪੁਲਿਸ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ | ਕਿਸਾਨਾਂ ਪਸੀਨਾ ਵਹਾਉਂਦਾ ਹੈ, ਲਹੂ ਨਹੀਂ, ਭਾਜਪਾ ਦਾ ਰਾਹ ਰੋਕਣਾ ਕਾਂਗਰਸ ਦੇ ਗੁੰਡਿਆਂ ਦਾ ਕੰਮ: ਅਸ਼ਵਨੀ ਸ਼ਰਮਾ

ਜੇ ਮੇਰੇ ਖੂਨ ਨਾਲ ਪੰਜਾਬ ਵਿਚ ਸ਼ਾਂਤੀ ਆਂਦੀ ਹੈਤਾਂ ਮੈਂ ਕੁਰਬਾਨੀ ਲਈ ਤਿਆਰ ਹਾਂਜਗ੍ਹਾ ਅਤੇ ਸਮਾਂ ਕਾਂਗਰਸੀ ਦੱਸਣ : ਅਸ਼ਵਨੀ ਸ਼ਰਮਾ

ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰੇਸ ਨੂੰ ਨਿਗਮ ਚੋਣਾਂ ਵਿੱਚ ਆਪਣੀ ਹਾਰ ਮੰਨਦਿਆਂ ਅਤੇ ਸੂਬੇ ਦੇ ਲੋਕਾਂ ਵਿੱਚ ਆਪਣਾ ਸਮਰਥਨ ਗੁਆਉਂਦਿਆਂ ਕਾਂਗਰਸ ਨੂੰ ਚੇਤਾਵਨੀ ਅਤੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਕਾਂਗਰਸੀਆਂ ਕੋਲ ਦਮ ਹੈ ਤਾਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦਾ ਸਾਹਮਣਾ ਕਰਨ, ਕਿਸਾਨਾਂ ਦੀ ਆੜ ਲੈ ਕੇ ਭਾਜਪਾ ਨੇਤਾਵਾਂ ਦਾ ਰਾਹ ਨਾ ਰੋਕੋ। ਕਿਸਾਨਾਂ ਦੀ ਆੜ ਲੈ ਕੇ ਗੁੰਡਾਗਰਦੀ ਕਰਕੇ ਭਾਜਪਾ ਆਗੂਆਂ ਦਾ ਰਾਹ ਨਾ ਰੋਕੋ। ਕਿਸਾਨ ਪਸੀਨਾ ਵਹਾਉਂਦਾ  ਹੈ, ਲਹੂ ਨਹੀਂ, ਭਾਜਪਾ ਨੇਤਾਵਾਂ ਅਤੇ ਵਰਕਰਾਂ ਦਾ ਰਾਹ ਰੋਕਣਾ ਕਾਂਗਰਸੀਆਂ ਦਾ ਕੰਮ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸ਼ਰੇਆਮ ਗੁੰਡਾਗਰਦੀ ਹੀ ਕਰਨੀ ਹੈ ਤਾਂ ਚੋਣ ਡਰਾਮਾ ਕਰਨ ਦੀ ਕੀ ਲੋੜ ਹੈ? ਸਿੱਧੇ ਸਿੱਧੇ  ਆਹਮੋ-ਸਾਹਮਣੇ ਹੋ ਜਾਂਦੇ ਹਾਂ, ਨਿਹੱਥੇ ਲੋਕਾਂ’ ਤੇ ਹਮਲਾ ਕਰਨਾ ਕਿਥੋਂ ਦੀ ਬਹਾਦਰੀ ਹੈ, ਜੇ ਲੋਕਤੰਤਰ ਦੀ ਹਤਿਆ ਹੀ ਕਰਨੀ ਹੈ  ਤਾਂ ਚੋਣਾਂ ਕਿਉਂ ਕਰਵਾ ਰਹੇ ਹੋ? ਕੈਪਟਨ ਨੇ ਲੋਕਤੰਤਰ ਨੂੰ ਅਗਵਾ ਕਰ ਇੱਕ ਬੰਧੂਆ ਮਜ਼ਦੂਰ ਬਣਾ ਲਿਆ ਹੈ। ਪੰਜਾਬ ਪੁਲਿਸ ਅਤੇ ਡੀ.ਜੀ.ਪੀ. ਪੰਜਾਬ ਕੈਪਟਨ ਦੇ ਪਿੱਠੂ ਬਣੇ ਹੋਏ ਹਨ ਅਤੇ ਸਪੱਸ਼ਟ ਤੌਰ ‘ਤੇ ਕੈਪਟਨ ਦੀਆਂ ਕਠਪੁਤਲੀਆਂ ਬਣ ਕੇ ਰਹੀ ਗਏ ਹਨ।

