ਸੂਬਾ ਭਾਜਪਾ ਮਹਿਲਾ ਮੋਰਚਾ ਦੀ ਪਹਿਲੀ ਵਿਸ਼ੇਸ਼ ਕਾਰਜਕਾਰਨੀ ਸੰਮਪਣ ।

whatsapp-image-2020-12-01-at-17-58-17
ਸੂਬਾ ਮਹਿਲਾ ਮੋਰਚੇ ਦੀ ਪਹਿਲੀ ਕਾਰਜਕਾਰਨੀ ਸੂਬਾ ਮਹਿਲਾ ਮੋਰਚੇ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਭਾਜਪਾ ਹੈੱਡਕੁਆਰਟਰ ਵਿਖੇ ਹੋਈ। ਜਿਸ ਵਿਚ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਪ੍ਰਦੇਸ਼ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਅਤੇ ਰਾਸ਼ਟਰੀ ਮਹਿਲਾ ਮੋਰਚਾ ਦੀ ਪ੍ਰਧਾਨ ਵਾਨਤੀ ਸ੍ਰੀਨਿਵਾਸਨ ਵਿਸ਼ੇਸ਼ ਤੌਰ ‘ਤੇ ਪੁੱਜੀ। ਇਸ ਕਾਰਜਕਾਰਨੀ ‘ਚ ਉਨ੍ਹਾਂ ਦੇ ਨਾਲ ਇਸ ਮੌਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਡਾ. ਸੁਭਾਸ਼ ਸ਼ਰਮਾ, ਸੂਬਾ ਭਾਜਪਾ ਦੀਆਂ ਮਹਿਲਾ ਨੇਤਾਵਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ  ਭਾਜਪਾ ਮਹਿਲਾ ਮੋਰਚਾ ਦੇ ਅਧਿਕਾਰੀ ਅਤੇ ਕਾਰਜਕਾਰੀ ਮੈਂਬਰ ਵੀ ਮੌਜੂਦ ਸਨ। ਇਸ ਕਾਰਜਕਾਰਨੀ ਦਾ ਉਦਘਾਟਨ ਦੀਪ ਪ੍ਰਜਵੱਲਿਤ ਕਰ ਕੇ ਕੀਤਾ ਗਿਆ।

 ਦੁਸ਼ਯੰਤ ਗੌਤਮ ਨੇ ਕਾਰਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਅਤੇ ਪਰਿਵਾਰਕ ਸਭਿਆਚਾਰ ਦੀਆਂ ਮੁੱਖ ਸੂਤਰਧਾਰ ਔਰਤਾਂ ਹਨ। ਔਰਤਾਂ ਨੇ ਅੱਜ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਣੀ ਸਮਰੱਥਾ ਨੂੰ ਸਾਬਤ ਕੀਤਾ ਹੈ। ਜੇ ਔਰਤਾਂ ਅੱਗੇ ਵਧਣਗੀਆਂ ਤਾਂ ਹੀ ਸਮਾਜ ਅਤੇ ਦੇਸ਼ ਅੱਗੇ ਵਧੇਗਾ। ਔਰਤਾਂ ਉਦੋਂ ਹੀ ਅੱਗੇ ਵੱਧਣਗੀਆਂ ਜਦੋਂ ਉਹ ਆਪਣੀ ਆਵਾਜ਼ ਇਕੱਠੀਆਂ ਹੋਕੇ ਉਠਾਉਣਗੀਆਂ। ਜੇ ਔਰਤਾਂ ਇਕੱਠੀਆਂ ਹੋ ਆਪਣੇ ਘਰ ਅਤੇ ਕੇ ਦੇਸ਼ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰਨਗੀਆਂ ਤਾਂ ਘਰ, ਸਮਾਜ ਅਤੇ ਦੇਸ਼ ਦੀ ਤਸਵੀਰ ਹੀ ਬਦਲ ਜਾਵੇਗੀ। ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਔਰਤਾਂ ਨੂੰ ਸਭ ਤੋਂ ਵੱਧ ਉਮੀਦਵਾਰ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਜਿੱਤ ਪ੍ਰਾਪਤ ਕਰ ਕੇ ਹਮੇਸ਼ਾ ਹੀ ਭਾਜਪਾ ਦਾ ਮਾਣ ਵਧਾਇਆ ਹੈ।

ਦੁਸ਼ਯੰਤ ਗੌਤਮ ਨੇ ਕਾਂਗਰਸ ‘ਤੇ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਇਆ। ਦੇਸ਼ ਦੇ 85 ਪ੍ਰਤੀਸ਼ਤ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੀ ਰਾਸ਼ਟਰੀ ਹਿੱਤ ਅਤੇ ਲੋਕ-ਪੱਖੀ ਨੀਤੀਆਂ ਨੂੰ ਪਸੰਦ ਕਰਦੇ ਹਨ। ਇਸ ਲਈ, ਅੱਜ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਨੇਤਾ ਹਨ ਅਤੇ ਇਹੀ ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਹੈ। ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਪਿੱਛੇ ਪੰਜਾਬ ਦੀ ਕਾਂਗਰਸ ਪਾਰਟੀ ਦਾ ਹੱਥ ਹੈ।

ਵਾਨਤੀ ਸ੍ਰੀਨਿਵਾਸਨ ਨੇ ਕਾਰਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਰਾਜਨੀਤੀ ਵਿੱਚ ਔਰਤਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਸੀ ਪਰ ਔਰਤਾਂ ਦੀ ਭਾਗੀਦਾਰੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਔਰਤਾਂ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਣੀ ਸਮਰੱਥਾ ਨੂੰ ਸਾਬਤ ਕਰ ਦਖਾਇਆ ਹੈ। ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਔਰਤਾਂ ਨੂੰ ਸਭ ਤੋਂ ਵੱਧ ਉਮੀਦਵਾਰ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਜਿੱਤ ਪ੍ਰਾਪਤ ਕਰ ਕੇ ਹਮੇਸ਼ਾ ਹੀ ਭਾਜਪਾ ਦਾ ਮਾਣ ਵਧਾਇਆ ਹੈ। ਰਾਜਨੀਤਿਕ ਭਾਗੀਦਾਰੀ ਦੇ ਮਾਮਲੇ ਵਿਚ, ਸਾਰੀਆਂ ਪਾਰਟੀਆਂ ਦਾ ਰਵੱਈਆ ਲਗਭਗ ਇਕੋ ਜਿਹਾ ਹੈ, ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਸੰਸਦ ਵਿਚ ਔਰਤਾਂ ਦੀ ਹਿੱਸੇਦਾਰੀ ਸਿਰਫ 12 ਪ੍ਰਤੀਸ਼ਤ ਹੈ ਜਿਸ ਵਿੱਚ ਸਬ ਤੋਂ ਵੱਧ ਸੰਸਦ ਮੈਂਬਰ ਔਰਤਾਂ ਭਾਜਪਾ ਦੀਆਂ ਹਨ I ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਵਿੱਚ ਔਰਤਾਂ ਲਈ ਰਾਖਵੇਂਕਰਨ ਦਾ ਕੋਈ ਸਥਾਈ ਸਿਸਟਮ ਨਹੀਂ ਹੈ। ਇਸ ਲਈ ਪਾਰਟੀਆਂ ਦਾ ਤਰਕ ਹੈ ਕਿ ਟਿਕਟ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਰਕਾਰ ਬਣਾਉਣ ਲਈ ਦਿੱਤੀ ਜਾਂਦੀ ਹੈ। ਵਾਨਤੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਅਦਾ ਕਰਨਗੀਆਂ।