ਭਾਜਪਾ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਡਾ ਜੀ ਦਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ |


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁੱਲੇ ਪੱਤਰ ਬਾਰੇ ਮੇਰਾ ਜਵਾਬ ਇਹ ਹੈ ਕਿ ਉਹਨਾਂ ਨੇ 1 ਨਵੰਬਰ 2020 ਨੂੰ ਮੀਡੀਆ ਦੇ ਅਨੁਸਾਰ ਮੈਨੂੰ ਕੋਈ ਪੱਤਰ ਭੇਜਿਆ ਸੀ, ਹਾਲਾਂਕਿ ਇਸ ਸਮੇਂ ਤੱਕ ਮੈਨੂੰ ਉਹਨਾਂ ਵੱਲੋਂ ਕੋਈ ਅਜਿਹਾ ਪੱਤਰ ਨਹੀਂ ਮਿਲਿਆ ਹੈ, ਫਿਰ ਵੀ ਮੈਂ ਮੀਡੀਆ ਰਾਹੀਂ ਪ੍ਰਾਪਤ ਉਹਨਾਂ ਦੇ ਪੱਤਰ ਦਾ ਜਵਾਬ ਦੇ ਰਿਹਾ ਹਾਂ।
ਮੈਨੂੰ ਅਜਿਹਾ ਲੱਗਦਾ ਹੈ ਕਿ ਉਹਨਾਂ ਨੇ ਇਹ ਪੱਤਰ ਸਿਰਫ ਮੀਡੀਆ ਲਈ ਤਿਆਰ ਕੀਤਾ ਸੀ, ਜਿਸਦਾ ਅਰਥ ਹੈ ਕਿ ਉਹਨਾਂ ਦਾ ਉਦੇਸ਼ ਸਿਰਫ ਅਤੇ ਸਿਰਫ ਰਾਜਨੀਤਿਕ ਰੌਲਾ ਪਾਉਣਾ ਸੀ ਅਤੇ ਇਸ ਪੱਤਰ ਦਾ ਉਠਾਏ ਗਏ ਮਸਲਿਆਂ ਦੇ ਹੱਲ ਵਿਚ ਕੋਈ ਸਰੋਕਾਰ ਨਹੀਂ ਹੈ।
ਮੈਂ ਕੈਪਟਨ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਕਿਸਾਨਾਂ ਅਤੇ ਦੇਸ਼ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।