ਭਾਜਪਾ ਵਰਕਰ ਨਾ ਡਰੇਗਾ, ਨਾ ਝੁਕੇਗਾ : ਸੁਭਾਸ਼ ਸ਼ਰਮਾ

ਅਮਰਿੰਦਰ ਸਰਕਾਰ ਦੀ ਸ਼ਹਿ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਰਹੀ ਸਾਜਿਸ਼ |

 

ਕਿਸਾਨਾਂ ਦੇ ਨਾਮ‘ ਤੇ ਨਕਸਲੀਆਂ ਵੱਲੋਂ ਕੈਪਟਨ ਸਰਕਾਰ ਦੇ ਸ਼ਹਿ ‘ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਵੱਲੋਂ ਅਟਲ ਜੀ ਦੇ 96 ਵੇਂ ਜਨਮ ਦਿਹਾੜੇ ਮੌਕੇ ਕਰਵਾਏ ਜਾ ਰਿਹੇ ਪ੍ਰੋਗਰਾਮ ਦੌਰਾਨ ਜਬਰਦਸਤੀ ਵੜ ਕੇ ਕੀਤੀ ਗਈ ਤੋੜ-ਭੰਨ, ਪੱਥਰਬਾਜ਼ੀ ਅਤੇ ਭਾਜਪਾ ਕਾਰਕੁਨਾਂ ‘ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਦਾ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਸਾਰੀ ਘਟਨਾ ਦੌਰਾਨ ਕਥਿਤ ਕਿਸਾਨਾਂ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਵਲੋਂ ਕਰਵਾਇਆ ਗਿਆ ਹੈ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਬਠਿੰਡਾ ਭਾਜਪਾ ਵੱਲੋਂ ਆਪਣੇ ਲੋਕਤੰਤਰੀ ਅਧਿਕਾਰ ਤਹਿਤ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮਨਾਉਣ ਲਈ ਸ਼ਾਂਤੀਪੂਰਵਕ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਕੈਪਟਨ ਸਰਕਾਰ ਦੀ ਸ਼ਹਿ ਤੇ ਕੁਝ ਸਮਾਜ ਵਿਰੋਧੀ ਨਕਸਲਵਾਦੀ ਤਾਕਤਾਂ ਨੇ ਉਸ ਜਗ੍ਹਾ ਤੇ ਜ਼ਬਰਦਸਤੀ ਵੜ ਕੇ ਤੋੜ-ਭੰਨ ਕੀਤੀ, ਪੱਥਰਬਾਜੀ ਕੀਤੀ ਅਤੇ ਆਦਮੀ ਅਤੇ ਮਹਿਲਾ ਵਰਕਰਾਂ ਦੀ ਕੁੱਟਮਾਰ ਕੀਤੀ, ਜਿਸ ਵਿਚ ਬਹੁਤ ਸਾਰੇ ਵਰਕਰ ਜ਼ਖਮੀ ਹੋ ਗਏ। ਇਸ ਘਟਨਾ ਦੇ ਰੋਹ ਵਜੋਂ, ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੇ ਮਿਲ ਕੇ ਸ਼ਹਿਰ ਵਿੱਚ ਰੋਹ ਦਾ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਦਾ ਪੁਤਲਾ ਵੀ ਸਾੜਿਆ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਭਾਜਪਾ ਵਰਕਰ ਨਾ ਡਰੇਗਾ ਅਤੇ ਨਾ ਹੀ ਝੁਕੇਗਾ। ਇਸ ਤੋਂ ਪਹਿਲਾਂ ਵੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਕੈਪਟਨ ਸਰਕਾਰ ਦੇ ਸਮਰਥਨ ਵਾਲੇ ਗੁੰਡਿਆਂ ਨੇ ਕਤੀਲਾਣਾ ਹਮਲਾ ਕੀਤਾ ਸੀ ਅਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਭ ਭਾਜਪਾ ਅਤੇ ਏਜੰਸੀਆਂ ਵੱਲੋਂ ਜਾਰੀ ਚੇਤਾਵਨੀਆਂ ਨੂੰ ਸਹੀ ਸਾਬਤ ਕਰਦਾ ਹੈ ਕਿ ਨਕਸਲਵਾਦੀ ਸੰਗਠਨ ਅਤੇ ਸਮਾਜ ਵਿਰੋਧੀ ਅਨਸਰ ਕਿਸਾਨੀ ਲਹਿਰ ਦੀ ਆੜ ਹੇਠ ਕਿਸਾਨੀ ਲਹਿਰ ਵਿੱਚ ਦਾਖਲ ਹੋ ਗਏ ਹਨ। ਜੋ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਭਾਜਪਾ ਵਰਕਰਾਂ ‘ਤੇ ਹੋਇਆ ਕਾਤਲਾਨਾ ਹਮਲਾ ਇਸ ਗੱਲ ਦਾ ਪ੍ਰਤੱਖ ਸੰਕੇਤ ਹੈ ਕਿ ਇਹ ਲੋਕ ਹਤਾਸ਼ ਅਤੇ ਨਿਰਾਸ਼ ਹੋ ਚੁੱਕੇ ਹਨ ਅਤੇ ਹਿੰਸਾ ਦਾ ਸਹਾਰਾ ਲਾਇ ਰਹੇ ਹਨ ਅਤੇ ਇਹਨਾਂ ਨੂੰ ਕੈਪਟਨ ਸਰਕਾਰ ਦੀ ਪੂਰੀ ਸ਼ਹਿ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਵਾਤਾਵਰਣ ਨੂੰ ਬਦਤਰ ਬਣਾ ਕੇ ਆਪਣਾ ਸਿਆਸੀ ਮਨੋਰਥ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕੈਪਟਾਨ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਨਾਲ ਭਾਜਪਾ ਨੂੰ ਰੋਕਣਾ ਸੰਭਵ ਨਹੀਂ ਹੈ, ਪੰਜਾਬ ਦੇ ਲੋਕ ਸਬ ਦੇਖ ਰਹੇ ਹਨ ਅਤੇ ਇਸ ਦਾ ਲੇਖਾ ਜੋਖਾ ਕੈਪਟਨ ਸਰਕਾਰ ਤੋਂ ਲਿਆ ਜਾਏਗਾ।