ਜ਼ਮੀਨ ਘੁਟਾਲੇ ਵਿਚ ਹੋਈ ਸਰਕਾਰੀ ਖ਼ਜ਼ਾਨੇ ਦੀ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣ : ਲਾਲਪੁਰਾ

iqbal-singh-lalpura-natinoal-spokesman-bjp
ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪਿੰਡ ਕਰੂਰਾ
ਤਹਿਸੀਲ ਆਨੰਦਪੁਰ ਸਾਹਿਬਜ਼ਿਲ੍ਹਾ ਰੂਪਨਗਰ ਦੀ ਪਹਾੜੀ ਜ਼ਮੀਨ ਲੋਕਾਂ ਦੀ ਮਾਲਕੀ ਹੈ। ਇਹ ਜ਼ਮੀਨ ਕਾਸ਼ਤਯੋਗ ਨਾ ਹੋਣ ਕਾਰਨ, ਜੰਗਲ਼ ਦੀ ਲੱਕੜੀ ਵੀ ਇੱਥੇ  ਚਾਰ-ਪੰਜ ਸਾਲ ਬਾਅਦ ਦੱਸ ਪੰਦਰਾਂ ਹਜ਼ਾਰ ਕਿੱਲੇ ਦੀ ਵਿਕਦੀ ਹੈ। ਜ਼ਮੀਨ ਦਾ ਭਾਅ  ਆਮ ਇੱਕ ਲੱਖ ਤੋਂ ਦੋ ਲੱਖ ਤੱਕ ਮਾਰਕੀਟ ਕੀਮਤ ਹੈ। ਸਰਕਾਰੀ ਕੀਮਤ ਇਸ ਤੋਂ ਕਿਤੇ ਘੱਟ ਹੈ। ਜੇਕਰ ਸਰਕਾਰ ਲੋੜ ਲਈ ਇਸ ਜ਼ਮੀਨ ਨੂੰ ਇਕਵਾਇਰ ਕਰਦੀ ਹੈ ਤਾਂ ਇਸ ਨੂੰ ਇੱਕ ਲੱਖ ਕਿੱਲਾ ਖ਼ਰਚਣਾ ਪੈਂਣਾ ਸੀ ,ਪਰ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨ ਲਈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੱਥ ਮਿਲਾਇਆ। ਪਹਿਲਾਂ ਇਹ ਜ਼ਮੀਨ ਦਿਲਜੀਤ ਸਿੰਘ ਭਿੰਡਰ ਅਮਰਿੰਦਰ ਸਿੰਘ ਭਿੰਡਰ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਨਾਲਾਗਡ਼੍ਹ ਤੋਂ ਇਕ ਤੋਂ ਦੋ ਲੱਖ ਰੁਪਏ ਦੇ ਹਿਸਾਬ ਨਾਲ ਖ਼ਰੀਦੀਫਿਰ ਇਸ ਜ਼ਮੀਨ ਦਾ ਸੌਦਾ ਪੰਜਾਬ ਸਰਕਾਰ ਨਾਲ ਜੰਗਲਾਤ ਵਿਭਾਗ ਲਈ ਨੌੰ ਲੱਖ ਨੱਬੇ ਹਜ਼ਾਰ ਕਿੱਲੇ ਦੇ ਹਿਸਾਬ ਨਾਲ ਕੀਤਾ। ਇਸ ਤਰ੍ਹਾਂ ਸੱਤ ਲੱਖ ਨੱਬੇ ਹਜ਼ਾਰ ਪਰ ਪ੍ਰਤੀ ਕਿੱਲਾ ਵਾਧੂ ਖਰਚ ਕੇ  ਜੰਗਲਾਤ ਵਿਭਾਗ ਪੰਜਾਬ ਨੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ। 54 ਕਿਲੇ ਮਰਲੇ ਜ਼ਮੀਨ ਖ਼ਰੀਦੀ ਗਈ ਜਦੋਂ ਕਿ ਪਤਾ ਲੱਗਾ ਕਿ ਮੌਕੇ ਤੇ ਕੇਵਲ 40 ਕਿੱਲੇ ਹੈ।

