ਮੋਦੀ ਵਲੋਂ ਦਿੱਤੇ ਗਏ ਮੰਤਰ ਨੇਸ਼ਨ ਫਸਟ ਅਤੇ ਖੁਦ ਵੀ ਹਮੇਸ਼ਾਂ ਪਹਿਲਾਂ ਦੇ ਨਾਲ ਅੱਗੇ ਵਧਣਾ ਸਾਡਾ ਟੀਚਾ: ਅਸ਼ਵਨੀ ਸ਼ਰਮਾ

whatsapp-image-2021-07-25-at-12-06-20

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਕੀਤੀ ਗਈ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰਨ ਦੌਰਾਨ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਭਾਜਪਾ ਦੇ ਨੇਤਾਵਾਂ ਨਾਲ ਮਿਲ ਕੇ ਪ੍ਰਧਾਨਮੰਤਰੀ ਦੀ ਗੱਲਬਾਤ ਸੁਨੀ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸੂਬਾ ਭਾਜਪਾ ਬੁਲਾਰੇ ਅਨਿਲ ਸਰੀਨ ਆਦਿ ਹਾਜ਼ਰ ਸਨ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਓ ਮਿਲ ਕੇ ਓਲੰਪਿਕ ਵਿੱਚ ਹਿੱਸਾ ਲੈਣ ਲਈ ਗਏ ਆਪਣੇ ਸਾਰੇ ਖਿਡਾਰੀਆਂ ਦਾ ਹੋਂਸਲਾ ਵਧਾਈਏ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦੇਈਏ ਤਾਂ ਜੋ ਉਹ ਭਾਰਤ ਲਈ ਹੋਰ ਤਗਮੇ ਜਿੱਤ ਕੇ ਭਾਰਤ ਦਾ ਨਾਮ ਦੁਨਿਆ ਵਿੱਚ ਰੋਸ਼ਨ ਕਰਨ।

ਅਸ਼ਵਨੀ ਸ਼ਰਮਾ ਨੇ ‘ਕਾਰਗਿਲ ਵਿਜੇ ਦਿਵਸ’ ‘ਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤ ਦੇ ਬਹਾਦਰ ਪੁੱਤਰਾਂ ਨੂੰ ਨਮਨ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਅੱਜ ਭਾਰਤੀ ਫੋਜ ਦੀ ਤਾਕਤ ਦਾ ਲੋਹਾ ਮੰਨਦੀ ਹੈ ਅਤੇ ਇਹ ਕਾਰਗਿਲ ਯੁੱਧ ਵੀ ਉਸੇ ਦਲੇਰੀ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਸ ਲੜਾਈ ਵਿਚ ਸਾਡੇ ਪੰਜਾਬ ਦੇ ਬਹੁਤ ਸਾਰੇ ਬਹਾਦਰ ਸਿਪਾਹੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਪਾਕਿਸਤਾਨ ਨੂੰ ਹਰਾ ਕੇ ਉਨ੍ਹਾਂ ਦੇ ਕਬਜ਼ੇ ਵਾਲਿਆਂ ਚੋਟੀਆਂ ‘ਤੇ ਦੇਸ਼ ਦੀ ਆਣ-ਬਾਨ-ਸ਼ਾਨ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ। ਦੇਸ਼ ਹਮੇਸ਼ਾਂ ਉਹਨਾਂ ਵੀਰਾ ਦਾ ਰਿਣੀ ਰਹੇਗਾI ਉਨ੍ਹਾਂ ਸਭ ਨੂੰ ਸੱਦਾ ਦਿੱਤਾ ਕਿ 26 ਜੁਲਾਈ ਵਾਲੇ ਦਿਨ ਅਸੀਂ ਸਾਰੇ ਮਿਲ ਕੇ ਕਾਰਗਿਲ ਦੇ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰੀਏ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਦੇਸ਼ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹਨ, ਅੱਜ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਸੰਦੇਸ਼ ਨੂੰ ਮੁੱਖ ਰੱਖਦਿਆਂ ਆਪਣੀ ਅਤੇ ਆਪਣੇ ਸਮਾਜ ਦੀ ਰੱਖਿਆ ਕਰਨੀ ਚਾਹੀਦੀ ਹੈ।