        ਅਸ਼ਵਨੀ ਸ਼ਰਮਾ ਨੇ ਆਪਣੀ ਅਬੋਹਰ ਫੇਰੀ ਦੌਰਾਨ ਹਮਲਾਵਰਾਂ ਕੋਲ ਖਤਰਨਾਕ ਹਥਿਆਰ (ਬਰਛੇ, ਲੋਹੇ ਦੀਆਂ ਰੌਡਾਂ, ਪੱਥਰ ਆਦਿ) ਅਤੇ ਹੋਰ ਸਮੱਗਰੀ ਦੀ ਆਮਦ ਅਤੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਭ ਕੁਝ ਸੋਚੀ-ਸਮਝੀ ਸਾਜਿਸ਼ ਦਾ ਨਤੀਜਾ ਹੈ ਅਤੇ ਇਸ ‘ਚ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਸਾਫ ਨਜਰ ਆਉਦੀ ਹੈ। ਉਹਨਾਂ ਪੁਲਿਸ ਸੁਰੱਖਿਆ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਉਸਨੇ ਪੁਲਿਸ ਨੂੰ ਪੁੱਛਿਆ ਕਿ ਪ੍ਰਦਰਸ਼ਨਕਾਰੀ ਅਤੇ ਅਸਮਾਜਿਕ ਲੋਕ ਮੇਰੇ ਪ੍ਰੋਗਰਾਮ ਤੱਕ ਕਿਵੇਂ ਪੁੱਜੇ? ਉਨ੍ਹਾਂ ਕਿਹਾ ਕਿ ਜਿਥੇ ਵੀ ਥਾਣਾ ਸਦਰ ਦਾ ਇੰਚਾਰਜ ਹੈ, ਉਥੇ ਇਹ ਬਦਮਾਸ਼ ਕਿਵੇਂ ਪਹੁੰਚਦੇ ਹਨ? ਪੁਲਿਸ ਇਨ੍ਹਾਂ ਪ੍ਰਸ਼ਨਾਂ ‘ਤੇ ਕੋਈ ਸਪੱਸ਼ਟੀਕਰਨ ਨਹੀਂ ਦੇ ਸਕੀ ਅਤੇ ਆਪਣੀ ਜਾਨ ਬਚਾਉਣ ਲਈ ਮੌਕੇ’ ਤੇ ਹੀ ਥਾਣਾ ਸਦਰ ਦੇ ਇੰਚਾਰਜ ਨੂੰ ਲਾਈਨ ਹਾਜਰ ਕਰਨ ਦੀ ਗੱਲ ਕਹਿਣ ਲਗੇ। ਸੂਬਾ ਪ੍ਰਧਾਨ ਨੇ ਸਾਰੇ ਘਟਨਾਕ੍ਰਮ ਦੀ ਜਾਂਚ ਦੀ ਮੰਗ ਕੀਤੀ।