14 ਏਕੜ ਮਰਲੇ ਕੇਵਲ ਕਾਗ਼ਜ਼ਾਂ ਵਿੱਚ ਹੀ ਹੈ ਇਸੇ  ਕਾਰਨ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਇਸ ਜ਼ਮੀਨ ਦਾ ਇੰਤਕਾਲ ਰੋਕ ਦਿੱਤਾ ਗਿਆ ਹੈ। ਰੌਚਕ ਤੱਥ ਇਹ ਹੈ ਕਿ ਇਸ ਸ਼੍ਰੋਮਣੀ ਕਮੇਟੀ ਮੈਂਬਰ ਤੇ ਉਸ ਦੇ ਸਾਥੀ ਵੇਚਦਾਰਾਂ ਵੱਲੋਂ ਪੰਜਾਬ ਸਰਕਾਰ ਪਾਸੋਂ ,ਕਰੀਬ 54 ਏਕੜ  ਮਰਲੇ ਜ਼ਮੀਨ ਦੇ 5,35,09,500 ਰੁਪਏ ਵਸੂਲ ਪਾ ਲਏ ਗਏ ਹਨ। ਡਿਪਟੀ ਕਮਿਸ਼ਨਰ ਵੱਲੋਂ ਇਹ ਇੰਤਕਾਲ ਰੋਕੇ ਜਾਣ ਤੋਂ ਸਪੱਸ਼ਟ ਹੈ ਕਿ ਇਸ ਖ਼ਰੀਦ ਵਿੱਚ ਘਾਲਾ ਮਾਲਾ ਜ਼ਰੂਰ ਹੋਇਆ ਹੈ। ਇਸ ਜ਼ਮੀਨ ਘੁਟਾਲੇ ਦਾ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਤੇ ਮੰਤਰੀਆਂ ਨੂੰ ਪਤਾ ਹੈ ,ਪਰ ਦੋਸ਼ੀਆਂ ਨੂੰ ਉਜਾਗਰ ਕਰਨ ਦੀ ਥਾਂ ਅਤੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਤੇ ਧੋਖਾਧੜੀ ਦਾ ਪਰਚਾ ਦਰਜ ਨਾ ਕਰਵਾ ਕੇ ,ਸਿਵਲ ਅਦਾਲਤ ਰਾਹੀਂ  ਕੇਸ ਲਮਕਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਜ਼ਮੀਨ ਘੁਟਾਲੇ ਵਿੱਚ ਥੱਲੇ ਤੋਂ ਲੈ ਕੇ ਉੱਤੇ ਤੱਕ ਭ੍ਰਿਸ਼ਟਤੰਤਰ ਸਰਕਾਰ ਅਤੇ ਅਕਾਲੀ ਦਲ  ਦੇ ਲੀਡਰਾਂ ਨੇ ਮਿਲ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਹੈ। ਜਿਨ੍ਹਾਂ ਵਿਰੁੱਧ 420, 467, 468 ,471 120 B, IPC ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਦਰਜ ਹੋਣੀ ਚਾਹੀਦੀ ਹੈਭਾਰਤੀ ਜਨਤਾ ਪਾਰਟੀ ਇਸ ਘੁਟਾਲੇ ਦੀ ਤਫ਼ਤੀਸ਼ ਦੀ ਮੰਗ ਕਰਦੀ ਹੈ ਤਾਂ ਕਿ ਸਰਕਾਰ ਵਿਚ ਬੈਠੇ ਤੇ ਉਨ੍ਹਾਂ ਦੇ ਸਾਥੀ ਦੋਸ਼ੀਆਂ ਦਾ ਪਤਾ ਚੱਲ ਸਕੇ ਤੇ ਅਪਰਾਧੀ ਸਲਾਖਾਂ ਪਿਛ੍ਹੇ ਹੋ ਸਕਣ! ਅਸੀਂ ਇਹ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਤੱਕ ਚੁੱਪ ਨਹੀਂ ਬੈਠਾਂਗੇ।