ਭਾਜਪਾ ਆਮ ਵਰਕਰਾਂ ਦੀ ਪਾਰਟੀ ਹੈ ਨਾ ਕਿ ਵੰਸ਼ ਦੀ: ਦੁਸ਼ਯੰਤ ਗੌਤਮ ਮਾਲਵਾ ਦੇ ਵੱਡੇ ਨੇਤਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੰਕੇਤ ਹੈ ਕਿ ਪੰਜਾਬੀ ਚਾਹੁੰਦੇ ਹਨ ਕਿ ਭਾਜਪਾ ਪੰਜਾਬ ਵਿੱਚ ਅਗਲੀ ਸਰਕਾਰ ਬਣਾਏ: ਅਸ਼ਵਨੀ ਸ਼ਰਮਾ

whatsapp-image-2021-06-21-at-14-08-45

 

ਸਿੱਖ ਅਤੇ ਦਲਿਤ ਸਮਾਜ ਦੇ ਕਈ ਸਮਾਜਿਕ ਅਤੇ ਰਾਜਨੀਤਿਕ ਨੇਤਾ ਭਾਜਪਾ ਵਿੱਚ ਹੋਏ ਸ਼ਾਮਲ।

 

ਚੰਡੀਗੜ੍ਹ: 21 ਜੂਨ (   ), ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਮਜ਼ਬੂਤ ਜਨਾਧਾਰ ਦੇ ਮੱਦੇਨਜ਼ਰ ਕਈ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਲੋਕ ਖ਼ੁਦ ਭਾਜਪਾ ਵਿਚ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ। ਇਸ ਕੜੀ ਵਿਚ ਅੱਜ ਸਿੱਖ ਅਤੇ ਦਲਿਤ ਸਮਾਜ ਦੇ ਕਈ ਦਿੱਗਜ਼ ਨੇਤਾਵਾਂ ਨੇ ਆਪਣੇ ਸਾਥੀਆਂ ਅਤੇ ਵਰਕਰਾਂ ਸਮੇਤ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਲਈ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਸੂਬਾ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਹਰਜੀਤ ਸਿੰਘ ਗਰੇਵਾਲ ਆਦਿ ਵੀ ਮੌਜੂਦ ਸਨ।

                ਦੁਸ਼ਯੰਤ ਗੌਤਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਬੇ ਵਿਚ ਅਗਲੀਆਂ ਚੋਣਾਂ ਇਹ ਦਰਸਾਉਣਗੀਆਂ ਕਿ ਪੰਜਾਬੀ ਅਮਨ, ਖੁਸ਼ਹਾਲੀ ਅਤੇ ਨਸ਼ਾ ਮੁਕਤ ਪੰਜਾਬ ਚਾਹੁੰਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਭ੍ਰਿਸ਼ਟ ਕਾਰਜਾਂ ਲਈ ਵਾਟਰਲੂ ਦਾ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੰਸ਼ ਅਧਾਰਤ ਹਨ, ਜਦੋਂਕਿ ਭਾਜਪਾ ਵਿੱਚ ਹੀ ਸਿਰਫ ਇੱਕ ਵਰਕਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਨਵੇਂ ਸ਼ਾਮਲ ਕੀਤੇ ਅਨੁਸੂਚਿਤ ਜਾਤੀ ਦੇ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ‘ਤੇ  ਸਵਾਗਤ ਕਰਦਿਆਂ ਗੌਤਮ ਨੇ ਕਿਹਾ ਕਿ “ਅਨੁਸੂਚਿਤ ਜਾਤੀਆਂ ਅਤੇ ਵਾਂਝੇ ਸਮਾਜ ਨਾਲ ਸਬੰਧਤ ਲੋਕਾਂ ਦਾ ਭਾਜਪਾ ਵਿਚ ਹੀ ਸਤਿਕਾਰ ਕੀਤਾ ਜਾਂਦਾ ਹੈ। ਰਾਜਸਭਾ ਸਾਂਸਦ ਗੌਤਮ ਨੇ ਦਾਅਵਾ ਕੀਤਾ ਕਿ ਇਹ ਸੱਚ ਹੈ ਕਿ ਜੇ ਕਾਂਗਰਸ ਅਤੇ ਹੋਰ ਰਾਜਨੀਤਿਕ ਪਾਰਟੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਸੰਸਦ ਵਿਚ ਸਭ ਤੋਂ ਜ਼ਿਆਦਾ ਅਨੁਸੂਚਿਤ ਜਾਤੀ ਅਤੇ ਪੱਛੜੇ ਵਰਗ ਦੇ ਸੰਸਦ ਮੈਂਬਰ ਭਾਜਪਾ ਦੇ ਹਨ।

