ਭਾਜਪਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮਾਤਾ ਵੈਸ਼ਨੋ ਦੇਵੀ ਮੰਦਰ, ਮਾਤਾ ਮਾਨਸਾ ਦੇਵੀ ਮੰਦਰ ਅਤੇ ਸਾਈ ਬਾਬਾ ਟਰੱਸਟ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਦਿੱਤੇ ਅਨੁਦਾਨ ਦਾ ਕੀਤਾ ਸਵਾਗਤ।

ਮੋਦੀ ਸਰਕਾਰ ਦੀ ਕੂਟਨੀਤੀ ਕਾਰਨ ਦੁਨੀਆ ਦੇ ਪ੍ਰਮੁੱਖ ਦੇਸ਼ ਭਾਰਤ ਦਾ ਸਮਰਥਨ ਕਰ ਰਹੇ ਹਨ: ਅਸ਼ਵਨੀ ਸ਼ਰਮਾ
ਮੋਦੀ ਸਰਕਾਰ ਦੀ ਕੂਟਨੀਤੀ ਕਾਰਨ ਦੁਨੀਆ ਦੇ ਪ੍ਰਮੁੱਖ ਦੇਸ਼ ਭਾਰਤ ਦਾ ਸਮਰਥਨ ਕਰ ਰਹੇ ਹਨ: ਅਸ਼ਵਨੀ ਸ਼ਰਮਾ

ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਸੰਕਟ ਦੇ ਸਮੇਂ, ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਪਿਛਲੇ ਪੰਜ ਦਹਾਕਿਆਂ ਵਿੱਚ ਇਕੱਤਰ ਕੀਤਾ ਗਿਆ ਸਾਰਾ ਸੋਨਾ ਦੇਸ਼ ਵਿੱਚ ਸਿਹਤ ਢਾਂਚਾ ਬਣਾਉਣ ਅਤੇ ਕੋਰੋਨਾ ਨਾਲ ਨਜਿੱਠਣ ਲਈ ਡਾਕਟਰੀ ਢਾਂਚਾ ਤਿਆਰ ਕਰਨ ਲਈ ਦੇਣ ਦੇ ਐਲਾਨ ਦਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਾਨ ਦਿੱਤੇ ਇਸ ਸੋਨੇ ਨਾਲ ਹਸਪਤਾਲ ਅਤੇ ਡਾਕਟਰੀ ਬੁਨਿਆਦੀ ਢਾਂਚੇ ਤੱਕ ਦੀਆਂ ਜ਼ਰੂਰੀ ਵਸਤਾਂ ਦੀ ਪੂਰਤੀ ਵਿੱਚ ਮਦਦ ਮਿਲੇਗੀ।
ਅਸ਼ਵਨੀ ਸ਼ਰਮਾ ਨੇ ਇਸ ਦੇ ਨਾਲ ਕੋਰੋਨਾ ਮਰੀਜ਼ਾਂ ਲਈ ਮਾਤਾ ਵੈਸ਼ਨੋ ਦੇਵੀ ਨੇ ਮੰਦਰ ਵਲੋਂ  ਚਲਾਏ ਜਾ ਰਹੇ 150 ਬਿਸਤਰਿਆਂ ਵਾਲੇ ਹਸਪਤਾਲ ਦੀ ਸਥਾਪਨਾ ਦਾ ਵੀ ਧੰਨਵਾਦ ਕੀਤਾ। ਸ਼ਰਮਾ ਨੇ ਮਾਤਾ ਮਾਨਸਾ ਦੇਵੀ ਮੰਦਰ ਵੱਲੋਂ 10 ਕਰੋੜ ਰੁਪਏ ਅਤੇ ਸਾਈ ਬਾਬਾ ਟਰੱਸਟ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ 51 ਕਰੋੜ ਰੁਪਏ ਦੇਣ ਦੇ ਐਲਾਨ ਦਾ ਵੀ ਸਵਾਗਤ ਕੀਤਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਵਿਚ ਪੈਦਾ ਹੋਏ ਧਰਮ ਸਭ ਦੇ ਭਲੇ ਦੀ ਪੂਜਾ ਅਤੇ ਅਰਦਾਸ ਕਰਦੇ ਹਨ, ਇਕ ਪਾਸੇ ‘ਨਾਨਕ ਨਾਮ ਚੜ੍ਹੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੈ ਅਤੇ ਦੂਸਰੇ ਪਾਸੇ ‘ਸਰਵ ਭਾਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯ’ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਸਭਿਆਚਾਰ ਹੈ ਕਿ ਜਦੋਂ ਵੀ ਦੇਸ਼ ‘ਤੇ ਮਾੜਾ ਸਮਾਂ ਆਉਂਦਾ ਹੈ ਤਾਂ ਸਾਡੀਆਂ ਧਾਰਮਿਕ ਸੰਸਥਾਵਾਂ ਅੱਗੇ ਵਧਦੀਆਂ ਹਨ ਅਤੇ ਸਮਾਜ ਦੀ ਰੱਖਿਆ ਅਤੇ ਲੋਕਾਂ ਦੇ ਸਮਰਥਨ ਲਈ ਖੜਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਇਸ ਬਿਪਤਾ ਵੇਲੇ ਨਾ ਸਿਰਫ ਭਾਰਤ ਨੂੰ, ਬਲਕਿ ਵਿਸ਼ਵ ਦੇ 70 ਤੋਂ ਵੱਧ ਦੇਸ਼ਾਂ ਨੂੰ ਸਿਹਤ ਸਹੂਲਤਾਂ ਦੇ ਕੇ ਭਾਰਤ ਦਾ ਨਾਮ ਸੁਨਹਿਰੀ ਇਤਿਹਾਸ ਵਿਚ ਲਿਖਿਆ ਹੈ। ਅੱਜ ਦੁਨੀਆਂ ਦੇ ਪ੍ਰਮੁੱਖ ਦੇਸ਼ ਕੋਵਿਡ ਸਮੱਸਿਆ ਨਾਲ ਲੜਨ ਵਿਚ ਭਾਰਤ ਦੀ ਅੱਗੇ ਵੱਧ ਕੇ ਮਦਦ ਕਰ ਰਹੇ ਹਨ ਅਤੇ ਇਸਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਨੂੰ ਜਾਂਦਾ ਹੈ।