ਭਾਜਪਾ ਨੇ ਐਲਾਨੇ ਸੂਬਾਈ ਮੀਡਿਆ ਸਲਾਹਕਾਰ, ਸੂਬਾ ਬੁਲਾਰੇ, ਟੀ.ਵੀ. ਬਹਿਸ ਪੈਨਲਿਸਟ, ਸਟੇਟ ਸੈੱਲ ਦੇ ਕਨਵੀਨਰ ਅਤੇ ਵਿਸ਼ੇਸ਼ ਆਮੰਤਰਿਤ ਮੈਂਬਰ।

ਅਸ਼ਵਨੀ ਸ਼ਰਮਾ ਨੇ ਸੂਬਾ ਪੱਧਰੀ ਸੰਗਠਨਾਤਮਕ ਢਾਂਚੇ ਦਾ ਕੀਤਾ ਗਿਆ ਵਿਸਤਾਰ।
ਅਸ਼ਵਨੀ ਸ਼ਰਮਾ ਨੇ ਸੂਬਾ ਪੱਧਰੀ ਸੰਗਠਨਾਤਮਕ ਢਾਂਚੇ ਦਾ ਕੀਤਾ ਗਿਆ ਵਿਸਤਾਰ।

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਕੜੀ ਵਿੱਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾਈ ਬੁਲਾਰੇ, ਟੀ.ਵੀ. ਬਹਿਸ ਲਈ ਪੈਨਲਿਸਟ, ਸਟੇਟ ਸੈੱਲ ਕਨਵੀਨਰ ਅਤੇ ਜ਼ਿਲ੍ਹਾ ਮੁਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਭਾਜਪਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾਈ ਮੀਡੀਆ ਸਲਾਹਕਾਰ ਦੇ ਅਹੁਦੇ ਲਈ ਕਰਨਲ ਜੈਬੰਸ ਸਿੰਘ (ਪਟਿਆਲਾ), ਸੂਬਾਈ ਬੁਲਾਰੇ ਦੇ ਅਹੁਦੇ ਲਈ ਹਰਵਿੰਦਰ ਸਿੰਘ ਕਾਹਲੋਂ (ਜਲੰਧਰ), ਟੀ.ਵੀ. ਬਹਿਸ ਲਈ ਪੈਨਲਿਸਟ ਵਜੋਂ ਕੁਲਦੀਪ ਸਿੰਘ ਕਾਹਲੋਂ (ਅੰਮ੍ਰਿਤਸਰ), ਬੁੱਧੀਜੀਵੀ ਸੈੱਲ ਦੇ ਸੂਬਾ ਕੋ-ਕਨਵੀਨਰ ਵਜੋਂ ਡਾ.ਜਸਵਿੰਦਰ ਸਿੰਘ ਢਿੱਲੋਂ (ਅੰਮ੍ਰਿਤਸਰ), ਪੰਚਾਇਤੀ ਰਾਜ ਸੈੱਲ ਦੇ ਕੋ-ਕਨਵੀਨਰ ਵਜੋਂ ਸੁਖਪਾਲ ਬਰਾੜ (ਫਰੀਦਕੋਟ) ਅਤੇ ਬਲਜਿੰਦਰ ਸਿੰਘ ਡਕੋਹਾ (ਬਟਾਲਾ), ਅਤੇ ਵਿਸ਼ੇਸ਼ ਆਮੰਤਰਿਤ ਮੈਂਬਰਾਂ ਵਜੋਂ ਨਿਰਮਲਜੀਤ ਸਿੰਘ (ਮੋਹਾਲੀ), ਜਗਮੋਹਨ ਸਿੰਘ ਸੈਣੀ (ਪਟਿਆਲਾ), ਕਵਿਤਾ ਸਰੋਵਾਲ (ਪਟਿਆਲਾ), ਜੀਵਨ ਮਹਾਜਨ (ਮੁਕੇਰੀਆਂ) ਅਤੇ ਦਵਿੰਦਰ ਸਿੰਘ (ਮੁਕੇਰੀਆਂ) ਨੂੰ ਨਿਯੁਕਤ ਕੀਤਾ ਗਿਆ ਹੈ |

ਜੀਵਨ ਗੁਪਤਾ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਇਹ ਨਿਯੁਕਤੀਆਂ ਉਨ੍ਹਾਂ ਦੇ ਪਾਰਟੀ ਪ੍ਰਤੀ ਸਮਰਪਣ, ਲਗਣ ਅਤੇ ਪਾਰਟੀ ਪ੍ਰਤੀ ਕੰਮ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ ਅਤੇ ਇਹ ਸਭ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜਬੂਤ ਕਰਨਗੇ।