ਭਾਜਪਾ ਨੇ ਕੈਪਟਨ ਸਰਕਾਰ ਵੱਲੋਂ ਲਗਾਏ ਟੈਕਸਾਂ ਦਾ ਕੀਤਾ ਸਖਤ ਵਿਰੋਧ। ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਬਜਟ ਰੱਖਣ ਤੋਂ ਬਾਅਦ ਵੀ ਨਵੇਂ ਟੈਕਸ ਕਿਉਂ: ਅਸ਼ਵਨੀ ਸ਼ਰਮਾ

ashwani-sharma-2
ਕੈਪਟਨ ਸਰਕਾਰ ਵਲੋਂ ਪੰਜਾਬ ‘ਚ ਪਾਸ ਕੀਤਾ ਗਿਆ ‘ਦ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਬਿੱਲ -2021’ ਪੰਜਾਬ ਵਿੱਚ, ਜਿਸ ਵਿੱਚ ਪੈਟਰੋਲ, ਡੀਜ਼ਲ ਅਤੇ ਅਚੱਲ ਜਾਇਦਾਦ ਉੱਤੇ ਸਮੇਂ-ਸਮੇਂ ‘ਤੇ ਆਪਣੇ ਹਿੱਸਾਬ ਨਾਲ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸ ਲਗਾਉਣ ਦਾ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ  ਸਖਤ ਸ਼ਬਦਾਂ ‘ਚ ਵਿਰੋਧ ਕੀਤਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੋਰੋਨਾ ਕਾਰਨ ਆਮ ਲੋਕਾਂ ਨੂੰ ਆਪਣੇ ਘਰ ਦੀ ਰਸੋਈ ਦਾ ਖਰਚਾ ਚਲਾਉਣਾ ਪਹਿਲਾਂ ਹੀ ਬੜਾ ਮੁਸ਼ਕਲ ਹੋ ਰਿਹਾ ਹੈ, ਅਤੇ ਉਸ ਉਪਰ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ’ ਜਨਤਾ ਤੇ ਨਵੇਂ-ਨਵੇਂ ਟੈਕਸਾਂ ਦਾ ਭਾਰ ਪਾਇਆ ਜਾ ਰਿਹਾ ਹੈ। ਪੰਜਾਬ ‘ਤੋਂ ਉਦਯੋਗ ਪਹਿਲਾਂ ਹੀ ਪਲਾਇਣ ਕਰ ਚੁੱਕੇ ਹਨ ਜਾਂ ਕਰ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਦੇ ਭਾਰੀ ਭਰਕਮ ਟੈਕਸਾਂ ਅਤੇ ਮਹਿੰਗੀ ਬਿਜਲੀ ਕਾਰਨ ਕੋਈ ਵੀ ਬਾਹਰਲੇ ਉਦਯੋਗਪਤੀ ਪੰਜਾਬ ‘ਚ ਆਪਣਾ  ਉਦਯੋਗ ਲਗਾਉਣ ਲਈ ਮੂੰਹ ਨਹੀਂ ਕਰਦਾ। ਜਿਸ ਕਾਰਨ ਆਮ ਲੋਕਾਂ ਨੂੰ ਰੁਜ਼ਗਾਰ ਦੇ ਲਾਲੇ ਪੈ ਚੁੱਕੇ ਹਨ। ਕੈਪਟਨ ਸਰਕਾਰ ਦੇ ਨਵੇਂ ਟੈਕਸਾਂ ਦਾ ਭਾਰ ਜਨਤਾ ਕਿਵੇਂ ਸਹਿ ਸਕੇਗੀ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਨੇ 2017 ਵਿੱਚ ਆਪਣੇ ਚੋਣ ਮਨੋਰਥ ਪੱਤਰ ਵਿੱਚ ਹਰ ਘਰ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਸੀ, ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਰੁਜ਼ਗਾਰ ਦੀ ਉਮੀਦ ਵਿੱਚ ਧੱਕੇ ਖਾ ਰਹੇ ਹਨ। ਇਕ ਪਾਸੇ ਮਨਪ੍ਰੀਤ ਬਾਦਲ ਬਜਟ ਵਿਚ ਲੋਕਾਂ ਨੂੰ ਸੁਨਹਿਰੀ ਸੁਪਨੇ ਦਿਖਾਉਂਦੇ ਹਨ ਅਤੇ ਦੂਜੇ ਪਾਸੇ ਉਹ ਕਹਿੰਦੇ ਹਨ ਕਿ ਖਜ਼ਾਨਾ ਖਾਲੀ ਹੈ। ਸ਼ਰਮਾ ਨੇ ਸਵਾਲ ਕੀਤਾ ਕਿ ਮਨਪ੍ਰੀਤ ਬਾਦਲ ਨੇ ਬਜਟ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਵੱਖਰਾ ਬਜਟ ਰੱਖਿਆ ਹੈ ਅਤੇ ਜੇ ਉਨ੍ਹਾਂ ਕੋਲ ਲੋੜੀਂਦਾ ਬਜਟ ਹੈ ਤਾਂ ਫਿਰ ਜਨਤਾ ਉੱਤੇ ਹੋਰ ਟੈਕਸ ਕਿਉਂ ਲਗਾਏ ਗਏ ਹਨ? ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਸਰਕਾਰ ਦਾ ਬਜਟ ਸਰਾਸਰ ਝੂਠ ਦਾ ਪੁਲਿਦਾ ਹੈ