ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਕੋਵਿਡ ਪ੍ਰਬੰਧਨ ਦੀ ਅਸਫਲਤਾ ਨੇ ਸੂਬੇ ‘ਚ ਇਕ ਵੱਡੀ ਸਿਹਤ ਐਮਰਜੈਂਸੀ ਕੀਤੀ ਸ਼ੁਰੂ : ਨਰਿੰਦਰ ਸਿੰਘ

27_09_2020-26sri100_20802658_19812
ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ ਮਾਮਲਿਆਂ ਵਿੱਚ ਅੰਨ੍ਹੇਵਾਹ ਵਾਧਾ ਰਾਜ ਦੀ ਕਾਂਗਰਸ ਸਰਕਾਰ ਦੀ ਅਸਫਲਤਾ ਦੀ ਇੱਕ ਉਦਾਹਰਣ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਰਕਾਰ ਦੀ ਪੂਰੀ ਅਸੰਵੇਦਨਸ਼ੀਲਤਾ ਅਤੇ ਲਾਪ੍ਰਵਾਹੀ ਕਾਰਨ ਸੂਬੇ
ਚ ਭੈੜੇ ਤੋਂ ਭੈੜੇ ਹਾਲਾਤ ਪੈਦਾ ਹੋਏ ਅਤੇ ਇਸ ਸੰਬੰਧੀ ਪ੍ਰਬੰਧ ਨਹੀਂ ਕੀਤਾ, ਜਿਸ ਨਾਲ ਸੂਬੇ ਚ ਮਰਨ ਵਾਲੇ ਲੋਕਾਂ ਦਾ ਅੰਕੜਾ ਵਧੀਆ। ਜਿਸ ਕਾਰਨ ਸੂਬੇ ਵਿਚ ਸਿਹਤ ਸੰਕਟਕਾਲ ਸ਼ੁਰੂ ਹੋ ਗਿਆ ਹੈ।

ਡਾ: ਨਰਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਨੂੰ ਸੂਬੇ ਨੂੰ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਰੱਖਣਾ ਚਾਹੀਦਾ ਸੀ। ਮਹਾਂਮਾਰੀ ਨਾਲ ਪ੍ਰਭਾਵਤ ਪ੍ਰਮੁੱਖ ਪ੍ਰਭਾਵਤ ਰਾਜਾਂ ਵਿੱਚ ਸ਼ਾਮਲ ਹੋਣ ਦਾ ਮੰਦਭਾਗਾ ਗੌਰਵ ਵੀ ਪੰਜਾਬ ਨੂੰ ਮਿਲ ਗਿਆ ਹੈ, ਜਦਕਿ ਮੌਤ ਦੀ ਦਰ ਵੀ ਦੂਜੇ ਸਬੀਆਂ ਨਾਲੋਂ ਵੱਧ ਹੈ। ਸੂਬੇ ਦੀ ਕਾਂਗਰਸ ਸਰਕਾਰ ਕੋਰੋਨਾ ਵਿਰੁੱਧ ਜਾਗਰੂਕਤਾ ਮੁਹਿੰਮ ਨਹੀਂ ਚਲਾ ਸਕੀ ਅਤੇ ਟੀਕਾਕਰਨ ਮੁਹਿੰਮ ਚਲਾਉਣ ਵਿੱਚ ਵੀ ਅਸਫਲ ਰਹੀ, ਨਾਲ ਹੀ ਲੋੜੀਂਦੀ ਗਿਣਤੀ ਵਿੱਚ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਿਆ। ਕੋਰੋਨਾ ਸੰਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਛਿੱਕੇ ਟੰਗਦਿਆਂ, ਕਾਂਗਰਸ ਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਿਸੇ ਵੀ ਤਰਾਂ ਦੀਆਂ ਰੈਲੀਆਂ ਜਾਂ ਮੀਟਿੰਗਾਂ ਕਰਨ ਤੋਂ ਨਹੀਂ ਰੋਕਿਆ ਅਤੇ ਢੁਲਮੁਲ ਰਵੱਈਆ ਰੱਖਿਆ।

ਡਾ: ਨਰਿੰਦਰ ਸਿੰਘ ਨੇ ਕਿਹਾ ਕਿ ਮਨੁੱਖਜਾਤੀ ਉੱਤੇ ਆਏ ਇਸ ਭਾਰੀ ਸੰਕਟ ਵਿੱਚ, ਭਾਜਪਾ ਨੇ ਆਪਣੇ ਵਰਕਰਾਂ ਨੂੰ ਹਰ ਛੋਟੇ ਕਸਬੇ ਵਿੱਚ ਵਸਦੇ ਲੋਕਾਂ ਤੱਕ ਪਹੁੰਚਣ ਅਤੇ ਸਮਾਜ ਦੇ ਲੋੜਵੰਦ ਲੋਕਾਂ ਨੂੰ ਜਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਲਈ ਸੱਦਾ ਦਿੱਤਾ ਹੈ। ਭਾਜਪਾ ਵਰਕਰ ਕੋਵਿਡ ਨਾਲ ਸਬੰਧਿਤ ਟੀਕਾਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਉਨ੍ਹਾਂ ਨੂੰ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਲਿਜਾਣ ਲਈ ਹਰ ਸੰਭਵ ਸਹਾਇਤਾ ਕਰਨਗੇ।