        ਅਸ਼ਵਨੀ ਸ਼ਰਮਾ ਨੇ ਸਿੱਧੇ ਤੌਰ ‘ਤੇ ਪੁਲਿਸ ਨੂੰ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਦੱਸ ਦੇਵੇ ਕਿ ਅੱਗੇ ਉਨ੍ਹਾਂ’ ਤੇ ਕਿੱਥੇ ਹਮਲਾ ਕੀਤਾ ਜਾਵੇਗਾ। ਉਹ ਕਾਰ ਵਿਚ ਨਹੀਂ ਬੈਠਨਗੇ ਭਾਵੇਂ ਕਿਸਾਨਾਂ ਦੇ ਨਾਮ ‘ਤੇ ਕਾਂਗਰਸੀ ਗੁੰਡੇ ਉਹਨਾਂ ਦੀ ਜਾਨ ਹੀ ਕਿਉਂ ਨਾ ਲੈ ਲੈਣ? ਉਨ੍ਹਾਂ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਇਸ ਤੋਂ ਵੱਧ ਹੋਰ ਕੀ ਹੋਵੇਗੀ ਕਿ ਅੱਜ ਪੰਜਾਬ ਨੂੰ ਸਬ ਤੋਂ ਕਮਜ਼ੋਰ ਡੀ.ਜੀ.ਪੀ. ਮਿਲਿਆ ਹੋਇਆ ਹੈI

        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਨੇ ਜੋ ਪੰਜਾਬ ਦੇ ਹਾਲਤ ਬਣਾ ਦਿੱਤੇ ਹਨ, ਉਸ ਨੂੰ ਦੰਦਾਂ ਨਾਲ ਖੋਲ੍ਹਣਾ ਵੀ ਮੁਸ਼ਕਲ ਹੋਵੇਗਾ। ਅਸੀਂ ਸਾਰੇ ਪੰਜਾਬ ਦੀ ਅਮਨ-ਸ਼ਾਂਤੀ ਲੱਭਦੇ ਰਹੀ ਜਾਵਾਂਗੇ! ਪੰਜਾਬ ਪਹਿਲਾਂ ਹੀ ਬਹੁਤ ਦੁੱਖ ਝੱਲ ਚੁਕਾ ਹੈ ਅਤੇ ਹੁਣ ਕੈਪਟਨ ਅਤੇ ਕਾਂਗਰਸ ਪੰਜਾਬ ਨੂੰ 1984 ਦੇ ਕਾਲੇ ਦੌਰ ਵਿੱਚ ਦੋਬਾਰਾ ਧੱਕ ਰਹੀ ਹੈ। ਭਾਜਪਾ ਨੇ ਹਮੇਸ਼ਾ ਪੰਜਾਬ ਦੀ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਲਈ ਕੁਰਬਾਨੀਆਂ ਦਿੱਤੀਆਂ ਹਨ।

        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਇੰਨੀ ਬੌਖਲਾ ਅਤੇ ਡਰ ਗਈ ਹੈ ਕਿ ਨਿਗਮ ਚੋਣਾਂ ‘ਚ ਆਪਣੀ ਹਰ ਨੂੰ ਦੇਖਦਿਆਂ ਉਹ ਭਾਜਪਾ ਨੂੰ ਹਰ ਕੀਮਤ ‘ਤੇ ਰੋਕਣਾ ਚਾਹੁੰਦੀ ਹੈ, ਇਸ ਦੇ ਲਈ, ਕਿਸਾਨਾਂ ਦੇ ਨਾਮ ‘ਤੇ, ਭਾਜਪਾ ਉਮੀਦਵਾਰਾਂ ਨੂੰ ਧਮਕੀਆਂ ਦੇਣ ਅਤੇ ਉਨ੍ਹਾਂ ਨੂੰ ਚੋਣ ਤੋਂ ਪਿੱਛੇ ਹਟਣ ਲਈ ਕਹਿ ਰਹੀ ਹੈ। ਉਨ੍ਹਾਂ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ। ਚੋਣ ਪ੍ਰਚਾਰ ਤੋਂ ਰੋਕਿਆ ਜਾ ਰਿਹਾ ਹੈ। ਪੁਲਿਸ ਚੁੱਪਚਾਪ ਦੇਖ ਰਹੀ ਹੈ ਪਰ ਜਨਤਾ ਨੇ ਸਭ ਕੁਝ ਵੇਖ ਅਤੇ ਸਮਝ ਲਿਆ ਹੈ ਅਤੇ ਇਸਦਾ ਜਵਾਬ ਦੇਣ ਲਈ ਤਿਆਰ ਹੈ।