ਭਾਜਪਾ ਵਰਕਰ ਕਾਰਪੋਰੇਸ਼ਨ ਚੋਣਾਂ ਵਿਚ ਸਰਕਾਰ, ਪ੍ਰਸ਼ਾਸਨ ਅਤੇ ਗੁੰਡਾਗਰਦੀ ਨਾਲ ਇਕੱਲੇ ਹੀ ਲੜਿਆ, ਭਾਜਪਾ ਭਵਿੱਖ ਵਿਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ: ਅਸ਼ਵਨੀ ਸ਼ਰਮਾ

screenshot-2021-02-19-221425
ਭਾਰੀ ਵਿਰੋਧ ਦੇ ਬਾਵਜੂਦ, ਵਿਰੋਧੀ ਹਾਲਾਤਾਂ ਵਿਚ ਇਕੱਲੇ ਲੜਦਿਆਂ ਭਾਜਪਾ ਨੇ ਵਧੀਆ ਪ੍ਰਦਰਸ਼ਨ ਕੀਤਾ | ਕਾਂਗਰਸ ਸੱਤਾ ਦੀ ਤਾਕਤ ਉੱਤੇ ਸਰਕਾਰੀ 
ਤੰਤਰ ਦੀ ਦੁਰਵਰਤੋਂ ਕਰਕੇ ਅਤੇ ਚੋਣਾਂ ਜਿੱਤ ਕੇ ਆਪਣੀ ਪਿੱਠ ਥਾਪੜ ਰਹੀ ਹੈ: : ਅਸ਼ਵਨੀ ਸ਼ਰਮਾ

ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਕੀਤੀ ਗਈ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਵਰਕਰਾਂ ਨੇ ਜਿਨੇ ਮਾੜੇ ਹਾਲਾਤਾਂ ਵਿਚ ਚੋਣਾਂ ਲੜੀਆਂ ਹਨ, ਉਹਨਾਂ ਲਈ ਉਹ ਸ਼ਲਾਘਾ ਦੇ ਹੱਕਦਾਰ ਹਨ। ਕਾਰਕੂੰਨਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਕਾਂਗਰਸ ਵਲੋਂ ਕੀਤੀ ਗਈ ਧੱਕੇਸ਼ਾਹੀ ਅਤੇ ਗੁੰਡਾਗਰਦੀ ਵਿਰੁੱਧ ਡਟ ਕੇ ਖੜੇ ਰਹੇ ਅਤੇ ਉਨ੍ਹਾਂ ਦਾ ਸਾਹਮਣਾ ਕੀਤਾ। ਭਾਜਪਾ ਵਰਕਰ ਇਸ ਸਭ ਤੋਂ ਡਰਨ ਵਾਲਾ ਨਹੀਂ ਹੈ। ਭਾਜਪਾ ਨੇ ਮੁਸੀਬਤਾਂ ਦੇ ਬਾਵਜੂਦ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇੰਨੇ ਵਿਰੋਧ ਦੇ ਬਾਵਜੂਦ ਵੀ ਖੁਦ ਆਪਣੇ ਦਮ ‘ਤੇ ਸੀਟਾਂ ਜਿੱਤੀਆਂ ਹਨ। ਇਹ ਚੋਣ ਆਪਣੇ-ਆਪ ਵਿਚ ਭਾਰੀ ਸੰਘਰਸ਼ ਸੀ ਅਤੇ ਭਾਜਪਾ ਨੇ ਇਸ ਨੂੰ ਪਾਰ ਕਰ ਲਿਆ ਹੈ। ਇਸ ਮੌਕੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਡਾ. ਸੁਭਾਸ਼ ਸ਼ਰਮਾ ਵੀ ਮੌਜੂਦ ਸਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੇ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨੇਤਾਵਾਂ ਅਤੇ ਵਰਕਰਾਂ ਨੂੰ ਕਿਸਾਨਾਂ ਦੇ ਨਾਮ ‘ਤੇ ਜੰਮ ਕੇ ਗੁੰਡਾਗਰਦੀ ਕਰਨ ਅਤੇ ਧੱਕੇਸ਼ਾਹੀ ਕਰਨ ਦੀ ਖੁੱਲੀ ਛੋਟ ਦਿੱਤੀ ਹੋਈ ਸੀ, ਜਿਸ ਬਾਰੇ ਭਾਜਪਾ ਨੇ ਸਮੇਂ-ਸਮੇਂ ਤੇ ਡੀ.