ਭਾਜਪਾ ਜਨਰਲ ਸਕੱਤਰ ਨੇ ਪੱਤਰ ਲਿਖ ਜਤਾਇਆ ਵਿਰੋਧI

%e0%a8%b8%e0%a8%a4%e0%a8%bf%e0%a8%95%e0%a8%be%e0%a8%b0%e0%a8%af%e0%a9%8b%e0%a8%97-%e0%a8%b0%e0%a8%be%e0%a8%a3%e0%a8%be-%e0%a8%95%e0%a9%87-converted-1-page-001ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ.ਸੁਭਾਸ਼ ਸ਼ਰਮਾ ਨੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ, ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਮੋਬ-ਲਿੰਚਿੰਗ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਕਰਨ ਅਤੇ ਕੇਪਟਨ ਦੀ ਕਠਪੁਤਲੀ ਬਣਨ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਸੁਭਾਸ਼ ਸ਼ਰਮਾ ਨੇ ਕਿਹਾ ਕੀ 27 ਮਾਰਚ ਨੂੰ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਮੋਬ ਲਿਨਚਿੰਗ ਦੀ ਘਟਨਾ ਨੇ ਨਾ ਸਿਰਫ ਲੋਕਤੰਤਰ, ਸਗੋਂ ਪੰਜਾਬ ਅਤੇ ਪੰਜਾਬੀਅਤ ਨੂੰ ਵੀ ਪੂਰੀ ਦੁਨੀਆ ਵਿਚ ਸ਼ਰਮਸਾਰ ਕੀਤਾ ਹੈ। ਪੂਰੇ ਦੇਸ਼ ਵਿਚ ਇਸਦੀ ਨਿਖੇਧੀ ਹੋ ਰਹੀ ਹੈ। ਰਾਜਨੀਤਿਕ ਦਲਾਂ, ਅਖਬਾਰਾਂ ਦੇ ਸੰਪਾਦਕਾਂ, ਸਮਾਜਕ ਅਤੇ ਧਾਰਮਿਕ ਆਗੂਆਂ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਦਸਿਆ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੇ ਤੁਹਾਡੇ ਵਲੋਂ ਹਾਲੇ ਤਕ ਕੋਈ ਸਖ਼ਤ ਕਦਮ ਨਹੀਂ ਚੁਕਿਆ ਗਿਆ। ਸ਼ਰਮਾ ਨੇ ਕਿਹਾ ਕਿ ਸਪੀਕਰ ਹੋਣ ਦੇ ਨਾਤੇ ਵਿਧਾਇਕਾਂ ਦੇ ਮਾਨ-ਸਨਮਾਨ ਦੀ ਰੱਖਿਆ ਕਰਨੀ ਨਾ ਸਿਰਫ ਤੁਹਾਡੀ ਨੈਤਿਕ ਜਿੰਮੇਵਾਰੀ ਹੈ, ਬਲਕਿ ਸੰਵਿਧਾਨਿਕ ਡਿਊਟੀ ਵੀ ਹੈ। ਪਰ ਬਦਕਿਸਮਤੀ ਦੀ ਗੱਲ ਹੈ ਕਿ ਤੁਸੀਂ ਇਹ ਜਿੰਮੇਦਾਰੀ ਨਿਭਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹੋ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਤੁਹਾਡਾ ਅਹੁਦਾ ਰਾਜਨੀਤੀ ਤੋਂ ਉਪਰ ਹੈ। ਹਾਲਾਂਕਿ ਤੁਸੀਂ ਪਿਛਲੇ ਚਾਰ ਸਾਲਾਂ ਵਿਚ ਕਦੇ ਵੀ ਰਾਜਨੀਤਿਕ ਸਵਾਰਥ ਤੋਂ ਉਪਰ ਨਹੀਂ ਉੱਠ ਸਕੇ। ਤੁਸੀਂ ਵਿਧਾਨਸਭਾ ਦੇ ਸਾਰੇ ਨਿਯਮਾਂ ਅਤੇ ਮਰਿਯਾਦਾਵਾਂ ਨੂੰ ਛਿਕੇ ਟੰਗ ਕੇ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੀ ਕਠਪੁਤਲੀ ਬਣ ਕੇ ਹੀ ਕੰਮ ਕੀਤਾ ਹੈ। ਆਤੁਹਾਡੇ ਕਈ ਕੰਮਾਂ, ਜਿਦਾਂ ਕਿ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅਸਤੀਫੇ ਤੇ ਫੈਸਲਾ ਨਾ ਕਰਨਾ ਅਤੇ ਪਾਰਟੀਆਂ ਨੂੰ ਮਨ ਮਰਜੀ ਨਾਲ ਬੋਲਣ ਦਾ ਸਮਾਂ ਦੇਣਾ, ਵਰਗੀਆਂ ਕਈ ਕਾਰਗੁਜਾਰੀਆਂ ਕਾਰਨ ਤੁਹਾਡੀ ਕਾਰਜਪ੍ਰਣਾਲੀ ‘ਤੇ ਵਾਰ-ਵਾਰ ਸਵਾਲ ਉਠਦੇ ਰਹੇ ਹਨ। ਪਰ ਇਸ ਘਟਨਾ ਨੇ ਤੁਹਾਡੀ ਵੱਟੀ ਚੁੱਪ ਨੇ ਤੁਹਾਡੇ ਸਵੈਮਾਨ ਤੇ ਅਹੁਦੇ ਦੀ ਗਰਿਮਾ ਨੂੰ ਗਹਿਰੀ ਸੱਟ ਮਾਰੀ ਹੈ।
ਸ਼ਰਮਾ ਨੇ ਵਿਧਾਨਸਭਾ ਸਪੀਕਰ ਨੂੰ ਨੀਂਦ ਤੋਂ ਜਾਗਣ ਅਤੇ ਚੁੱਪ ਤੋੜਨ ਦੀ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੋਬ-ਲਿਨਚਿੰਗ ਦੀ ਪੈ ਰਹੀ ਇਸ ਨਵੀਂ ਪਿਰਤ ਨੂੰ ਤੁਰੰਤ ਰੋਕਣ ਦੀ ਲੋੜ ਹੈ। ਨਹੀਂ ਤਾਂ, ਪੰਜਾਬ ਵਿਚ ਮੁੜ ਤੋਂ ਹਿੰਸਾ ਦਾ ਇਕ ਨਵਾਂ ਦੌਰ ਸ਼ੁਰੂ ਹੋ ਜਾਵੇਗਾ। ਬੇਸ਼ੱਕ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਦੀ ਨਾਲਾਇਕੀ ਇਸ ਘਟਨਾ ਲਈ ਜਿੰਮੇਵਾਰ ਹੈ, ਫੇਰ ਵੀ ਤੁਸੀਂ ਇਸ ਵੇਲੇ ਪਾਰਟੀ ਦਾ ਹਿਤ ਛੱਡ ਕੇ, ਸੂਬੇ ਦਾ ਹਿੱਤ ਸੋਚੋ। ਸ਼ਰਮਾ ਨੇ ਸਪੀਕਰ ‘ਤੋਂ ਮੰਗ ਕੀਤੀ ਕਿ ਉਹ ਇਸ ਘਟਨਾ ਦੀ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਹੇਠ ਜੁਡੀਸ਼ੀਅਲ ਜਾਂਚ ਦੇ ਤੁਰੰਤ ਆਦੇਸ਼ ਜਾਰੀ ਕਰਨ। ਸ਼ਰਮਾ ਨੇ ਕਿਹਾ ਕਿ ਉਹ ਪੂਰੀ ਉਮੀਦ ਕਰਦੇ ਹਨ ਕੀ ਸਪੀਕਰ ਸਾਹਿਬ ਆਪਣੀ ਅੰਤਰਆਤਮਾ ਦੀ ਆਵਾਜ਼ ਨੂੰ ਸੁਣਨਗੇ ਤੇ ਲੋਕਤੰਤਰ ਦੀ ਰੱਖਿਆ ਲਈ ਬਣਦੇ ਜਰੂਰੀ ਕਦਮ ਚੁੱਕਣਗੇ।