ਭਾਜਪਾ ਤ੍ਰਿਣਮੂਲ ਕਾਂਗਰਸ ਦੀ ਗੁੰਡਾਗਰਦੀ ਦਾ ਵਿਰੋਧ ‘ਚ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਰੇਗੀ ਰੋਸ-ਪ੍ਰਦਰਸ਼ਨ : ਜੀਵਨ ਗੁਪਤਾ

qwerth
ਤ੍ਰਿਣਮੂਲ ਕਾਂਗਰਸ ਦੀ ਮੁੱਖ ਮੰਤਰੀ ਮਮਤਾ ਦੇ ਬੰਗਾਲ ਦੀ ਨੰਦੀਗ੍ਰਾਮ ਸੀਟ ਤੋਂ ਹਾਰ ਜਾਣ ਤੋਂ ਬਾਅਦ ਮੁੱਖਮੰਤਰੀ ਮਮਤਾ ਦੇ ਇਸ਼ਾਰੇ ‘ਤੇ ਨੰਦੀਗਰਾਮ‘ ਚ ਭਾਜਪਾ ਦੇ ਦਫ਼ਤਰਾਂ, ਭਾਜਪਾ ਵਰਕਰਾਂ ਦੇ ਘਰਾਂ ‘ਤੇ ਹਮਲਾ ਕਰਕੇ ਸਾੜਨ ਅਤੇ ਭਾਜਪਾ ਵਰਕਰਾਂ ਦੀ ਬੇਰਹਿਮੀ ਨਾਲ ਕੀਤੀ ਗਈ ਹਤੀਆਂਵਾਂ ‘ਤੇ ਸਖ਼ਤ ਨੋਟਿਸ ਲੈਂਦੀਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਬੁੱਧਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਤ੍ਰਿਣਮੂਲ ਕਾਂਗਰਸ ਅਤੇ ਮਮਤਾ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਵਰਕਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਾਰੇ ਪੰਜਾਬ ਵਿੱਚ ਪ੍ਰਦਰਸ਼ਨ ਕਰਨਗੇ।

ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਆਪਣੀ ਨੰਦੀਗ੍ਰਾਮ ਦੀ ਹਾਰ ਨੂੰ ਸਹਿ ਨਹੀਂ ਸਕੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕਾਰਕੁਨਾਂ ਨੂੰ ਭੜਕਾਇਆ ਅਤੇ ਉਨ੍ਹਾਂ ਕਾਰਕੁਨਾਂ ਨੇ ਸਾਰੇ ਬੰਗਾਲ ਵਿੱਚ ਜਮ ਕੇ ਗੁੰਡਾਗਰਦੀ ਕੀਤੀ, ਜੋ ਮਮਤਾ ਨੂੰ ਦਿਖਾਈ ਨਹੀਂ ਦੇ ਰਹੀ। ਬੰਗਾਲ ‘ਚ ਚੋਣਾਂ ਦੌਰਾਨ ਵੀ ਤ੍ਰਿਣਮੂਲ ਕਾਂਗਰੇਸ ਦੇ ਕਾਰਕੁਨ ਦੰਗੇ ਕਰਦੇ ਰਹੇ ਅਤੇ ਮਮਤਾ ਇਸ ਲਈ ਵਾਰ-ਵਾਰ ਚੋਣ ਕਮਿਸ਼ਨ ਨੂੰ ਦੋਸ਼ੀ ਠਹਿਰਾਉਂਦੀ ਰਹੀ, ਕੀ ਹੁਣ ਮਮਤਾ ਨੂੰ ਤ੍ਰਿਣਮੂਲ ਵਰਕਰਾਂ ਦੇ ਦੰਗਿਆਂ ਅਤੇ ਭਾਜਪਾ ਵਰਕਰਾਂ ਦੇ ਕਤਲੇਆਮ ਨਜਰ ਨਹੀਂ ਆਉਂਦੇ? ਤ੍ਰਿਣਮੂਲ ਦੀ ਜਿੱਤ ਦੀ ਖੁਸ਼ੀ ਵਿਚ ਮਮਤਾ ਸ਼ਾਇਦ ਇਹ ਭੁੱਲ ਗਈ ਕਿ ਉਸਦੀ ਲੱਤ ਟੁੱਟੀ ਹੋਇ ਹੈ ਅਤੇ ਜਿੱਤ ਦੀ ਖ਼ਬਰ ਸੁਣਦਿਆਂ ਹੀ ਉਹ ਆਪਣੇ ਪੈਰਾਂ ਤੇ ਖਲੋ ਗਈ ਅਤੇ ਬਹੁਤ ਆਰਾਮ ਨਾਲ ਤੁਰਨ ਲੱਗੀ। ਮਮਤਾ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਧੋਖਾ ਕੀਤਾ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਸੂਬੇ ਵਿੱਚ ਜਮ ਕੇ ਗੁੰਡਾਗਰਦੀ ਕਰਦੇ ਹੋਏ ਸੈਂਕੜੇ ਭਾਜਪਾ ਵਰਕਰਾਂ ਦਾ ਕਤਲੇਆਮ ਕੀਤਾ ਹੈ ਅਤੇ ਇਹ ਸਭ ਮਮਤਾ ਦੇ ਕਹਿਣ ‘ਤੇ ਹੋਇਆ ਹੈ। ਭਾਜਪਾ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਤ੍ਰਿਣਮੂਲ ਕਾਂਗਰਸ ਦੀ ਗੁੰਡਾਗਰਦੀ ਵਿਰੁੱਧ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਪ੍ਰਦਰਸ਼ਨ ਕਰਕੇ ਆਪਣੇ ਵਰਕਰਾਂ ਦੀਆਂ ਹੱਤਿਆਵਾਂ ਦਾ ਵਿਰੋਧ ਕਰੇਗੀ। ਗੁਪਤਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ 10 ਸਾਲਾਂ ਤੋਂ ਉਥੇ ਰਾਜ ਕਰ ਰਹੀ ਹੈ ਅਤੇ ਉਥੋਂ ਦਾ ਪ੍ਰਸ਼ਾਸਨ ਵੀ ਉਨ੍ਹਾਂ ਦੇ ਹੱਥਾਂ ਵਿਚ ਖਿਡੌਣਾ ਬਣਿਆ ਹੋਇਆ ਹੈ, ਜਿਸ ਦੀ ਸਹਾਇਤਾ ਨਾਲ ਤ੍ਰਿਣਮੂਲ ਕਾਂਗਰਸ ਨੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਅਤੇ ਇਸ ਦਾ ਜ਼ੋਰਦਾਰ ਢੰਗ ਨਾਲ ਫਾਇਦਾ ਚੁੱਕਿਆ।

 ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਨੇ ਬੰਗਾਲ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਪਹਿਲਾਂ ਭਾਜਪਾ 3 ਸੀਟਾਂ ‘ਤੇ ਸੀ, ਪਰ ਇਸ ਵਾਰ ਇਹ 77 ਦੀ ਪਾਰ ਕਰ ਗਈ ਹੈ। ਇਹ ਅੰਕੜਾ ਵੀ ਘੱਟ ਨਹੀਂ ਹੈ। ਇਸਦਾ ਮੁੱਖ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ  ਜਨਤਕ ਤੌਰ ‘ਤੇ ਸਾਫ ਸੋਚ ਅਤੇ ਸਪੱਸ਼ਟ ਨੀਤੀਆਂ ਹਨ। ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸਿਰਫ ਇਕ ਹੀ ਉਦੇਸ਼ ਹੈ, ਸਬਕਾ ਸਾਥ, ਸਬਕਾ ਵਿਕਾਸ, ਜਿਸ ਦੇ ਨਤੀਜੇ ਵਜੋਂ ਬਾਕੀ ਸੂਬਿਆਂ ਵਿਚ ਭਾਜਪਾ ਨੂੰ ਬਹੁਤ ਚੰਗੀ ਲੀਡ ਮਿਲੀ ਹੈ। ਕਾਂਗਰੇਸ ਦਾ ਸੁਪੜਾ ਪੰਜਾਂ ਸੂਬਿਆਂ ਵਿਚ ਸਾਫ ਹੋ ਗਿਆ ਹੈ ਅਤੇ ਹੁਣ ਪੰਜਾਬ ਦੀ ਵਾਰੀ ਹੈ।