ਜੀ.ਪੀ. ਪੰਜਾਬ, ਚੋਣ ਕਮਿਸ਼ਨ ਪੰਜਾਬ ਅਤੇ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਅਤੇ ਲਿਖਤੀ ਰੂਪ ‘ਚ ਵੀ ਜਾਗਰੂਕ ਕੀਤਾ ਸੀ, ਪਰ ਇਸ ਸਬ ਦੇ ਬਾਵਜੂਦ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਦੇ ਘਰਾਂ ਦੇ ਬਾਹਰ, ਕਾਂਗਰਸ ਸਮਰਥਤ ਅਨਸਰਾਂ ਵੱਲੋਂ ਲਗਾਤਾਰ ਧਰਨੇ-ਪ੍ਰਦਰਸ਼ਨ, ਭਾਜਪਾ ਦੇ ਸੂਬਾਈ ਪ੍ਰਧਾਨ ਸਣੇ ਭਾਜਪਾ ਨੇਤਾਵਾਂ ਅਤੇ ਵਰਕਰਾਂ ‘ਤੇ ਕਾਂਗਰਸੀਆਂ ਵਲੋਂ ਕਤੀਲਾਣਾ ਹਮਲੇ, ਭਾਜਪਾ ਦਫ਼ਤਰਾਂ ਅਤੇ ਪ੍ਰੋਗਰਾਮਾਂ ਵਿਚ ਪੁਲਿਸ ਦੀ ਹਾਜ਼ਰੀ ਵਿਚ ਤੋੜਫੋੜ ਅਤੇ ਹਮਲੇ ਅਤੇ ਪੁਲਿਸ ਵਲੋਂ ਕਾਂਗਰਸੀਆਂ ਦਾ ਸਾਥ ਦਿੰਦੇ ਹੋਏ ਨਜਰ ਆਣਾ ਅਤੇ ਜਮਹੂਰੀਅਤ ਦਾ ਜਨਤਕ ਤੌਰ ‘ਤੇ ਕਤਲੇਆਮ ਕਰਦੇ ਹੋਏ ਭਾਜਪਾ ਵਰਕਰਾਂ ਨੂੰ ਕਿਸਾਨੀ ਲਹਿਰ ਦੇ ਨਾਮ’ ਤੇ ਕਾਰਪੋਰੇਸ਼ਨ ਚੋਣਾਂ ਲਈ ਚੋਣ-ਪ੍ਰਚਾਰ ਤੋਂ ਰੋਕਣਾ ਅਤੇ ਕਿਸਾਨੀ ਲਹਿਰ ਦੇ ਨਾਮ ‘ਤੇ ਜ਼ਬਰਦਸਤੀ ਉਨ੍ਹਾਂ ਦੇ ਦਫਤਰਾਂ ਵਿੱਚ ਦਾਖਲ ਹੋ ਕੇ ਤੋੜਭੰਨ ਕਰਨਾ ਕਿਥੋਂ ਦਾ ਲੋਕਤੰਤਰ ਹੈ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਦੀ ਮਦਦ ਨਾਲ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਨਿਗਮ ਚੋਣਾਂ ਜਿੱਤੀਆਂ ਹਨ ਅਤੇ ਆਪਣੇ ਆਪ ਹੀ ਆਪਣੀ ਪਿੱਠ ਠੋਕ ਰਹੀ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਨੇ ਕਿੰਨਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਚੋਣਾਂ ਕਿਵੇਂ ਜਿੱਤੀਆਂ ਹਨ? ਜਨਤਾ ਬਹੁਤ ਸਮਝਦਾਰ ਹੈ ਅਤੇ ਜਨਤਾ ਨੇ ਨਿਗਮ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਬਹੁਤ ਨੇੜਿਓਂ ਵੇਖਿਆ ਅਤੇ ਸਮਝਿਆ ਹੈ ਅਤੇ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਤਾਕਤ ਨਾਲ ਕਾਂਗਰਸ ਨੂੰ ਇਸਦਾ ਜਵਾਬ ਦੇਵੇਗੀ। .