                ਅਸ਼ਵਨੀ ਸ਼ਰਮਾ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਬੀਜੇਪੀ ਹਮੇਸ਼ਾਂ ਪੰਜਾਬ ਵਿਚ ਸਦਭਾਵਨਾ ਅਤੇ ਸ਼ਾਂਤੀ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ। ਸ਼ਰਮਾ ਨੇ ਕਿਹਾ ਕਿ ਅਸੀਂ ਅਗਲੀਆਂ ਚੋਣਾਂ ਨਿਸ਼ਚਤ ਤੌਰ ‘ਤੇ ਜਿੱਤਾਂਗੇ ਕਿਉਂਕਿ ਕਾਂਗਰਸ ਲੋਕਾਂ ਨਾਲ ਕੀਤੇ ਆਪਣੇ ਚੋਣ ਵਾਅਦੀਆਂ ਵਿਚੋਂ ਇਕ ਵੀ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਹਨਾਂ ਪੁੱਛਿਆ ਕਿ ਨਸ਼ਾ ਮੁਕਤ ਪੰਜਾਬ ਕਿੱਥੇ ਹੈ?

                ਜੀਵਨ ਗੁਪਤਾ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿੱਚ ਰਾਸ਼ਟਰੀ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੌਜਵਾਨ ਲੋਕ ਸ਼ਕਤੀ ਪਾਰਟੀ ਪ੍ਰੇਮ ਸਿੰਘ ਸਫਰੀ (ਫਰੀਦਕੋਟ), ਸੇਵਾਮੁਕਤ ਡਿਪਟੀ ਰਿਹਾਇਸ਼ੀ ਕਮਿਸ਼ਨਰ, 2012 ‘ਚ ਕਾਂਗਰਸ ਪਾਰਟੀ ਬੱਲੂਆਣਾ ਤੋਂ ਚੋਣ ਲੜਨ ਵਾਲੇ ਅਤੇ ਸਾਬਕਾ ਮੰਤਰੀ ਕੇ ਚੌਧਰੀ ਸ਼ਿਵ ਚੰਦ ਦੇ ਪੁੱਤਰ ਗਿਰੀ ਰਾਜ ਰਾਜੋਰਾ (ਬੱਲੂਆਣਾ), ਸੇਵਾ ਮੁਕਤ ਐਕਸੀਅਨ ਪੀਐਸਪੀਸੀਐਲ, ਸਾਬਕਾ ਸੀਨੀਅਰ ਮੀਤ ਪ੍ਰਧਾਨ, ਪੰਜਾਬ ਬਹੁਜਨ ਮੁਕਤ ਪਾਰਟੀ ਅਤੇ ਆਲ ਇੰਡੀਆ ਕਿਸਾਨ ਕਰਮਚਾਰੀ ਯੂਨੀਅਨ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ (ਫ਼ਿਰੋਜ਼ਪੁਰ), ਧੰਨ ਧੰਨ ਬਾਬਾ ਜੀਵਨ ਸਿੰਘ ਸੰਸਥਾ (ਮੋਗਾ) ਦੇ ਪ੍ਰਧਾਨ ਅੰਗਰੇਜ਼ ਸਿੰਘ (ਬੁਧ ਸਿੰਘ ਵਾਲਾ), ਸਮਾਜ ਸੇਵਕ ਸਿਕੰਦਰ ਸਿੰਘ ਭਾਮਰੀ (ਸ਼੍ਰੀ ਹਰਗੋਬਿੰਦਪੁਰ), ਸਿਕੰਦਰ ਸਿੰਘ ਸਮਾਲਸਰ (ਮੋਗਾ), ਗੁਰਚਰਨ ਸਿੰਘ ਰਾਜੂ (ਪੱਤੋ ਹੀਰਾ ਸਿੰਘ), ਅਵਤਾਰ ਸਿੰਘ ( ਜਲੰਧਰ), ਰਾਜਵਿੰਦਰ ਸਿੰਘ (ਜ਼ੀਰਾ), ਭਾਈ ਜੈਤਾ ਜੀ ਫਾਉਂਡੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਰੰਗਰੇਟਾ, ਬਾਬਾ ਹਰਪ੍ਰੀਤ ਸਿੰਘ  ਕਾਰਸੇਵਾ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਬਾਬਾ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਤੇ ਵਰਕਰ ਹਨ। ਦੂਜੇ ਪਾਸੇ, ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ‘ਤੇ ਜਤਾਏ ਭਰੋਸਾ ‘ਤੇ ਪੂਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਭਰੋਸਾ ਦਿੱਤਾ।